The Khalas Tv Blog Punjab ‘ਆਪ’ ਦੇ ਵੱਡੇ ਫੈਸਲਿਆਂ ਬਾਰੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ
Punjab

‘ਆਪ’ ਦੇ ਵੱਡੇ ਫੈਸਲਿਆਂ ਬਾਰੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ

‘ਦ ਖਾਲਸ ਬਿਉਰੋ:ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਅੱਜ ਕਈ ਫ਼ੈਸਲੇ ਲਏ ਗਏ ,ਜਿਸ ਬਾਰੇ ਇੱਕ ਪ੍ਰੈਸ ਕਾਨਫ਼੍ਰਰੰਸ ਵੀ ਆਪ ਦੇ ਬੁਲਾਰਿਆਂ ਨੇ ਕੀਤੀ ਹੈ।ਜਿਸ ਵਿੱਚ ਆਪ ਆਗੂ ਸੰਨੀ ਆਹਲੁਵਾਲੀਆ ਤੇ ਮਲਵਿੰਦਰ ਕੰਗ ਤੇ ਬੁਲਾਰੇ ਕਮਲ ਗਰਗ ਨੇ ਪ੍ਰੈਸ ਨੂੰ ਸੰਬੰਧਲ ਕੀਤਾ ।
ਆਪ ਆਗੂ ਮਲਵਿੰਦਰ ਕੰਗ ਨੇ ਦਸਿਆ ਕਿ
ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਪੇਂਡੂ ਵਿਕਾਸ ਫ਼ੰਡ ਦੇ ਅਧੀਨ ਦਿੱਤੇ ਜਾਣ ਵਾਲੇ ਪੈਸੇ ਦੀ ਵਰਤੋਂ ਨਾਲ ਸੰਬੰਧਿਤ ਐਕਟ ਵਿੱਚ ਸੋਧ ਕੀਤੀ ਗਈ ਹੈ ਤੇ ਕੇਂਦਰ ਸਰਕਾਰ ਨੂੰ ਇਹ ਵਿਸ਼ਵਾਸ ਦੁਆਇਆ ਗਿਆ ਹੈ ਕਿ ਇਸ ਫ਼ੰਜ ਅਧੀਨ ਜਾਰੀ ਹੋਣ ਵਾਲੀ ਰਕਮ ਨੂੰ ਨਿਰਧਾਰਿਤ ਕੀਤੇ ਖੇਤਰ ਵਿੱਚ ਹੀ ਵਰਤਿਆ ਜਾਵੇਗਾ।ਮਾਲਵਿੰਦਰ ਕੰਗ ਨੇ ਇਹ ਵੀ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਇਹ ਪੈਸਾ ਹੋਰ ਜਗਾ ਵਰਤਿਆ ਹੈ ਜਿਸ ਕਾਰਣ ਹੁਣ ਕੇਂਦਰ ਸਰਕਾਰ ਨੇ ਇਸ ਤੇ ਇਜਰਾਜ਼ ਕੀਤਾ ਸੀ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀ ਕੈਬਨਿਟ ਨੇ ਇੱਕ ਹੋਰ ਅਹਿਮ ਫ਼ੈਸਲਾ ਲੈਂਦੇ ਹੋਏ ਇਹ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਸੂਬੇ ਵਿੱਚ ਜਲ ਸਪਲਾਈ ਤੇ ਸੈਨੇਟਾਈਸ਼ਨ ਵਿਭਾਗ ਵਿੱਚ ਖਾਲੀ ਪਈਆਂ 145 ਅਸਾਮੀਆਂ ਨੂੰ ਭਰਨ ਜਾ ਰਹੀ ਹੈ।
ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਵੀ ਤਕਨੀਕ ਨਾਲ ਜੋੜਨ ਲਈ ਨੈਸ਼ਨਲ ਉਪਟੀਕਲ ਫ਼ਾਈਬਰ ਨੈਟਵਰਕ ਰਾਹੀਂ ਜੋੜਨ ਦੀ ਤਜ਼ਵੀਜ਼ ਵੀ ਹੈ ਤੇ ਇਸ ਸੰਬੰਧ ਵਿੱਚ ਜਲਦੀ ਭਾਰਤ ਸਰਕਾਰ ਨਾਲ ਗੱਲਬਾਤ ਵੀ ਕੀਤੀ ਜਾਵੇਗੀ ।
ਪੰਜਾਬ ਵਿੱਚ ਇਸ ਸਾਲ ਪੈ ਰਹੀ ਰਿਕਾਰਡ-ਤੋੜ ਗਰਮੀ ਕਾਰਣ ਕਣਕ ਦੇ ਦਾਣਿਆਂ ਵਿੱਚ ਫ਼ਰਕ ਹੈ ਗਿਆ ਸੀ,ਜਿਸ ਕਾਰਣ ਖਰੀਦ ਏਜੰਸੀਆਂ ਦੇ ਇਤਰਾਜ਼ ਆਉਣੇ ਸ਼ੁਰੂ ਹੋ ਗਏ
ਸੀ ।ਜਿਸ ਤੋਂ ਬਾਅਦ ਸੂਬੇ ਭਰ ਵਿੱਚ ਖਰੀਦੀ ਜਾ ਰਹੀ ਕਣਕ ਵਿੱਚ ਸੁੰਗੜੇ ਹੋਏ ਦਾਣਿਆਂ ਦੀ ਮੁੜ ਸਮੀਖਿਆ ਕਰਨ ਦੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਸੀ ।ਜਿਸ ‘ਤੇ ਕਾਰਵਾਈ ਕਰਦਿਆਂ, ਖੁਰਾਕ ਅਤੇ ਜਨਤਕ ਵੰਡ ਵਿਭਾਗ, ਭਾਰਤ ਸਰਕਾਰ ਨੇ ਇਸ ਸਮੱਸਿਆ ਦੀ ਹੱਦ ਦਾ ਮੁਲਾਂਕਣ ਕਰਨ ਲਈ ਪੰਜ ਟੀਮਾਂ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਟੀਮਾਂ ਸੂਬੇ ਵਿੱਚ ਪਹੁੰਚ ਗਈਆਂ ਹਨ ਅਤੇ ਮੰਡੀਆਂ ਵਿੱਚ ਸੁੰਗੜੇ ਹੋਏ ਅਨਾਜ ਦੀ ਆਮਦ ਦੀ ਹੱਦ ਦਾ ਮੁਲਾਂਕਣ ਕਰਨ ਲਈ 15 ਜ਼ਿਲ੍ਹਿਆਂ ਦਾ ਦੌਰੇ ਤੇ ਹਨ ਤੇ ਜਲਦੀ ਹੀ ਇਸ ਸੰਬੰਧੀ ਫ਼ੈਸਲਾ ਆ ਜਾਵੇਗਾ ।ਉਹਨਾਂ ਕਿਸਾਨਾਂ ਨੂੰ ਇਹ ਯਕੀਨ ਦਿਵਾਇਆ ਕਿ ਕਿਸਾਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ,ਉਹਨਾਂ ਦੀ ਫ਼ਸਲ ਦਾ ਇੱਕ -ਇੱਕ ਦਾਣਾ ਚੁੱਕਿਆ ਜਾਵੇਗਾ ।
ਪੰਜਾਬ ਵਿੱਚ ਦਿਨੇ ਲਗ ਰਹੇ ਕੱਟਾਂ ਬਾਰੇ ਪੁਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਦਸਿਆ ਕਿ ਇਹ ਕੱਟ ਕਿਸਾਨੀ ਲੋੜਾਂ ਨੂੰ ਪੂਰੇ ਕਰਨ ਲਈ ਲਗਾਏ ਜਾ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਚੱਲਦੇ ਸੀਜ਼ਨ ਵਿੱਚ ਨਿਰਵਿਘਨ ਬਿਜਲੀ ਸਪਲਾਈ ਕੀਤੀ ਜਾ ਸਕੇ ।
ਆਪ ਦੇ ਬੁਲਾਰੇ ਕਮਲ ਗਰਗ ਨੇ 300 ਯੂਨੀਟ ਬਿਜਲੀ ਵਾਲੇ ਵਾਅਦੇ ਪ੍ਰਤੀ ਵੱਚਨਬੱਧਤਾ ਵੀ ਦੋਹਰਾਈ ਹੈ ਤੇ ਪੰਜਾਬ ਵਿੱਚ ਬਿਜਲੀ ਦੀ ਮੰਗ ਨੂੰ ਜਲਦੀ ਪੂਰਾ ਕਰ ਲੈਣ ਦਾ ਵੀ ਦਾਅਵਾ ਕੀਤਾ ਹੈ ।

Exit mobile version