The Khalas Tv Blog India ਰਾਸ਼ਟਰਪਤੀ ਨੇ ਆਜ਼ਾਦੀ ਦਿਹਾੜੇ ਮੌਕੇ 103 ਵੀਰਤਾ ਪੁਰਸਕਾਰਾਂ ਨੂੰ ਦਿੱਤੀ ਮਨਜ਼ੂਰੀ
India Punjab

ਰਾਸ਼ਟਰਪਤੀ ਨੇ ਆਜ਼ਾਦੀ ਦਿਹਾੜੇ ਮੌਕੇ 103 ਵੀਰਤਾ ਪੁਰਸਕਾਰਾਂ ਨੂੰ ਦਿੱਤੀ ਮਨਜ਼ੂਰੀ

ਬਿਉਰੋ ਰਿਪੋਰਟ – ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ 78ਵੇਂ ਅਜ਼ਾਦੀ ਦਿਹਾੜੇ ‘ਤੇ ਕੇਂਦਰੀ ਸ਼ਸਤਰ ਪੁਲਿਸ ਬਲਾਂ ਦੇ ਮੁਲਾਜ਼ਮਾਂ ਦੇ ਲਈ 103 ਵੀਰਤਾ ਅਵਾਰਡ ਨੂੰ ਮਨਜ਼ੂਰੀ ਦਿੱਤੀ ਹੈ। ਜਿਸ ਵਿੱਚ 4 ਕੀਰਤੀ ਚੱਕਰ, 18 ਸ਼ੋਅਰੇ ਚੱਕਰ ਅਤੇ 9 ਮਰਨੋ ਉਪਰਾਂਤ ਪੁਰਸਕਾਰ ਹਨ। ਹਵਾਈ ਫੌਜ ਦੇ 2 ਬਹਾਦੁਰ ਜਵਾਨਾਂ ਨੂੰ ਸ਼ੋਅਰੇ ਚੱਕਰ ਅਤੇ 6 ਜਵਾਨਾਂ ਨੂੰ ਹਵਾਈ ਫੌਜ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਨੇ ਏਅਰਫੋਰਸ ਦੇ ਵਿੰਗ ਕਮਾਂਡਰ ਜਸਪ੍ਰੀਤ ਸਿੰਘ ਸੰਧੂ ਅਤੇ ਵਿੰਗ ਕਮਾਂਡਰ ਵਿਨੋਦ ਡੇਸਮੰਡ ਕੀਨ ਵੀਐੱਮ ਨੂੰ ਫਲਾਇੰਗ ਪਾਇਲਟ ਸ਼ੋਅਰੇ ਚੱਕਰ ਨਾਲ ਨਵਾਜ਼ਿਆ ਹੈ।

ਕੀਰਤੀ ਚੱਕਰ ਨਾਲ ਸਨਮਾਨਿਤ 4 ਜਵਾਨ

ਕਰਨਲ ਮਨਪ੍ਰੀਤ ਸਿੰਘ ਨੂੰ ਸੈਨ ਮੈਡਲ,ਸਿੱਖ ਲਾਈਟ ਇਨਫੈਂਟਰੀ,19ਵੀ ਬਟਾਲੀਅਨ ਰਾਸ਼ਟਰੀ ਰਾਈਫਲ
ਮੇਜਰ ਮਲਾ ਰਾਮ ਗੋਪਾਲ ਨਾਇਡੂ,ਮਰਾਠਾ ਲਾਈਟ ਇੰਫੈਂਟਰੀ,56 ਬਟਾਲੀਅਨ ਰਾਸ਼ਟਰੀ ਰਾਈਫਲ
ਰਾਇਫਲਮੈਨ ਰਵੀ ਕੁਮਾਰ,ਜੰਮੂ ਅਤੇ ਕਸ਼ਮੀਰ ਲਾਈਟ ਇੰਫੈਂਟਰੀ /63ਵੀਂ ਰਾਸ਼ਟਰੀ ਰਾਈਫਲ
ਡਿਪਟੀ ਪੁਲਿਸ ਕਮਿਸ਼ਨਰ ਹਿਮਾਯੂ ਮੁਜਮਿਲ ਭੱਟ,ਜੰਮੂ ਅਤੇ ਕਸ਼ਮੀਰ ਪੁਲਿਸ ,19ਵੀਂ ਬਟਾਲੀਅਨ ਰਾਸ਼ਟਰੀ ਰਾਈਫਲ

ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ 15 ਅਗਸਤ ਨੂੰ ਪੰਜਾਬ ਦੇ 22 ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਸ਼ਾਨਦਾਰ ਸੇਵਾ ਦੇ ਲਈ ਸਨਮਾਨਤ ਕਰਨ ਦਾ ਫੈਸਲਾ ਲਿਆ ਹੈ। ਇਸ ਵਿੱਚ 7 ਅਧਿਕਾਰੀਆਂ ਨੂੰ ਗਲੈਂਟਰੀ ਅਵਾਰਡ ਮਿਲਣਗੇ, 2 ਨੂੰ ਖਾਸ ਸੇਵਾ ਦੇ ਲਈ ਰਾਸ਼ਟਰਪਤੀ ਮੈਡਲ ਅਤੇ 13 ਨੂੰ ਚੰਗੀ ਸੇਵਾ ਦਾ ਮੈਡਲ ਮਿਲੇਗਾ। ਪੰਜਾਬ ਪੁਲਿਸ ਦੇ ਜਿੰਨਾਂ 7 ਮੁਲਜ਼ਮਾਂ ਨੂੰ ਬਹਾਦਰੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਵਿੱਚ ਸੰਦੀਪ ਗੋਇਲ, ਸਹਾਇਕ ਇੰਸਪੈਕਟਰ ਜਨਰਲ ਆਫ ਪੁਲਿਸ, ਬਿਕਰਮਜੀਤ ਸਿੰਘ ਬਰਾੜ, ਡਿਪਟੀ ਐਸ.ਪੀ, ਰਾਜਨ ਪਰਮਿੰਦਰ ਸਿੰਘ, ਡਿਪਟੀ ਸੁਪਰਡੈਂਟ, ਪੁਸ਼ਵਿੰਦਰ ਸਿੰਘ, ਇੰਸਪੈਕਟਰ (ਐਲ.ਆਰ.), ਜਸਪ੍ਰੀਤ ਸਿੰਘ, ਸਬ-ਇੰਸਪੈਕਟਰ (ਐਲ.ਆਰ.), ਗੁਰਪ੍ਰੀਤ ਸਿੰਘ, ਸਬ-ਇੰਸਪੈਕਟਰ (ਐਲ.ਆਰ.) ਅਤੇ ਸੁਖਰਾਜ ਸਿੰਘ ਕਾਂਸਟੇਬਲ-2 ਇਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।

ਇਹ  ਵੀ ਪੜ੍ਹੋ –   ਹਰਿਆਣਾ ਦੇ ਨੌਜਵਾਨ ਨਾਲ ਜਰਮਨੀ ‘ਚ ਵਾਪਰਿਆ ਭਿਆਨਕ ਹਾਦਸਾ

 

Exit mobile version