The Khalas Tv Blog Punjab ਭਾਰਤ ਵਿਚ ਔਰਤਾਂ ਕੀ ਮਸ਼ੀਨ ਹਨ, ਪਰਸ਼ੂਰਾਮ ਕਲਿਆਣ ਬੋਰਡ ਦੇ ਪ੍ਰਧਾਨ ਨੇ ਨਵੇਂ ਵਿਆਹੇ ਜੋੜਿਆਂ ਨੂੰ ਦਿੱਤਾ ਵਿਵਾਦਤ ਆਫਰ
Punjab

ਭਾਰਤ ਵਿਚ ਔਰਤਾਂ ਕੀ ਮਸ਼ੀਨ ਹਨ, ਪਰਸ਼ੂਰਾਮ ਕਲਿਆਣ ਬੋਰਡ ਦੇ ਪ੍ਰਧਾਨ ਨੇ ਨਵੇਂ ਵਿਆਹੇ ਜੋੜਿਆਂ ਨੂੰ ਦਿੱਤਾ ਵਿਵਾਦਤ ਆਫਰ

ਬਿਉਰੋ ਰਿਪੋਰਟ – ਮੱਧ ਪ੍ਰਦੇਸ਼ ਵਿਚ ਰਾਜ ਮੰਤਰੀ ਦਾ ਦਰਜਾ ਹਾਸਲ ਪਰਸ਼ੂਰਾਮ ਕਲਿਆਣ ਬੋਰਡ ਦੇ ਪ੍ਰਧਾਨ ਪੰਡਿਤ ਵਿਸ਼ਣੂ ਰਾਜੋਰੀਆਂ ਨੇ ਨਵੇਂ ਵਿਆਹੇ ਜੋੜਿਆ ਨੂੰ 1 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨਵੇਂ ਵਿਆਹੇ ਜੋੜਿਆਂ ਨੂੰ ਇਹ ਆਫਰ ਦਿੰਦੇ ਕਿਹਾ ਕਿ ਜੋ ਵੀ ਚਾਰ ਬੱਚੇ ਪੈਦਾ ਕਰੇਗੇ ਉਸ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਇਹ ਬਿਆਨ ਲਗਾਤਾਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਪੰਡਿਤ ਵਿਸ਼ਣੂ ਰਾਜੋਰੀਆਂ ਬ੍ਰਾਹਮਣਾਂ ਦੇ ਸੰਮੇਲਨ ਨੂੰ ਸੰਬੋਧਨ ਕਰ ਰਹੇ ਹਨ ਤਾਂ ਉਸ ਸਮੇਂ ਉਨ੍ਹਾਂ ਨੇ ਇਹ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਦੇ ਬੱਚੇ ਬੱਸ ਇਕ ਬੱਚਾ ਪੈਦਾ ਕਰਦੇ ਹਨ, ਪਰ ਉਨ੍ਹਾਂ ਨੂੰ ਚਾਰ ਜ਼ਿਆਦਾ ਬੱਚੇ ਪੈਦਾ ਕਰਨੇ ਚਾਹੀਦੇ ਹਨ ਅਤੇ ਜੋ ਵੀ ਚਾਰ ਬੱਚੇ ਪੈਦਾ ਕਰੇਗਾ ਉਸ ਨੂੰ ਇਹ ਇਨਾਮ ਦਿੱਤਾ ਜਾਵੇਗਾ। ਸੋਸ਼ਲ ਮੀਡੀਆ ‘ਤੇ ਬਿਆਨ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਆਪਣਾ ਕਰੈਲੀਫਿਕੇਸ਼ਨ ਦਿੰਦੇ ਕਿਹਾ ਕਿ ਮੱਧ ਪ੍ਰਦੇਸ਼ ਵਿਚ ਬਾਹਮਣਾ ਦੀ ਆਬਾਦੀ ਦੇ ਵਿਚ ਵਾਧੇ ਨੂੰ ਉਤਸ਼ਾਹਿਤ ਕਰਨ ਦੇ ਲਈ ਸਰਕਾਰੀ ਪੱਧਰ ‘ਤੇ ਕੋਈ ਇਨਾਮੀ ਯੋਜਨਾ ਨਹੀਂ ਹੈ ਇਸ ਲਈ ਉਹ ਆਪਣੇ ਪੱਧਰ ਤੇ ਹੀ ਉਨ੍ਹਾਂ ਜੋੜਿਆ ਨੂੰ ਇਨਾਮ ਦੇਣਗੇ ਜੋ ਚਾਰ ਬੱਚੇ ਪੈਦਾ ਕਰਨਗੇ। ਇੱਥੇ ਹੁਣ ਇਕ ਹੋਰ ਸਵਾਲ ਉੱਠਦਾ ਹੈ ਕਿ ਭਾਰਤ ਵਿਚ ਔਰਤਾਂ ਕੀ ਮਸ਼ੀਨ ਹਨ ਕਿ ਉਹ ਸਿਰਫ ਬੱਚੇ ਹੀ ਪੈਦਾ ਕਰਨਗੀਆਂ। ਦੱਸ ਦੇਈਏ ਕਿ ਭਾਰਤ ਪਹਿਲਾਂ ਹੀ ਵਧਦੀ ਆਬਾਦੀ ਤੋਂ ਪੀੜਤ ਹੈ ਅਤੇ ਦੁਨੀਆ ਵਿਚ ਸਭ ਤੋਂ ਵੱਧ ਆਬਾਦੀ ਭਾਰਤ ਦੀ ਹੈ, ਜਿਸ ਕਾਰਨ ਭਾਰਤ ਵਿਚ ਗਰੀਬੀ ਦਰ ਵੀ ਕਾਫੀ ਜ਼ਿਆਦਾ ਹੈ ਪਰ ਫਿਰ ਵੀ ਦੇਸ਼ ਦੇ ਲੀਡਰ ਗਰੀਬੀ ਖਤਮ ਕਰਨ ਦੀ ਥਾਂ ਅਕਸਰ ਅਜਿਹੇ ਬਿਆਨ ਦਿੰਦੇ ਰਹਿੰਦੇ ਹਨ।

ਇਹ ਵੀ ਪੜ੍ਹੋ  – ਪੰਜਾਬ ਭਾਜਪਾ ਪ੍ਰਧਾਨ ਦੀ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ, ਚੁੱਕਿਆ ਅਹਿਮ ਮੁੱਦਾ

 

Exit mobile version