The Khalas Tv Blog Punjab ਸ਼੍ਰੋਂਮਣੀ ਅਕਾਲੀ-ਦਲ ਵਲੋਂ ਪ੍ਰੈਸ ਕਾਨਫ੍ਰੰਸ,ਪਾਰਟੀ ਦੇ ਲੀਡਰ ਉਤੇ ਪਾਏ ਕੇਸ ਮੋਜੁਦਾ ਸਰਕਾਰ ਦੀ ਬਦਲਾਖੋਰੀ ਦੀ ਨੀਤੀ ਦੱਸਿਆ,
Punjab

ਸ਼੍ਰੋਂਮਣੀ ਅਕਾਲੀ-ਦਲ ਵਲੋਂ ਪ੍ਰੈਸ ਕਾਨਫ੍ਰੰਸ,ਪਾਰਟੀ ਦੇ ਲੀਡਰ ਉਤੇ ਪਾਏ ਕੇਸ ਮੋਜੁਦਾ ਸਰਕਾਰ ਦੀ ਬਦਲਾਖੋਰੀ ਦੀ ਨੀਤੀ ਦੱਸਿਆ,

ਦ ਖਾਲਸ ਬਿਉਰੋ:ਸ਼੍ਰੋਂਮਣੀ ਅਕਾਲੀ-ਦਲ ਵਲੋਂ ਪਾਰਟੀ ਲੀਡਰ ਵਿਕਰਮ ਸਿੰਘ ਮਜੀਠਿਆ ਤੇ ਦਰਜ ਹੋਈ ਐਫ ਆਈ ਆਰ ਦੇ ਮਦੇਨਜਰ ਇਕ ਪ੍ਰੈਸ ਕਾਨਫ੍ਰੰਸ ਦਾ ਆਯੋਜਨ ਕੀਤਾ ਗਿਆ,ਜਿਸ ਨੂੰ ਪਾਰਟੀ ਨੇਤਾ ਪ੍ਰੇਮ ਸਿੰਘ ਚੰਦੁਮਾਜਰਾ,ਕਾਨੂੰਨੀ ਸਲਾਹਕਾਰ ਮਹੇਸ਼ਇੰਦਰ ਗਰੇਵਾਲ ਤੇ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਸੰਬੋਧਨ ਕਿਤਾ।ਇਸ ਮੋਕੇ ਬੋਲਦਿਆਂ ਸ.ਚੰਦੁਮਾਜਰਾ ਨੇ ਕਿਹਾ ਕਿਹਾ ਕਿ ਪਾਰਟੀ ਦੇ ਲੀਡਰ ਉਤੇ ਪਾਏ ਕੇਸ ਮੋਜੁਦਾ ਸਰਕਾਰ ਦੀ ਬਦਲਾਖੋਰੀ ਦੀ ਨੀਤੀ ਦਾ ਇਕ ਹਿੱਸਾ ਹਨ ਤਾਂ ਜੋ ਮੌਜੁਦਾ ਮਸਲਿਆਂ ਤੋ ਲੋਕਾਂ ਦਾ ਧਿਆਨ ਹੋਰ ਪਾਸੇ ਪੈ ਜਾਵੇ ਤੇ ਬੇਅਦਬੀ ਵਰਗੇ ਗੰਭੀਰ ਮਸਲੇ ਤੋਂ ਲੋਕਾਂ ਨੂੰ ਹੋਰ ਪਾਸੇ ਲਾਇਆ ਜਾਵੇ। ਉਹਨਾਂ ਇਸ ਸਭ ਨੂੰ ਮਹਾਭਾਰਤ ਦੀ ਲੜਾਈ ਦਸਿਆ ਤੇ ਅਕਾਲੀ ਦਲ ਨੂੰ ਪਾਂਡਵ ਤੇ ਮੋਜੁਦਾ ਸਰਕਾਰ ਨੂੰ ਕੋਰਵ ਦਸਿਆ।

ਕਾਨੂੰਨੀ ਸਲਾਹਕਾਰ ਮਹੇਸ਼ਇੰਦਰ ਗਰੇਵਾਲ ਐਫ ਆਈ ਆਰ ਨੇ ਇਸ ਸਾਰੀ ਕਾਰਵਾਈ ਨੂੰ ਕਾਨੂੰਨ ਦੇ ਖਿਲਾਫ ਦੱਸਿਆ ਤੇ ਕਿਹਾ ਕਿ 2004 ਵਿੱਚ ਦਰਜ ਇਸ ਕੇਸ ਨੂੰ ਮਹਿਜ ਸਿਆਸੀ ਲਾਹਾ ਲੈਣ ਦੀ ਕਾਰਵਾਈ ਹੈ।

ਇਸ ਮੋਕੇ ਬੋਲਦਿਆਂ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਅਜਿਹੀਆਂ ਸਾਜਿਸ਼ਾਂ ਤੋਂ ਡਰਨ ਵਾਲੀ ਨਹੀਂ ਹੈ।

Exit mobile version