The Khalas Tv Blog India ਪ੍ਰਧਾਨ ਮੰਤਰੀ ਨੇ ਹਰਿਆਣਾ ਵਿਚ ਬੋਲਿਆ ਝੂਠ?
India Punjab

ਪ੍ਰਧਾਨ ਮੰਤਰੀ ਨੇ ਹਰਿਆਣਾ ਵਿਚ ਬੋਲਿਆ ਝੂਠ?

ਬਿਊਰੋ ਰਿਪੋਰਟ –  ਕਿਸਾਨ ਜਥੇਬੰਦੀਆਂ ਵੱਲੋਂ ਹਰਿਆਣਾ (Haryana) ਦੀ ਉਚਾਨਾ ਮੰਡੀ (Uchanna Mandi) ਦੇ ਵਿੱਚ ਕਿਸਾਨ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarwan Singh Pandher) ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਭੱਜ ਰਹੀ ਹੈ। ਕਿਸਾਨਾਂ ਵੱਲੋਂ 22 ਸਤੰਬਰ ਨੂੰ ਪਿੱਪਲੀ ਵਿੱਚ ਮਹਾਂ ਪੰਚਾਇਤ ਕਰਕੇ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਤੇ ਸਰਕਾਰਾਂ ਨੇ ਐਮਐਸਪੀ ਦੀ ਲੀਗਲ ਗਾਰੰਟੀ ਕਾਨੂੰਨ ਦੇਣ ਦਾ ਵਾਅਦਾ ਕੀਤਾ ਸੀ ਪਰ ਇਸ ਨੂੰ ਪੂਰਾ ਨਹੀਂ ਕੀਤਾ ਗਿਆ। 

ਪੰਧੇਰ ਨੇ ਕਿਹਾ ਕਿ ਕੱਲ੍ਹ ਪ੍ਰਧਾਨ ਮੰਤਰੀ ਹਰਿਆਣਾ ਵਿਚ ਝੂਠ ਬੋਲ ਕੇ ਗਏ ਹਨ ਕਿ ਸਰਕਾਰ 24 ਫਸਲਾ ਤੇ ਐਮਐਸਪੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਨੂੰ 24 ਫਸਲਾਂ ਤੇ ਐਮਐਸਪੀ ਨਹੀਂ ਮਿਲ ਰਹੀ ਹੈ। ਪ੍ਰਧਾਨ ਮੰਤਰੀ ਝੂਠਾ ਪ੍ਰਚਾਰ ਕਰ ਰਹੇ ਹਨ।

ਉਨ੍ਹਾਂ ਕਿਹਾ  ਕਿ ਪ੍ਰਧਾਨ ਮੰਤਰੀ 2014 ਤੋਂ ਪਹਿਲਾਂ ਕਿਸਾਨਾ ਦੀ ਕਰਜ਼ ਮੁਆਫੀ ਪਹਿਲੀ ਕੈਬਨਿਟ ਦੀ ਮੀਟਿੰਗ ਵਿੱਚ ਕਰਨ ਦੀ ਗੱਲ੍ਹ ਕਹਿੰਦੇ ਸਨ ਪਰ ਉਨ੍ਹਾਂ ਆਪਣੇ ਵਾਅਦੇ ਨੂੰ ਪੂਰਾ ਨਹੀਂ ਕੀਤਾ। ਕਿਸਾਨਾਂ ਦੀ ਅੱਜ ਵੀ ਉਹ ਮੰਗਾਂ ਹਨ ਪਰ ਸਰਕਾਰ ਉਸ ਨੂੰ ਪੂਰਾ ਕਰਨ ਦੀ ਬਜਾਏ ਭੱਜ ਰਹੀ ਹੈ।   

ਇਹ ਵੀ ਪੜ੍ਹੋ –  ਅਮਰੀਕਾ ਜਾ ਕੇ ਬਦਲੇ ਪਤਨੀ ਦੇ ਸੁਰ, ਪਤੀ ਨਾਲ ਤੋੜਿਆ ਰਿਸ਼ਤਾ

 

Exit mobile version