The Khalas Tv Blog India ਭੁੱਲ ਕੇ ਵੀ ITR ਫਾਈਲ ਕਰਨ ਵੇਲੇ ਇਹ ਗਲਤੀ ਨਾ ਕਰਨਾ ! ਨਹੀਂ ਤਾਂ ਦੇਣਾ ਹੋਵੇਗਾ 200 ਫੀਸਦੀ ਤੱਕ ਦਾ ਜੁਰਮਾਨਾ
India

ਭੁੱਲ ਕੇ ਵੀ ITR ਫਾਈਲ ਕਰਨ ਵੇਲੇ ਇਹ ਗਲਤੀ ਨਾ ਕਰਨਾ ! ਨਹੀਂ ਤਾਂ ਦੇਣਾ ਹੋਵੇਗਾ 200 ਫੀਸਦੀ ਤੱਕ ਦਾ ਜੁਰਮਾਨਾ

ਬਿਊਰੋ ਰਿਪੋਰਟ : ਵਿੱਤ ਸਾਲ 2023-24 ਦੇ ਲਈ ਇਨਕਮ ਟੈਕਸ ਰਿਟਰਨ ਦਾਖਲ ਕਰਨ ਵਾਲਿਆਂ ਲਈ ਜ਼ਰੂਰੀ ਖਬਰ ਹੈ । ਜੇਕਰ 31 ਜੁਲਾਈ 2023 ਤੱਕ ਤੁਸੀਂ ਰਿਟਰਨ ਫਾਈਲ ਨਹੀਂ ਕੀਤਾ ਤਾਂ ਜਲਦ ਕਰ ਦਿਉ। ਜੇਕਰ ਇਹ ਤਰੀਕ ਭੁੱਲੇ ਤਾਂ 5 ਹਜ਼ਾਰ ਦਾ ਜੁਰਮਾਨਾ ਲੱਗੇਗਾ । ਨਾਲ ਹੀ ਜੇਕਰ ITR ਭਰਨ ਵੇਲੇ ਤੁਸੀਂ ਗਲਤੀ ਕੀਤੀ ਤਾਂ 200 ਫੀਸਦੀ ਜੁਰਮਾਨ ਦੇਣਾ ਪਏਗਾ ।

ਇਨਕਮ ਟੈਕਸ ਵਿਭਾਗ ਦੀ ਵੈਬਸਾਇਟ ‘ਤੇ ਈ- ਫਾਇਲਿੰਗ ਵਿੱਚ ਲੱਗੇ ਮਾਹਿਰ ਅਤੇ ਚਾਰਟਰਡ ਅਕਾਉਂਨਟੈਂਟ ਲੋਕਾਂ ਦਾ ਇਨਕਮ ਟੈਕਸ ਫਾਈਲ ਕਰਨ ਵਿੱਚ ਰੁਝੇ ਹੋਏ ਹਨ । 31 ਜੁਲਾਈ ਨੂੰ ਅਖੀਰਲੀ ਤਰੀਕ ਹੋਣ ਦੇ ਕਾਰਨ ਚਾਰਟਡ ਅਕਾਉਂਨਟੈਂਟ ਇਸ ਤੋਂ ਪਹਿਲਾਂ ਹੀ ਆਪਣੀ ਰਿਟਰਨ ਫਾਈਲ ਕਰਨ ਨੂੰ ਕਹਿ ਰਹੇ ਹਨ ਤਾਂਕਿ ਅਖੀਰਲੇ ਸਮੇਂ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ। ਇਨਕਮ ਟੈਕਸ ਮਾਹਿਰ CA ਦੀਪਕ ਮਿੱਤਲ ਨੇ ਦੱਸਿਆ ਹੈ ਕਿ ਇਨਕਮ ਟੈਕਸ ਜਮਾ ਕਰਨ ਦੀ ਇਹ ਤਰੀਕ ਸਾਰੇ ਟੈਕਸ ਪੇਅਰ ‘ਤੇ ਲਾਗੂ ਹੁੰਦੀ ਹੈ । ਜਿਨ੍ਹਾਂ ਦੀ ਸਾਲਾਨਾ ਤਨਖਾਹ ਢਾਈ ਲੱਖ ਰੁਪਏ ਤੋਂ ਵੱਧ ਹੈ ਉਨ੍ਹਾਂ ਦੇ ਲਈ ਇਨਕਮ ਟੈਕਸ ਰਿਟਰਨ ਫਾਈਲ ਕਰਨਾ ਜ਼ਰੂਰੀ ਹੈ ।

ਪੰਜ ਲੱਖ ਰੁਪਏ ਤੋਂ ਵੱਧ ਆਮਦਨ ਵਾਲੇ ਲਈ ਦੇਰ ਨਾਲ ਰਿਟਰਨ ਫਾਈਲ ਕਰਨ ‘ਤੇ 5 ਹਜ਼ਾਰ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ ਨਾਲ ਹੀ ਉਨ੍ਹਾਂ ਨੂੰ ਇਨਕਮ ਟੈਕਸ ਦੇ ਨੋਟਿਸ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਉਧਰ 5 ਲੱਖ ਰੁਪਏ ਤੱਕ ਕੁੱਲ ਆਮਦਨ ਵਾਲੇ ਵਿਅਕਤੀ ਨੂੰ 1000 ਰੁਪਏ ਜੁਰਮਾਨਾ ਦੇਣਾ ਹੋਵੇਗਾ । 31 ਦਸੰਬਰ 2023 ਦੇ ਬਾਅਦ ਰਿਟਰਨ ਫਾਈਲ ਕਰਨ ਵਾਲੇ ਨੂੰ 10,000 ਰੁਪਏ ਦਾ ਜੁਰਮਾਨਾ ਦੇਣਾ ਹੋਵੇਗਾ ।

ਗਲਤ ਆਮਦਨ ਵਿਖਾਉਣ ਵਾਲੇ ਨੂੰ 200 ਫੀਸਦੀ ਜੁਰਮਾਨਾ

ਇਨਕਮ ਟੈਕਸ ਦੀ ਮਾਹਿਰਾਂ ਨੇ ਦੱਸਿਆ ਹੈ ਕਿ ਇਨਕਮ ਟੈਕਸ ਰਿਟਰਨ ਵਿੱਚ ਆਮਦਨ ਘੱਟ ਦੱਸਣ ‘ਤੇ 50 ਫੀਸਦੀ ਤੋਂ 200 ਫੀਸਦੀ ਤੱਕ ਜੁਰਮਾਨਾ ਦੇਣਾ ਪੈ ਸਕਦੀ ਹੈ । ਇਨਕਮ ਟੈਕਸ ਭਰਨ ਸਮੇਂ ਕਿਸੇ ਤਰ੍ਹਾਂ ਦੀ ਛੋਟ ਲੈਣ ਵਾਲੇ ਨੂੰ ਛੋਟ ਦਾ ਸਰਟੀਫਿਕੇਟ ਸੰਭਾਲ ਕੇ ਰੱਖਣਾ ਜ਼ਰੂਰੀ ਹੈ । CA ਸੁਦੀਪ ਜੈਨ ਨੇ ਦੱਸਿਆ ਕਿ ਸਮੇਂ ‘ਤੇ ਇਨਕਮ ਟੈਕਸ ਭਰਨ ਨਾਲ ਰਿਫੰਡ ਵੀ ਸਮੇਂ ਨਾਲ ਆ ਜਾਂਦਾ ਹੈ । ਇਨਕਮ ਟੈਕਸ ਵਿਭਾਗ ਨੇ ਰਿਫੰਡ ਦੀ ਪ੍ਰਕਿਆ ਨੂੰ ਤੇਜ਼ ਕੀਤਾ ਹੈ । ਇਨਕਮ ਟੈਕਸ ਵਿਭਾਗ ਤੋਂ ਸਾਰੇ ਟੈਕਸ ਪੇਅਰ ਨੂੰ ਇਨਕਮ ਟੈਕਸ ਫਾਈਲ ਕਰਨ ਦੇ ਲਈ ਮੈਸੇਜ ਵੀ ਆ ਰਹੇ ਹਨ ।

Exit mobile version