The Khalas Tv Blog India ਪਸ਼ੂਆਂ ਦੀ ਬਿਮਾਰੀ ਸਰਕਾਰ ਦੇ ਵੱਸੋਂ ਬਾਹਰ ਹੋਈ
India Punjab

ਪਸ਼ੂਆਂ ਦੀ ਬਿਮਾਰੀ ਸਰਕਾਰ ਦੇ ਵੱਸੋਂ ਬਾਹਰ ਹੋਈ

‘ਦ ਖ਼ਾਲਸ ਬਿਊਰੋ : ਕਰੋਨਾ ਦੀ ਦੂਜੀ ਲਹਿਰ ਵੇਲੇ ਗੰਗਾ ‘ਚ ਤੈਰਦੀਆਂ ਮਨੁੱਖੀ ਲਾ ਸ਼ਾਂ ਅਤੇ ਸ਼ਮਸ਼ਾਨਘਾਟ ਵਿੱਚ ਸਰਕਾਰ ਲਈ ਲਾਈਨਾਂ ਵਿੱਚ ਲੱਗੇ ਲੋਕ ਅੱਜ ਫੇਰ ਅੱਖਾਂ ਮੂਹਰੇ ਘੁੰਮਣ ਲੱਗੇ ਹਨ। ਇਸ ਕਰਕੇ ਨਹੀਂ ਕਿ ਕਰੋਨਾ ਪੰਜਾਬ ਸਮੇਤ ਪੂਰੇ ਮੁਲਕ ਵਿੱਚ ਪੈਰ ਪਸਾਰਨ ਲੱਗਾ ਹੈ। ਇਸ ਵਾਰ ਦੀ ਵਜ੍ਹਾ ਬੇਜ਼ੁਬਾਨੇ ਪਸ਼ੂ ਬਣੇ ਹਨ। ਸੂਬੇ ਦਾ ਹਲਾਤ ਇਹ ਬਣ ਗਏ ਹਨ ਕਿ ਮਰੇ ਪਸ਼ੂਆਂ ਨੂੰ ਹੱਡਾ ਰੋੜੀਆਂ ਵਿੱਚ ਰੱਖਣ ਲਈ ਥਾਂ ਛੋਟੀ ਪੈ ਗਈ ਹੈ। ਲੋਕ ਜੇਸੀਬੀ ਮਸ਼ੀਨਾਂ ਨਾਲ ਟੋਏ ਪੁੱਟ ਕੇ ਮ ਰੇ ਪਸ਼ੂ ਦੱਬਣ ਲੱਗੇ ਹਨ। ਨਹਿਰਾਂ ਅਤੇ ਰਜਬਾਹਿਆਂ ਵਿੱਚ ਮਰੇ ਪਸ਼ੂ ਰੁੜਦੇ ਦਿੱਸਣ ਲੱਗੇ ਹਨ। ਪੰਜਾਬ ਵਿੱਚ ਲੰਪੀ ਸਕਿਨ ਡਜ਼ੀਜ਼ ਦੀ ਕਹਿਰ ਵੱਧ ਰਿਹਾ ਹੈ। ਹਰ ਰੋਜ਼ ਔਸਤਨ 32 ਪਸ਼ੂ ਮ ਰ ਰਹੇ ਹਨ।

ਪੰਜਾਬ ਵਿੱਚ ਪਿਛਲੇ ਦੋ ਦਿਨਾਂ ਦੌਰਾਨ ਮੌਤਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ 385 ਪਸ਼ੂਆਂ ਨੇ ਦਮ ਤੋੜਿਆ ਹੈ। ਹੋਰ ਵੀ ਦੁੱਖ ਦੀ ਗੱਲ ਇਹ ਲੰਪੀ ਸਕਿਨ ਡਜ਼ੀਜ ‘ਤੇ ਸਰਕਾਰ ਹਾਲੇ ਕਾਬੂ ਨਹੀਂ ਪਾ ਸਕੀ ਅਤੇ ਪਸ਼ੂਆਂ ਵਿੱਚ ਗਲੇ ਅਤੇ ਜਿਗਰ ਗੱਠ ਦੇ ਕੇਸ ਸਾਹਮਣੇ ਆਉਣ ਲੱਗੇ ਹਨ। ਪਸ਼ੂ ਪਾਲਣ ਵਿਭਾਗ ਦਾ ਦੱਸਣਾ ਹੈ ਕਿ ਗੱਠ ਦੀ ਬਿਮਾਰੀ ਨਾਲ ਰੋਜ਼ਾਨਾ ਤਿੰਨ ਤੋਂ ਚਾਰ ਪਸ਼ੂ ਮੌ ਤ ਦੇ ਮੂੰਹ ਵਿੱਚ ਜਾਣ ਲੱਗੇ ਹਨ।


ਮਿਲ ਰਹੀਆਂ ਰਿਪੋਰਟਾਂ ਮੁਤਾਬਿਕ ਨੌਂ ਅਗਸਤ ਨੂੰ ਲੰਪੀ ਸਕਿਨ ਬਿਮਾਰੀ ਨਾਲ 178 ਪਸ਼ੂਆਂ ਦੀ ਮੌ ਤ ਹੋਈ ਸੀ। ਦਸ ਅਗਸਤ ਨੂੰ 207 ਪਸ਼ੂਆਂ ਮਰੇ ਹਨ। ਲੰਘੇ ਕੱਲ੍ਹ ਗਿਆਰਾਂ ਅਗਸਤ ਨੂੰ 5185 ਹੋਰ ਪਸ਼ੂ ਬਿਮਾਰੀ ਦੇ ਲਪੇਟ ਵਿੱਚ ਆਏ ਹਨ। ਸਿਰਫ ਸੰਗਰੂਰ ਵਿੱਚ ਰੱਖਣੀ ਦੇ ਦਿਨ ਵੀਰਵਾਰ ਨੂੰ 65 ਪਸ਼ੂ ਮ ਰੇ ਹਨ। ਹਰਿਆਣਾ ਵਿੱਚ ਵੀ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਦੋ ਦਿਨਾਂ ਵਿੱਚ ਬਿਮਾਰੀ ਨੇ 13 ਜਿਲ੍ਹਿਆਂ ਵਿੱਚ ਪੈਰ ਪਸਾਰ ਲਏ ਹਨ। ਹਰਿਆਣਾ ਵਿੱਚ ਨੌਂ ਅਗਸਤ ਤੱਕ ਬਿਮਾਰੀ ਤੋਂ ਪੀੜਤ ਪਸ਼ੂਆਂ ਦੀ ਗਿਣਤੀ 7182 ਸੀ ਜਿਹੜੀ ਕਿ 11 ਅਗਸਤ 13491 ਹੋ ਗਈ ਸੀ। ਦੋ ਦਿਨਾਂ ਵਿੱਚ 11 ਪਸ਼ੂ ਹੋਰ ਮ ਰੇ ਹਨ। ਪੰਜਾਬ ਵਿੱਚ ਲੰਪੀ ਸਕਿਨ ਡਜ਼ੀਜ ਦੀ ਲਪੇਟ ਵਿੱਚ ਸੂਰ ਵੀ ਆਉ ਲੱਗੇ ਹਨ। ਪਿਛਲੇ ਦੋ ਦਿਨਾਂ ਦੌਰਾਨ 290 ਸੂਰਾਂ ਦੀ ਮੌਤ ਹੋਣ ਦੀ ਖ਼ਬਰ ਹੈ।

ਪਸ਼ੂਆਂ ਵਿੱਚ ਫੈਲੀ ਛੂਤ ਦੀ ਬਿਮਾਰੀ ਲੰਪੀ ਸਕਿਨ ਦੇ ਕਾਰਨ ਪੰਜਾਬ ਵਿੱਚ ਦੁੱਧ ਦਾ ਸੰਕਟ ਆਉਣ ਲੱਗਾ ਹੈ। ਵੇਰਕਾ ਦੇ ਚਾਰ ਪਲਾਂਟਾਂ ਵਿੱਟ 1,85000 ਲੀਟਰ ਦੁੱਧ ਦਾ ਉਤਪਾਦਨ ਘੱਟ ਗਿਆ ਹੈ। ਹੁਸ਼ਿਆਰਪੁਰ ਦੇ ਮਿਲਕ ਪਲਾਂਟ ਜਿਥੋਂ 46 ਹਜ਼ਾਰ ਲੀਟਰ ਦੁੱਧ ਆ ਰਿਹਾ ਜੋ ਕਿ ਘੱਟ ਕੇ 40 ਹਜ਼ਾਪ ਲੀਟਰ ਰਹਿ ਗਿਆ ਹੈ। ਪਟਿਆਲਾ ਵਿੱਚ ਦੁੱਧ ਉਤਪਾਦਨ 6500 ਲੀਟਰ ਰੋਜ਼ਾਨਾ ਘੱਟ ਗਿਆ ਹੈ। ਹਰਿਆਣਾ ਵਿੱਚ ਦੁੱਧ ਉਤਪਾਦਨ 1.5 ਲੱਖ ਲੀਟਰ ਦੁੱਧ ਹੁੰਦਾ ਸੀ ਹੁਣ 25 ਹਜ਼ਾਪ ਲੀਟਰ ਰੋਜ਼ਾਨਾ ਘੱਟ ਗਿਆ ਹੈ।


ਕਈ ਪਿੰਡਾਂ ਵਿੱਚ ਕੋਵਿਡ ਦੀ ਤਰ੍ਹਾਂ ਪਸ਼ੂਆਂ ਦੀ ਬਿਮਾਰੀ ਇਨੀ ਵੱਧ ਗਈ ਹੈ ਕਿ ਮਰੇ ਜਾਨਵਰਾਂ ਨੂੰ ਸੰਭਾਲਣ ਵਾਸਤੇ ਗੁਰਦੁਆਰਿਆਂ ਵਿੱਚ ਅਨਾਉਂਸਮੈਂਟ ਹੋਣ ਲੱਗੀ ਹੈ। ਹੱਡਾ ਰੋੜੀਆਂ ਦੇ ਠੇਕੇਦਾਰਾਂ ਨੇ ਪਸ਼ੂਆਂ ਨੂੰ ਚੁੱਕਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਲੋਕ ਹਾਰ ਕੇ ਮਰੇ ਪਸ਼ੂਆਂ ਨੂੰ ਨਹਿਰਾਂ ਅਤੇ ਰਜਬਾਹਿਆਂ ਵਿੱਚ ਰੋੜਨ ਲੱਗੇ ਹਨ। ਇਸ ਨਾਲ ਬਿਮਾਰੀ ਦੇ ਭਿਆਨਰ ਰੂਪ ਧਾਰਨ ਦਾ ਡਰ ਬਣ ਗਿਆ ਹੈ। ਪੰਜਾਬ ਸਰਕਾਰ ਨੇ ਮਰੇ ਪਸ਼ੂਆਂ ਨੂੰ ਦਬਾਉਣ ਲਈ ਵਿਭਾਗ ਦੇ ਮੁਲਾਜ਼ਮਾਂ ਦੀਆਂ ਟੀਮਾਂ ਦੀਆਂ ਗਠਨ ਸ਼ੁਰੂ ਕਰ ਦਿੱਤਾ ਹੈ।


ਅੱਜ ਪੰਜਾਬ ਸਰਕਾਰ ਨੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਪਸ਼ੂਆਂ ਦੀ ਬਿਮਾਰੀ ਸਬੰਧੀ ਵਰਤੇ ਜਾਣ ਵਾਲੇ ਇਹਤਿਅਤ ਵਾਰੇ ਜਾਣਕਾਰੀ ਦਿੱਤੀ ਹੈ। ਇਸ ਵਿੱਚ ਪੰਜਾਬ ਦੇ ਵੈਟਰਨਰੀ ਡਾਕਟਰਾਂ ਅਤੇ ਅਧਿਕਾਰੀਆਂ ਦੇ ਸੰਪਰਕ ਨੰਬਰ ਦਿੱਤੇ ਹਨ ਪਰ ਅਸਲੀਅਤ ਇਹ ਹੈ ਕਿ ਸਰਕਾਰ ਦੀ ਨੀਂਦ ਉਦੋਂ ਖੁਲੀ ਹੈ ਜਦੋਂ ਬਿਮਾਰੀ ਇੱਕ ਤਰ੍ਹਾਂ ਨਾਲ ਮਹਾਂਮਾਰੀ ਦੀ ਰੂਪ ਧਾਰਨ ਕਰ ਗਈ ਹੈ। ਸਰਕਾਰ ਨੇ ਸ਼ੁਰੂ ਤੋਂ ਹੀ ਬਿਮਾਰੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਇਸ ਨੂੰ ਆਮ ਜਿਹੀ ਗੱਲ ਸਮਝ ਕੇ ਅਲਗਰਜ਼ੀ ਵਰਤੀ ਹੈ । ਹਰਿਆਣਾ ਵਿੱਚ ਪਸ਼ੂਆਂ ਦੀ ਗਿਣਤੀ ਘੱਟ ਹੈ। ਜਦਕਿ ਵੈਕਸੀਨ ਪੰਜ ਲੱਖ ਤੋਂ ਵੱਧ ਦਾ ਬੰਦੋਬਸਤ ਕੀਤਾ ਗਿਆ ਹੈ। ਜਦਕਿ ਪੰਜਾਬ ਵਿੱਚ ਸਥਿਤੀ ਉਲਟ ਹੈ। ਇੱਥੇ ਵੈਕਸੀਨ ਦੇ ਘੱਟਣ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ।


ਇੱਕਰ ਜਾਣਕਾਰੀ ਅਨੁਸਾਰ ਖੇਤੀ ਖੇਤਰ ਤੋਂ ਹੁੰਦੀ ਕੁੱਲ ਘਰੇਲੂ ਪੈਦਾਵਾਰ ਦਾ ਤੀਜਾ ਹਿੱਸਾ ਪਸ਼ੂ ਪਾਲਣ ਤੋਂ ਰੱਲ ਰਿਹਾ ਹੈ। ਕਈ ਪਰਿਵਾਰ ਅਜਿਹੇ ਹਨ ਜਿਨਾਂ ਦਾ ਜੀਵਨ ਨਿਰਵਾਹ ਦੁੱਧ ਵੇਚਣ ਤੋਂ ਚੱਲਦਾ ਹੈ ਉਨ੍ਹਾਂ ਲਈ ਸਭ ਤੋਂ ਵੱਡਾ ਸੰਕਟ ਆ ਖੜ੍ਹਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਬਿਮਾਰੀ ਨੂੰ ਘੇਰਨ ਲਈ ਢੁਕਵੇਂ ਬੰਦੋਬਸਤ ਕੀਤੇ ਜਾਣ । ਹਾਲਾਂਕਿ ਸਰਕਾਰ ਪਛੜ ਚੁੱਕੀ ਹੈ। ਕਣਕ ਦੇ ਸੂੰਗੜੇ ਦਾਣੇ , ਗੁਲਾਬੀ ਸੁੰਡੀ ਨਾਲ ਨਰਮੇ ਦੀ ਬਰਬਾਦੀ ਅਤੇ ਹੜਾਂ ਕਾਰਨ ਝੋਨੇ ਦੇ ਦੁੱਬ ਜਾਣ ਤੋਂ ਬਾਅਦ ਕਿਸਾਨ ਦੀ ਬਾਂਹ ਫੜਨੀ ਜਰੂਰੀ ਹੋ ਗਈ ਹੈ। ਸਰਕਾਰ ਨੇ ਪਸ਼ੂ ਪਾਲਕਾਂ ਦੀ ਵਿੱਤੀ ਮਦਦ ਕਰਨੀ ਪਵੇਗੀ। ਕੁਦਰਤੀ ਆਫ਼ਤ ਫੰਡ ਤੋਂ ਬਿਨਾਂ ਸਰਕਾਰ ਦੇ ਖਜ਼ਾਨੇ ਵਿੱਚੋਂ ਵੀ ਦੋਧੀਆਂ ਅਤੇ ਕਿਸਾਨਾਂ ਆਰਥਿਕ ਮਦਦ ਕਰਨੀ ਜਰੂਰੀ ਹੋ ਗਈ ਹੈ। ਕਿਸਾਨੀ ਕੀਤੇ ਨਾਲ ਸਬੰਧਿਤ ਲੋਕ ਬੋਲੀ ਜੱਟਾ ਤੇਰੀ ਜੂਨ ਬੁਰੀ , ਹਲ ਛੱਡ ਕੇ ਚਰੀ ਨੂੰ ਜਾਵੇਂ ਸਾਡੇ ਬੁੱਲਾਂ ‘ਤੇ ਆ ਟਿੱਕੀ ਹੈ।

Exit mobile version