ਬਿਉਰੋ ਰਿਪੋਰਟ – ਪੰਜਾਬ ਸਰਕਾਰ ਵੱਲੋਂ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ 73.57 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਸ੍ਰੀ ਚਮਕੌਰ ਸਾਹਿਬ ਨੂੰ ਧਾਰਮਿਕ ਅਤੇ ਤੀਰਥ ਅਸਥਾਨ ਵਜੋਂ ਵਿਕਸਤ ਕਰਨ ਲਈ “ਪ੍ਰਸ਼ਾਦ” (ਤੀਰਥ ਯਾਤਰਾ ਪੁਨਰ ਸੁਰਜੀਤੀ ਅਤੇ ਅਧਿਆਤਮਿਕ ਵਿਰਾਸਤ ਸੰਭਾਲ ਮੁਹਿੰਮ) ਤਹਿਤ 31.56 ਕਰੋੜ ਰੁਪਏ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਦਿੱਤੀ ਬੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਧਾਰਮਿਕ ਸੈਰ ਸਪਾਟੇ ਤਹਿਤ ਫ਼ਿਰੋਜ਼ਪੁਰ (ਹੁਸੈਨੀਵਾਲਾ ਬਾਰਡਰ) ਅਤੇ ਰੂਪਨਗਰ (ਅਨੰਦਪੁਰ ਸਾਹਿਬ) ਨੂੰ ਚੁਣਿਆ ਗਿਆ ਹੈ। ਹਰੇਕ ਸੈਰ ਸਪਾਟਾ ਸਥਾਨ ਲਈ ਕੁੱਲ 25 ਕਰੋੜ ਰੁਪਏ ਦਾ ਫੰਡ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ – ਡੱਲੇਵਾਲ ਦੇ ਬੀਪੀ ‘ਚ ਆ ਰਹੀ ਗਿਰਾਵਟ! ਕੱਲ੍ਹ ਕੀਤੀ ਜਾਵੇਗੀ ਭੁੱਖ ਹੜਤਾਲ