The Khalas Tv Blog India ਪੰਜਾਬ ਦੀ ਇਸ ਧੀ ਨੇ ਕੀਤਾ ਸੂਬੇ ਦਾ ਨਾਂ ਉੱਚਾ, ਇਸ ਖੇਡ ‘ਚ ਜਿੱਤਿਆ ਮੈਡਲ
India Punjab Sports

ਪੰਜਾਬ ਦੀ ਇਸ ਧੀ ਨੇ ਕੀਤਾ ਸੂਬੇ ਦਾ ਨਾਂ ਉੱਚਾ, ਇਸ ਖੇਡ ‘ਚ ਜਿੱਤਿਆ ਮੈਡਲ

ਸ਼ਾਰਜਾਹ : ਪੰਜਾਬ ਦੀ ਇੱਕ ਹੋਰ ਧੀ ਨੇ ਸਾਰੇ ਵਿਸ਼ਵ ਵਿੱਚ ਸੂਬੇ ਦਾ ਨਾਂ ਉੱਚਾ ਕੀਤਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਦੀ ਵਸਨੀਕ ਪ੍ਰੀਤ ਕੌਰ ਖੱਟੜਾ ਨੇ ਸ਼ਾਰਜਾਹ ਵਿਖੇ ਤੀਰਅੰਦਾਜ਼ੀ ਦੇ ਏਸ਼ੀਆ ਕੱਪ ਵਿੱਚ ਵਿਅਕਤੀਗਤ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ।

ਸਰਕਾਰੀ ਮਲਟੀਪਰਪਜ਼ ਸੈਕੰਡਰੀ ਸਕੂਲ ਪਟਿਆਲਾ ਦੀ 12ਵੀਂ ਜਮਾਤ ਵਿੱਚ ਪੜਾਈ ਕਰ ਰਹੀ ਇਸ ਵਿਦਿਆਰਥਣ ਦੇ ਪਿੰਡ ਤੇ ਘਰ ਵਿੱਚ ਉਸ ਦੀ ਇਸ ਪ੍ਰਾਪਤੀ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ ਤੇ ਸਾਰਿਆਂ ਦਾ ਮੂੰਹ ਮੀਠਾ ਕਰਵਾਇਆ ਜਾ ਰਿਹਾ ਹੈ। ਸਮੂਹ ਸਕੂਲ ਸਟਾਫ ਨੇ ਆਪਣੀ ਇਸ ਹੋਣਹਾਰ ਵਿਦਿਆਰਥਣ ਦੀ ਇਸ ਪ੍ਰਾਪਤੀ ਤੇ ਖੁਸ਼ੀ ਪ੍ਰਗਟਾਈ ਹੈ ਤੇ ਕਿਹਾ ਹੈ ਕਿ ਇਸ ਪ੍ਰਾਪਤੀ ਦਾ ਸਿਹਰਾ ਇਸ ਕੁੜੀ ਦੀ ਅਣਥੱਕ ਮਿਹਨਤ ਨੂੰ ਜਾਂਦਾ ਹੈ।

ਇਸ ਖੁਸ਼ਖਬਰੀ ਦਾ ਪੁਸ਼ਟੀ ਖੁੱਦ ਕੈਬਨਿਟ ਮੰਤਰੀ ਮੀਤ ਹੇਅਰ ਨੇ ਇੱਕ ਟਵੀਟ ਕਰ ਕੇ ਸਾਰਿਆਂ ਨੂੰ ਦਿੱਤੀ ਹੈ । ਆਪਣੇ ਟਵੀਟ ਵਿੱਚ ਉਹਨਾਂ ਇਸ ਖਿਡਾਰਨ , ਉਸ ਦੇ ਮਾਂ-ਬਾਪ ਤੇ ਨਾਲ ਨਾਲ ਕੋਚ ਨੂੰ ਵੀ ਵਧਾਈ ਦਿੱਤੀ ਹੈ ਤੇ ਕਿਹਾ ਹੈ ਮਾਨਸਾ ਜ਼ਿਲੵੇ ਦੇ ਪਿੰਡ ਮੰਢਾਲੀ ਦੀ ਪ੍ਰੀਤ ਕੌਰ ਖੱਟੜਾ ਨੇ ਸ਼ਾਰਜਾਹ ਵਿਖੇ ਤੀਰਅੰਦਾਜ਼ੀ ਦੇ ਏਸ਼ੀਆ ਕੱਪ ਵਿੱਚ ਵਿਅਕਤੀਗਤ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ।

Exit mobile version