The Khalas Tv Blog Others ਹਾਈਕੋਰਟ ‘ਚ ਪ੍ਰਿਤਪਾਲ ਸਿੰਘ ਨੇ ਦੱਸੀ 21 ਫਰਵਰੀ ਦੀ ਇੱਕ-ਇੱਕ ਗੱਲ ! ‘ਪੰਜਾਬ ਪੁਲਿਸ ਨੇ ਨਹੀਂ ਸੁਣੀ’ ! ਹਰਿਆਣਾ ਨੇ ਪ੍ਰਿਤਪਾਲ ਨੂੰ ਦੱਸਿਆ ਜ਼ਿੰਮੇਵਾਰ
Others

ਹਾਈਕੋਰਟ ‘ਚ ਪ੍ਰਿਤਪਾਲ ਸਿੰਘ ਨੇ ਦੱਸੀ 21 ਫਰਵਰੀ ਦੀ ਇੱਕ-ਇੱਕ ਗੱਲ ! ‘ਪੰਜਾਬ ਪੁਲਿਸ ਨੇ ਨਹੀਂ ਸੁਣੀ’ ! ਹਰਿਆਣਾ ਨੇ ਪ੍ਰਿਤਪਾਲ ਨੂੰ ਦੱਸਿਆ ਜ਼ਿੰਮੇਵਾਰ

ਬਿਉਰੋ ਰਿਪੋਰਟ : ਖਨੌਰੀ ਬਾਰਡਰ ਤੋਂ ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਕੁੱਟਮਾਰ ਦੇ ਪੀੜਤ ਨੌਜਵਾਨ ਪ੍ਰਿਤਪਾਲ ਸਿੰਘ ਨੂੰ PGI ਚੰਡੀਗੜ੍ਹ ਤੋਂ ਛੁੱਟੀ ਮਿਲ ਗਈ ਹੈ । ਇਸ ਦੌਰਾਨ ਹਾਈਕੋਰਟ ਨੇ ਹੁਕਮਾਂ ਤੋਂ ਬਾਅਦ ਮੈਜਿਸਟਰੇਟ ਨੇ ਪ੍ਰਿਤਪਾਲ ਸਿੰਘ ਦੇ ਬਿਆਨ ਦਰਜ ਕਰਕੇ ਹਾਈਕੋਰਟ ਨੂੰ ਸੌਂਪ ਦਿੱਤੇ ਹਨ ।

ਪ੍ਰਿਤਪਾਲ ਸਿੰਘ ਨੇ ਮੈਜਿਸਟਰੇਟ ਨੂੰ ਦੱਸਿਆ ਹੈ ਕਿ ਪਹਿਲਾਂ ਉਸ ਨੂੰ ਹਰਿਆਣਾ ਪੁਲਿਸ ਨੇ ਪੰਜਾਬ ਵਿੱਚ ਕੁੱਟਿਆ ਫਿਰ ਉਸ ਨੂੰ ਧੱਕੇ ਨਾਲ ਹਰਿਆਣਾ ਲੈਕੇ ਗਏ ਅਤੇ ਫਿਰ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਹੈ । ਜਦਕਿ ਹਰਿਆਣਾ ਸਰਕਾਰ ਨੇ ਅਦਾਲਤ ਵਿੱਚ ਦੱਸਿਆ ਹੈ ਕਿ 21 ਫਰਵਰੀ ਨੂੰ ਹਰਿਆਣਾ ਪੁਲਿਸ ਦੇ 15 ਜਵਾਨ ਜਖਮੀ ਹੋਏ ਸਨ ਅਤੇ 8 ਪੁਲਿਸ ਮੁਲਾਜ਼ਮਾਂ ਨੇ ਪ੍ਰਿਤਪਾਲ ਖਿਲਾਫ ਬਿਆਨ ਦਿੱਤੇ ਸਨ । ਪ੍ਰਦਰਸ਼ਨਕਾਰੀਆਂ ਨੂੰ ਭੜਕਾਉਣ ਵਿੱਚ ਪ੍ਰਿਤਪਾਲ ਸਿੰਘ ਦਾ ਹੱਥ ਸੀ । ਜਿਸ ਦੀ ਜਾਂਚ ਕੀਤੀ ਜਾ ਰਹੀ ਹੈ । ਉਧਰ ਪ੍ਰਿਤਪਾਲ ਸਿੰਘ ਦੇ ਪਿਤਾ ਨੇ ਅਦਾਲਤ ਨੂੰ ਦੱਸਿਆ ਕਿ ਪੰਜਾਬ ਦੇ ਡੀਜੀਪੀ ਨੂੰ ਵੀ ਇਸ ਬਾਰੇ ਸ਼ਿਕਾਇਤ ਕਰਜ ਕੀਤੀ ਸੀ ਪਰ ਉਨ੍ਹਾਂ ਵੱਲੋਂ ਕੋਈ ਕਦਮ ਨਹੀਂ ਚੁੱਕੇ ਗਏ ਸਨ । ਹਾਈਕੋਰਟ ਨੇ ਸਾਰਿਆਂ ਨੂੰ ਸੁਣਨ ਤੋਂ ਬਾਅਦ 2 ਪ੍ਰੈਪਲ ਨੂੰ ਅਗਲੀ ਤਰੀਕ ਤੈਅ ਕੀਤੀ ਹੈ ।

ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ CJM ਨੂੰ PGI ਜਾਕੇ ਪ੍ਰਿਤਪਾਲ ਸਿੰਘ ਦੇ ਬਿਆਨ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ। ਅਦਾਲਤ ਨੇ ਇਹ ਵੀ ਸਾਫ ਕੀਤਾ ਸੀ ਕਿ ਬਿਆਨ ਡਾਕਟਰਾਂ ਦੀ ਹਾਜ਼ਰੀ ਵਿੱਚ ਦਰਜ ਹੋਣੇ ਚਾਹੀਦੇ ਹਨ ਅਤੇ ਉਸ ਵੇਲੇ ਹਰਿਆਣਾ ਦਾ ACP ਵੀ ਮੌਜੂਦ ਹੋਵੇ ।

ਪ੍ਰਿਤਪਾਲ ਸਿੰਘ ਦੇ ਪਿਤਾ ਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਪੁੱਤਰ ਕਿਸਾਨਾਂ ਨਾਲ ਸ਼ਾਂਤਮਈ ਪ੍ਰਦਰਸ਼ਨ ਕਰ ਰਿਹਾ ਸੀ । ਹਰਿਆਣਾ ਪੁਲਿਸ ਨੇ 21 ਫਰਵਰੀ ਨੂੰ ਦੁਪਹਿਰ 2 ਵਜੇ ਖਨੌਰੀ ਸਰਹੱਦ ਤੋਂ ਪੰਜਾਬ ਦੇ ਖੇਤਰ ਵਿੱਚ ਦਾਖਲ ਹੋਈ ਅਤੇ ਉਸ ਨੂੰ ਜ਼ਖਮੀ ਕਰਕੇ ਨਾਲ ਲੈ ਗਈ ਅਤੇ ਫਿਰ ਕੁੱਟਮਾਰ ਕੀਤੀ । ਉਹ ਰੋਹਤਕ ਦੇ ਪੀਜੀਆਈ ਵਿੱਚ ਹੈ । ਪਿਤਾ ਦੇ ਵਕੀਲ ਨੇ ਇਹ ਵੀ ਦਲੀਲ ਦਿੱਤੀ ਸੀ ਕਿ 48 ਘੰਟੇ ਬਾਅਦ ਵੀ ਉਸ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ ਹੈ।

Exit mobile version