The Khalas Tv Blog India ਨਿੱਜੀ ਕੰਪਨੀ ਦਾ ਹੈਲੀਕਾਪਟਰ ਕਰੈਸ਼! ਪਾਇਲਟ ਤੇ ਤਿੰਨ ਯਾਤਰੀ ਜ਼ਖ਼ਮੀ
India

ਨਿੱਜੀ ਕੰਪਨੀ ਦਾ ਹੈਲੀਕਾਪਟਰ ਕਰੈਸ਼! ਪਾਇਲਟ ਤੇ ਤਿੰਨ ਯਾਤਰੀ ਜ਼ਖ਼ਮੀ

ਬਿਉਰੋ ਰਿਪੋਰਟ: ਪੁਣੇ ਦੇ ਪੌਡ ਇਲਾਕੇ ’ਚ ਸ਼ਨੀਵਾਰ ਨੂੰ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਹ ਹੈਲੀਕਾਪਟਰ ਮੁੰਬਈ ਤੋਂ ਹੈਦਰਾਬਾਦ ਜਾ ਰਿਹਾ ਸੀ। ਇਸ ਵਿੱਚ ਇੱਕ ਪਾਇਲਟ ਅਤੇ ਤਿੰਨ ਯਾਤਰੀ ਸਵਾਰ ਸਨ। ਹਾਦਸੇ ’ਚ ਪਾਇਲਟ ਜ਼ਖ]ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਬਾਕੀ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਏ।

ਪੁਣੇ ਗ੍ਰਾਮੀਣ ਪੁਲਿਸ ਸੁਪਰਡੈਂਟ ਪੰਕਜ ਦੇਸ਼ਮੁਖ ਨੇ ਦੱਸਿਆ ਕਿ ਇਹ ਹੈਲੀਕਾਪਟਰ ਮੁੰਬਈ ਦੀ ਗਲੋਬਲ ਵੈਕਟਰਾ ਹੈਲੀਕਾਪਟਰ ਕੰਪਨੀ ਦਾ ਸੀ। ਸ਼ੱਕ ਹੈ ਕਿ ਹੈਲੀਕਾਪਟਰ ਤਕਨੀਕੀ ਖ਼ਰਾਬੀ ਕਾਰਨ ਹਾਦਸਾਗ੍ਰਸਤ ਹੋਇਆ ਹੈ। ਇਸ ਹਾਦਸੇ ਦਾ ਕਾਰਨ ਭਾਰੀ ਮੀਂਹ ਵੀ ਮੰਨਿਆ ਜਾ ਰਿਹਾ ਹੈ।

ਹੈਲੀਕਾਪਟਰ ਦਾ ਨਾਮ AW 139 ਹੈ। ਪਾਇਲਟ ਦਾ ਨਾਂ ਕੈਪਟਨ ਆਨੰਦ ਹੈ, ਜਦੋਂ ਕਿ ਤਿੰਨ ਯਾਤਰੀਆਂ ਦੀ ਪਛਾਣ ਧੀਰ ਭਾਟੀਆ, ਅਮਰਦੀਪ ਸਿੰਘ ਅਤੇ ਐਸਪੀ ਰਾਮ ਵਜੋਂ ਹੋਈ ਹੈ।

Exit mobile version