The Khalas Tv Blog Punjab ਪ੍ਰੋਫੈਸਰ ਬਲਵਿੰਦਰ ਕੌਰ ਮਾਮਲੇ ‘ਚ ਹਰਜੋਤ ਬੈਂਸ ਦੀਆਂ ਵਧੀਆਂ ਮੁਸ਼ਕਲਾਂ !
Punjab

ਪ੍ਰੋਫੈਸਰ ਬਲਵਿੰਦਰ ਕੌਰ ਮਾਮਲੇ ‘ਚ ਹਰਜੋਤ ਬੈਂਸ ਦੀਆਂ ਵਧੀਆਂ ਮੁਸ਼ਕਲਾਂ !

Professor Balwinder Kaur's increased problems in the suicide case of Harjot Bains!

ਰੋਪੜ : 1158 ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਦੇ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਖ਼ਿਲਾਫ਼ ਐਫਆਈਆਰ ਦਰਜ ਕਰਨ ਲਈ ਸਹਿਮਤ ਹੋ ਗਈ ਹੈ। ਇਸ ਦੀ ਜਾਣਕਾਰੀ ਕਿਸਾਨੀ ਅੰਦੋਲਨ ਵੇਲੇ ਹੋਂਦ ਵਿੱਚ ਆਏ ਟਵਿੱਟਰ ਅਕਾਊਂਟ ਟਰੈਕਟਰ ਟੂ ਟਵਿਟਰ ਨੇ ਦਿੱਤੀ ਹੈ। ਟਰੈਕਟਰ ਟੂ ਟਵਿਟਰ ਨੇ ਦੱਸਿਆ ਹੈ ਕਿ ਰਾਤ ਦੀ ਲੰਬੀ ਜੱਦੋਜਹਿਦ ਤੋਂ ਬਾਅਦ ਰੂਪਨਗਰ ਪੁਲਿਸ ਨੇ ਲਿਖਤੀ ਰੂਪ ਵਿੱਚ ਐੱਫਆਈਆਰ ਵਿੱਚ ਸਿੱਖਿਆ ਮੰਤਰੀ ਦਾ ਨਾਂ ਲੈਣ ਦਰਜ ਕਰਨ ਦੀ ਹਾਮੀ ਭਰ ਦਿੱਤੀ ਹੈ।

ਪਰ ਨਾਲ ਹੀ ਪੁਲਿਸ ਨੇ ਤਰਕ ਦਿੱਤਾ ਕਿ ਸਰਵਰ ਅਜੇ ਵੀ ਡਾਊਨ ਹਨ ਅਤੇ ਇਸ ਲਈ ਐਫਆਈਆਰ ਵਿੱਚ ਸੋਧ ਨਹੀਂ ਕੀਤੀ ਜਾ ਸਕਦੀ ਹੈ ਭਾਵ ਹਾਲੇ ਮੰਤਰੀ ਬੈਂਸ ਦਾ ਨਾਮ ਐੱਫਆਈਆਰ ਵਿੱਚ ਦਰਜ ਨਹੀਂ ਹੋ ਸਕਦਾ। ਟਰੈਕਟਰ ਟੂ ਟਵਿੱਟਰ ਨੇ ਕਿਹਾ ਕਿ ਦੇਖਣਾ ਇਹ ਹੋਵੇਗਾ ਕਿ ਕੀ ਇਹ ਸਰਵਰ ਪੰਜਾਬ ਦੇ ਲੋਕਾਂ ਲਈ ਲਿਆਂਦੇ ਜਾਣਗੇ ਜਾਂ ਫਿਰ ਕਿਸੇ ਮੰਤਰੀ ਨੂੰ ਬਚਾਉਣ ਲਈ ਬੰਦ ਕਰਨਾ ਜਾਰੀ ਰੱਖਦੇ ਹਨ।

ਦੱਸ ਦਈਏ ਕਿ ਪਿਛਲੇ ਦਿਨੀਂ ਬਲਵਿੰਦਰ ਕੌਰ ਨੇ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਅਤੇ ਬੀਤੇ ਦਿਨੀਂ  ਬਲਵਿੰਦਰ ਕੌਰ ਦੀ ਮ੍ਰਿਤਕ ਦੇਹ ਵੀ ਮਿਲ ਗਈ ਸੀ। ਉਸ ਦੀ ਲਾਸ਼ ਨੂੰ ਨਹਿਰ ਵਿੱਚੋਂ ਬਰਾਮਦ ਕਰ ਲਿਆ ਗਿਆ ਸੀ ਅਤੇ ਮ੍ਰਿਤਕ ਸਰੀਰ ਨੂੰ ਪੋਸਟਮਾਰਟਮ ਲਈ ਰੋਪੜ ਸਰਕਾਰੀ ਹਸਪਤਾਲ ਲਿਆਂਦਾ ਗਿਆ ਸੀ।

ਮੌਤ ਤੋਂ ਪਹਿਲਾਂ ਬਲਵਿੰਦਰ ਕੌਰ ਦਾ ਇੱਕ ਸੁਸਾਈਡ ਨੋਟ ਵੀ ਵਾਇਰਲ ਹੋਇਆ ਸੀ। ਮੈਸੇਜ ਵਿੱਚ ਬਲਵਿੰਦਰ ਕੌਰ ਨੇ ਕਿਹਾ ਸੀ ਕਿ ਮੇਰਾ ਖੁਦਕੁਸ਼ੀ ਪੱਤਰ 1158 ਫਰੰਟ ਨੂੰ ਦੇ ਦਿਓ ਅਤੇ ਮੇਰੀ ਲਾਸ਼ ਵੀ ਇੱਕ ਦਿਨ ਵਾਸਤੇ ਫਰੰਟ ਨੂੰ ਦਿੱਤੀ ਜਾਵੇ। ਸਿੱਖੀ ਸਿਧਾਂਤਾਂ ਮੁਤਾਬਕ ਮੇਰਾ ਸਸਕਾਰ ਮੇਰੇ ਸਿਰ ਉੱਤੇ ਦਸਤਾਰ ਸਜਾ ਕੇ ਕਰ ਦਿਓ। ਮੈਂ ਬਹੁਤ ਜ਼ਿਆਦਾ ਮਾਨਸਿਕ ਤੌਰ ਉੱਤੇ ਪਰੇਸ਼ਾਨ ਹੋ ਗਈ ਹਾਂ। ਮੈਂ ਜਿਸਦੇ ਪੈਸੇ ਜਿਸਨੂੰ ਦੇਣੇ ਸਨ, ਉਹ ਉਸਨੂੰ ਦੇ ਦਿੱਤੇ ਹਨ।

ਅਸਲ ਵਿਚ ਮਾਮਲਾ ਇਹ ਸੀ ਕਿ  ਨਿਯੁਕਤੀ ਪੱਤਰ ਦਿੱਤੇ ਜਾਣ ਦੇ ਬਾਵਜੂਦ ਸਟੇਸ਼ਨ ਅਲਾਟ ਨਹੀਂ ਕੀਤੇ ਗਏ ਸਨ ਜਿਸ ਕਾਰਨ ਬਲਵਿੰਦਰ ਕੌਰ ਪਰੇਸ਼ਾਨ ਰਹਿੰਦੀ ਸੀ। ਜਿਸ ਤੋਂ ਬਾਅਦ  ਲਾਇਬ੍ਰੇਰੀਅਨ ਫਰੰਟ ਪੰਜਾਬ ਦੀ ਇੱਕ ਸਾਥੀ ਬਲਵਿੰਦਰ ਕੌਰ ਜੀ (ਨੇ ਨੌਕਰੀ ਨਾ ਮਿਲਣ ਤੋਂ ਤੰਗ ਹੋ ਕੇ Depression ਦਾ ਸ਼ਿਕਾਰ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਇਬ੍ਰੇਰੀਅਨ ਫਰੰਟ ਪੰਜਾਬ ਦੀ ਕਨਵੀਨਰ ਸੁਖਵਿੰਦਰ ਕੌਰ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਇੱਕ ਸਾਥੀ ਨੇ ਨੌਕਰੀ ਨਾ ਮਿਲਣ ਤੋਂ ਤੰਗ ਹੋ ਕੇ Depression ਦਾ ਸ਼ਿਕਾਰ ਹੋ ਕੇ ਖੁਦਖੁਸ਼ੀ ਕਰ ਲਈ ਹੈ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਦਾ ਸੁਸਾਇਡ ਨੋਟ ਉਨ੍ਹਾਂ ਦੇ ਕੋਲ ਹੈ ਜਿਸ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਸੀ ਕਿ ਮ੍ਰਿਤਕ ਨੌਕਰੀ ਨਾ ਮਿਲਣ ਦੇ ਕਰਕੇ ਪਰੇਸ਼ਾਨ ਰਹਿੰਦੀ ਸੀ ਜਿਸ ਕਾਰਨ ਉਸਨੇ ਇਹ ਕਦਮ ਚੁੱਕਿਆ ਹੈ।

ਆਗੂ ਨੇ ਇਹ ਵੀ ਕਿਹਾ ਸੀ ਕਿ ਸਰਕਾਰ ਇਸ ਮਾਮਲੇ ਨੂੰ ਲੈ ਕੇ ਸਾਡੇ ਸਾਥੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੇਗੀ ਅਤੇ ਇਸ ਮੁੱਦੇ ਨੂੰ ਭੜਕਾਉਣ ਦੀ ਕੋਸ਼ਿਸ਼ ਵੀ ਕਰੇਗੀ। ਉਨ੍ਹਾਂ ਨੇ ਕਿਹਾ ਸੀ ਕਿ ਇਕੱਲੀ ਬਲਜਿੰਦਰ ਕੌਰ ਹੀ ਨਹੀਂ ਸੀ ਜੋ Depression ਦੀ ਸ਼ਿਕਾਰ ਸੀ, ਬਹੁਤ ਸਾਰੇ ਲਾਇਬ੍ਰੇਰੀਅਨ ਫਰੰਟ ਪੰਜਾਬ ਦੇ ਆਗੂ ਨੌਕਰੀ ਨਾ ਮਿਲਣ ਕਾਰਨ Depression ਦਾ ਸ਼ਿਕਾਰ ਹਨ। ਉਨ੍ਹਾਂ ਨੇ ਕਿਹਾ ਕਿ ਇਸੇ ਕਾਰਨ ਅੱਗੇ ਵੀ ਅਜਿਹੀਆਂ ਘਟਨਾਵਾਂ ਵਾਪਰ ਸਕਦੀਆਂ ਹਨ। ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਜਾਵੇ।

Exit mobile version