The Khalas Tv Blog India ਵੈਸ਼ਨੋ ਦੇਵੀ ਰੋਪਵੇਅ ਪ੍ਰੋਜੈਕਟ ਖ਼ਿਲਾਫ਼ ਹਿੰਸਕ ਪ੍ਰਦਰਸ਼ਨ! ਪ੍ਰਦਰਸ਼ਨਕਾਰੀ ਖੱਚਰਾਂ ਅਤੇ ਪਾਲਕੀ ਚਾਲਕਾਂ ਨੇ ਪੁਲਿਸ ’ਤੇ ਕੀਤਾ ਪਥਰਾਅ
India Religion

ਵੈਸ਼ਨੋ ਦੇਵੀ ਰੋਪਵੇਅ ਪ੍ਰੋਜੈਕਟ ਖ਼ਿਲਾਫ਼ ਹਿੰਸਕ ਪ੍ਰਦਰਸ਼ਨ! ਪ੍ਰਦਰਸ਼ਨਕਾਰੀ ਖੱਚਰਾਂ ਅਤੇ ਪਾਲਕੀ ਚਾਲਕਾਂ ਨੇ ਪੁਲਿਸ ’ਤੇ ਕੀਤਾ ਪਥਰਾਅ

ਬਿਉਰੋ ਰਿਪੋਰਟ: ਜੰਮੂ-ਕਸ਼ਮੀਰ ਦੇ ਕਟੜਾ ਵਿੱਚ ਵੈਸ਼ਨੋ ਦੇਵੀ ਰੋਪਵੇਅ ਪ੍ਰੋਜੈਕਟ ਦੇ ਖ਼ਿਲਾਫ਼ ਖੱਚਰਾਂ ਅਤੇ ਪਾਲਕੀ ਚਾਲਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਨੂੰ ਜਦੋਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਭੀੜ ਨੇ ਪਥਰਾਅ ਸ਼ੁਰੂ ਕਰ ਦਿੱਤਾ। ਹਿੰਸਕ ਪ੍ਰਦਰਸ਼ਨਾਂ ’ਚ ਕੁਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਵੈਸ਼ਨੋ ਦੇਵੀ ਸ਼ਰਾਈਨ ਬੋਰਡ 250 ਕਰੋੜ ਰੁਪਏ ਦੀ ਲਾਗਤ ਨਾਲ ਕਟੜਾ ਦੇ ਤਾਰਾਕੋਟ ਮਾਰਗ ਅਤੇ ਸਾਂਝੀ ਛੱਤ ਦੇ ਵਿਚਕਾਰ 12 ਕਿਲੋਮੀਟਰ ਦੇ ਰਸਤੇ ’ਤੇ ਰੋਪਵੇਅ ਪ੍ਰੋਜੈਕਟ ਦਾ ਨਿਰਮਾਣ ਕਰ ਰਿਹਾ ਹੈ। ਵੈਸ਼ਨੋ ਦੇਵੀ ਆਉਣ ਵਾਲੇ ਸ਼ਰਧਾਲੂਆਂ ਨੂੰ ਖੱਚਰਾਂ ਅਤੇ ਪਾਲਕੀ ਮੰਦਿਰ ਦੇ ਦਰਸ਼ਨਾਂ ਲਈ ਲੈ ਜਾਂਦੀਆਂ ਹਨ। ਇਹ ਉਨ੍ਹਾਂ ਦੀ ਆਮਦਨ ਦਾ ਸਰੋਤ ਹੈ। ਇਸ ਲਈ ਉਹ ਇਸ ਦਾ ਵਿਰੋਧ ਕਰ ਰਹੇ ਹਨ।

ਰਿਆਸੀ ਦੇ ਐਸਐਸਪੀ ਪਰਮਵੀਰ ਸਿੰਘ ਨੇ ਕਿਹਾ ਕਿ ਲੋਕ ਪਿਛਲੇ ਤਿੰਨ ਦਿਨਾਂ ਤੋਂ ਇੱਥੇ ਪ੍ਰਦਰਸ਼ਨ ਕਰ ਰਹੇ ਹਨ। ਅੱਜ ਉਨ੍ਹਾਂ ਵਿੱਚੋਂ ਕੁਝ ਨੇ ਪੁਲਿਸ ਟੀਮ ’ਤੇ ਪਥਰਾਅ ਕੀਤਾ। ਅਸੀਂ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਜਲਦੀ ਹੀ ਸਥਿਤੀ ਆਮ ਵਾਂਗ ਹੋ ਜਾਵੇਗੀ।

ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ (ਐਲਜੀ) ਮਨੋਜ ਸਿਨਹਾ ਨੇ ਜੰਮੂ ਤਵੀ ਰਿਵਰਫਰੰਟ ਪ੍ਰੋਜੈਕਟ ਦੇ ਨਿਰਮਾਣ ਅਧੀਨ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ 90 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ। ਉਮੀਦ ਹੈ ਕਿ ਇਹ ਜਨਵਰੀ ਤੱਕ ਪੂਰਾ ਹੋ ਜਾਵੇਗਾ। ਕਟੜਾ ’ਚ ਚੱਲ ਰਹੇ ਵਿਰੋਧ ਪ੍ਰਦਰਸ਼ਨ ’ਤੇ ਉਨ੍ਹਾਂ ਕਿਹਾ ਕਿ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੁਆਰਾ ਐਲਾਨੇ ਗਏ ਰੋਪਵੇਅ ਪ੍ਰੋਜੈਕਟ ਦਾ ਉਦੇਸ਼ ਸ਼ਰਧਾਲੂਆਂ ਲਈ ਤੇਜ਼ ਅਤੇ ਸੁਰੱਖਿਅਤ ਯਾਤਰਾ ਪ੍ਰਦਾਨ ਕਰਨਾ ਹੈ।

ਪ੍ਰਦਰਸ਼ਨਕਾਰੀ ਦੀ ਮੰਗ- ਹਰ ਦੁਕਾਨਦਾਰ ਤੇ ਮਜ਼ਦੂਰ ਨੂੰ ਮਿਲੇ 20 ਲੱਖ ਦਾ ਮੁਆਵਜ਼ਾ

ਪ੍ਰਦਰਸ਼ਨ ਵਿੱਚ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਜਾਮਵਾਲ ਅਤੇ ਸ਼ਿਵ ਸੈਨਾ (ਯੂਬੀਟੀ) ਦੇ ਸੂਬਾ ਪ੍ਰਧਾਨ ਮਨੀਸ਼ ਸਾਹਨੀ ਨੇ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਰੋਪਵੇਅ ਪ੍ਰੋਜੈਕਟ ਤੋਂ ਪ੍ਰਭਾਵਿਤ ਹਰੇਕ ਨਾਗਰਿਕ ਲਈ 20 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪ੍ਰਭਾਵਿਤ ਲੋਕਾਂ ਲਈ ਮੁੜ ਵਸੇਬੇ ਦੀ ਯੋਜਨਾ ਬਣਾਉਣ ਲਈ ਵੀ ਕਿਹਾ ਗਿਆ ਹੈ।

Exit mobile version