The Khalas Tv Blog India ਕਰੇੜਪਤੀ ਹਨ PM ਮੋਦੀ! ਘਰ ਤੇ ਕਾਰ ਬਾਰੇ ਵੀ ਵੱਡੀ ਜਾਣਕਾਰੀ ਆਈ ਸਾਹਮਣੇ ! 2 ਸੂਬਿਆਂ ਵਿੱਚ ਪੜ੍ਹਾਈ ਕੀਤੀ ਪੂਰੀ
India Lok Sabha Election 2024

ਕਰੇੜਪਤੀ ਹਨ PM ਮੋਦੀ! ਘਰ ਤੇ ਕਾਰ ਬਾਰੇ ਵੀ ਵੱਡੀ ਜਾਣਕਾਰੀ ਆਈ ਸਾਹਮਣੇ ! 2 ਸੂਬਿਆਂ ਵਿੱਚ ਪੜ੍ਹਾਈ ਕੀਤੀ ਪੂਰੀ

ਬਿਉਰੋ ਰਿਪੋਰਟ – ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narinder Modi) ਨੇ ਵਾਰਾਣਸੀ ਤੋਂ ਤੀਜੀ ਨਾਲ ਨਾਮਜ਼ਦਗੀ ਭਰੀ ਹੈ। ਇਸ ਦੌਰਾਨ ਪੀਐੱਮ ਮੋਦੀ ਦੇ ਕਰੋੜਪਤੀ ਹੋਣ ਬਾਰੇ ਵੀ ਪਤਾ ਚੱਲਿਆ ਹੈ। ਉਨ੍ਹਾਂ ਦੀ SBI ਵਿੱਚ 2 ਕਰੋੜ 85 ਲੱਖ 60 ਹਜ਼ਾਰ 338 ਰੁਪਏ ਦੀ FD ਹੈ। ਪ੍ਰਧਾਨ ਮੰਤਰੀ ਨੇ ਆਪਣੇ ਹਲਫਨਾਮੇ ਵਿੱਚ 5 ਸਾਲ ਦੀ ਆਮਦਨ ਦੀ ਵੀ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਕੋਲ 3 ਕਰੋੜ 2 ਲੱਖ 6 ਹਜ਼ਾਰ 889 ਰੁਪਏ ਹਨ। ਪਰ ਉਨ੍ਹਾਂ ਦੇ ਕੋਲ ਆਪਣੀ ਕੋਈ ਗੱਡੀ ਅਤੇ ਘਰ ਨਹੀਂ ਹੈ।

2018-19 ਵਿੱਚ ਉਨ੍ਹਾਂ ਨੇ ITR ਵਿੱਚ ਆਪਣੀ ਕਮਾਈ 11,14,230 ਰੁਪਏ ਦੱਸੀ ਸੀ। ਉਧਰ 2019-20 ਵਿੱਚ 17,20,760 ਰੁਪਏ,2020-21 ਵਿੱਚ 17,07,930 ਰੁਪਏ,2021-22 ਵਿੱਚ 15,41,870 ਰੁਪਏ,2022-23 ਵਿੱਚ ਪੀਐੱਮ ਨੇ 23,56,080 ਰੁਪਏ ਕਮਾਈ ਵਿਖਾਈ ਸੀ।

ਉਧਰ ਪ੍ਰਧਾਨ ਮੰਤਰੀ ਦੇ ਕੋਲ ਕੁੱਲ 52,920 ਰੁਪਏ ਕੈਸ਼ ਹਨ, ਇਸ ਤੋਂ ਇਲਾਵਾ ਸਟੇਟ ਬੈਂਕ ਇੰਡੀਆ ਦੀ ਗਾਂਧੀ ਨਗਰ ਬਰਾਂਚ ਵਿੱਚ 73,304 ਰੁਪਏ ਹੈ। ਜਦਕਿ ਵਾਰਾਣਸੀ ਬਰਾਂਚ ਵਿੱਚ ਸਿਰਫ 7000 ਰੁਪਏ ਜਮਾ ਹਨ।

ਸੋਨੇ ਦੀ ਚਾਰ ਅੰਗੂਠੀਆਂ ਹਨ

ਪ੍ਰਧਾਨ ਮੰਤਰ ਨਰਿੰਦਰ ਮੋਦੀ ਕੋਲ ਨੈਸ਼ਨਲ ਸੇਵਿੰਗ ਸਰਟੀਫਿਕੇਟ ਵੀ ਹੈ, ਜਿਸ ਦੀ ਕੀਮਤ 9,12,398 ਰੁਪਏ ਹੈ। ਪੀਐੱਮ ਮੋਦੀ ਨੇ ਆਪਣੇ ਹਲਫਨਾਮੇ ਵਿੱਚ 4 ਅੰਗੂਠੀਆਂ ਬਾਰੇ ਵੀ ਜਾਣਕਾਰੀ ਦਿੱਤੀ ਹੈ, 45 ਗਰਾਮ ਅੰਗੂਠੀਆਂ ਦੀ ਕੀਮਤ 2,67,750 ਰੁਪਏ ਹੈ।

ਪ੍ਰਧਾਨ ਮੰਤਰੀ ਨੇ ਆਪਣੇ ਹਲਫਨਾਮੇ ਵਿੱਚ ਦੱਸਿਆ ਹੈ ਕਿ 1967 ਵਿੱਚ SSC ਬੋਰਡ ਗੁਜਰਾਤ ਤੋਂ SSC ਕੀਤੀ ਸੀ। 1978 ਵਿੱਚ ਦਿੱਲੀ ਤੋਂ ਬੈਚਲਰ ਆਫ ਆਰਟ ਦੀ ਡਿਗਰੀ ਹਾਸਲ ਕੀਤੀ ਸੀ। 1983 ਵਿੱਚ ਗੁਜਰਾਤ ਯੂਨੀਵਰਸਿਟੀ ਤੋਂ ਪੀਐੱਮ ਮੋਦੀ ਨੇ ਮਾਸਟਰ ਆਫ ਆਰਟ ਦੀ ਡਿਗਰੀ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ  – ਕੇਜਰੀਵਾਲ ਵਾਲੀ ਜੇਲ੍ਹ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਸਾਬਕਾ ਉੱਪ CM ਸਿਸੋਦੀਆ ਹੁਣ ਵੀ ਉਸੇ ਜੇਲ੍ਹ ਵਿੱਚ

 

Exit mobile version