ਸਿਮਰਨਜੀਤ ਸਿੰਘ ਮਾਨ ਨੇ ਕਿਹਾ ਉਹ ਹੁਣ ਵੀ ਭਗਤ ਸਿੰਘ ਖਿਲਾਫ਼ ਕੀਤੀ ਟਿੱਪਣੀ ‘ਤੇ ਕਾਇਮ ਨੇ
‘ਦ ਖ਼ਾਲਸ ਬਿਊਰੋ : ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਵਿੱਚ ਮੈਂਬਰ ਪਾਰਲੀਮੈਂਟ ਵੱਜੋਂ ਸਹੁੰ ਚੁੱਕ ਲਈ ਹੈ ਇਸ ਦੌਰਾਨ ਇੱਕ ਵਾਰ ਮੁੜ ਤੋਂ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਭਗਤ ਸਿੰਘ ‘ਤੇ ਦਿੱਤੇ ਬਿਆਨ ਉਹ ਕਾਇਮ ਹਨ। ਉਨ੍ਹਾਂ ਨੇ ਜਨਰਲ ਡਾਇਰ ਨੂੰ ਆਪਣੇ ਨਾਨਾ ਵੱਲੋਂ ਦਿੱਤੇ ਗਏ ਸਿਰੋਪਾਓ ਨੂੰ ਜਾਇਜ਼ ਠਹਿਰਾਉਂਦੇ ਹੋਏ ਦਾਅਵਾ ਕੀਤਾ ਕਿ ਜੇਕਰ ਉਹ ਅਜਿਹਾ ਨਾ ਕਰਦੇ ਤਾਂ ਅੰਮ੍ਰਿਤਸਰ ‘ਤੇ ਹਮ ਲਾ ਹੋ ਜਾਣਾ ਸੀ, ਉਧਰ ਸਿਮਰਨਜੀਤ ਸਿੰਘ ਮਾਨ ਖਿਲਾਫ਼ ਲੋਕਾਂ ਦਾ ਗੁੱਸਾਂ ਵਧ ਰਿਹਾ ਹੈ। ਸ਼ਹੀਦੇ ਆਜਮ ਭਗਤ ਸਿੰਘ ਦੇ ਪੁਸ਼ਤੈਨੀ ਪਿੰਡ ਖਟਕੜ ਕਲਾਂ ਵਿੱਚ ਨੌਜਵਾਨਾਂ ਨੇ ਚੰਡੀਗੜ੍ਹ ਜਲੰਧਰ ਕੌਮੀ ਸ਼ਾਹਰਾਹ ਜਾਮ ਕਰਕੇ ਰੱਖਿਆ ਅਤੇ ਸਿਮਰਨਜੀਤ ਸਿੰਘ ਮਾਨ ਖਿਲਾਫ਼ ਇਨਾਮ ਦਾ ਵੱਡਾ ਐਲਾਨ ਕਰਕ ਦਿੱਤਾ।
ਸਿਮਰਨਜੀਤ ਮਾਨ ਖਿਲਾਫ਼ ਇਨਾਮ ਦਾ ਐਲਾਨ
ਸਿਮਰਨਜੀਤ ਸਿੰਘ ਮਾਨ ਵੱਲੋਂ ਭਗਤ ਸਿੰਘ ਨੂੰ ਅੱਤ ਵਾਦੀ ਕਹਿਣ ‘ਤੇ ਭੜਕੇ ਖਟਕੜ ਕਲਾਂ ਦੇ ਪਿੰਡ ਵਾਲਿਆਂ ਨੇ ਐਲਾਨ ਕੀਤਾ ਹੈ ਕਿ ਜੋ ਕੋਈ ਸਿਮਰਨਜੀਤ ਸਿੰਘ ਮਾਨ ਨੂੰ ਥੱਪੜ ਮਾਰ ਕੇ ਉਨ੍ਹਾਂ ਦੀ ਪੱਗ ਲਿਆਏਗਾ ਉਸ ਨੂੰ 5 ਲੱਖ ਦਾ ਇਨਾਮ ਦਿੱਤਾ ਜਾਵੇਗਾ,ਹਾਲਾਂਕਿ ਜਿੰਨਾਂ ਬਿਆਨ ਸਿਮਰਨਜੀਤ ਮਾਨ ਦਾ ਵਿਵਾਦਾਂ ਵਾਲਾ ਹੈ। ਉਨ੍ਹਾਂ ਹੀ ਲੋਕਾਂ ਵੱਲੋਂ ਮਾਨ ਖਿਲਾਫ਼ ਜਾਰੀ ਪੱਗ ਵਾਲਾ ਬਿਆਨ ਵੀ ਖ਼ਤਰ ਨਾਕ ਹੈ।ਪੱਗ ਗੁਰੂ ਵੱਲੋਂ ਬਖ਼ਸ਼ੀ ਗਈ ਹੈ ਅਤੇ ਇਸ ਦੇ ਮਾਨ ਅਤੇ ਸਤਿਕਾਰ ਵਿੱਚ ਅਜਿਹੇ ਸ਼ਬਦਾਂ ਦੀ ਵਰਤੋਂ ਗਲਤ ਹੈ। ਹਾਲਾਂਕਿ ਲੋਕਾਂ ਦਾ ਇਲਜ਼ਾਮ ਹੈ ਕਿ ਭਗਵੰਤ ਮਾਨ ਨੇ ਖਟਕੜ ਕਲਾਂ ਵਿੱਚ ਸਹੁੰ ਚੁੱਕ ਕੇ ਉਨ੍ਹਾਂ ਦਾ ਨਾਂ ਬੁਲੰਦਿਆਂ ਤੱਕ ਪਹੁੰਚਾਇਆ ਜਦਕਿ ਸਿਮਰਨਜੀਤ ਸਿੰਘ ਮਾਨ ਨੇ ਇਸ ‘ਤੇ ਵਿਵਾਦ ਖੜਾ ਕਰ ਦਿੱਤਾ। ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੇ ਚਿਤਾਵਨੀ ਦਿੱਤੀ ਕਿ ਉਹ ਸਿਮਰਨਜੀਤ ਸਿੰਘ ਮਾਨ ਨੂੰ ਅਹਿਸਾਸ ਕਰਵਾਉਣਗੇ ਕਿ ਉਨ੍ਹਾਂ ਨੇ ਕਿਸ ਦੇ ਬਾਰੇ ਅਪਸ਼ਬਦ ਬੋਲੇ ਹਨ।
ਬੀਜੇਪੀ ਨੇ ਕੀਤੀ ਸ਼ਿਕਾਇਤ
ਉਧਰ ਬੀਜੇਪੀ ਨੇ ਜਲੰਧਰ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਸਿਮਰਨਜੀਤ ਸਿੰਘ ਮਾਨ ਖਿਲਾਫ਼ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ। ਬੀਜੇਪੀ ਆਗੂਆਂ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਆਪਣੇ ਵਿਵਾਦਿਤ ਬਿਆਨਾਂ ਨਾਲ ਸੂਬੇ ਦਾ ਮਹੌਲ ਖਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਸਿਮਰਨਜੀਤ ਸਿੰਘ ਮਾਨ ਆਪਣੇ ਬਿਆਨ ਲਈ ਦੇਸ਼ ਤੋਂ ਮੁਆਫੀ ਮੰਗਣ, ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਵੀ ਸਿਮਰਨਜੀਤ ਸਿੰਘ ਮਾਨ ਤੋਂ ਮੁਆਫੀ ਦੀ ਮੰਗ ਕਰ ਚੁੱਕੇ ਹਨ।