The Khalas Tv Blog India ਕੁੰਡਲੀ ਬਾਰਡਰ ‘ਤੇ ਮਨਾਇਆ ਗਿਆ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਅਰਦਾਸ ਸਮਾਗਮ
India Punjab

ਕੁੰਡਲੀ ਬਾਰਡਰ ‘ਤੇ ਮਨਾਇਆ ਗਿਆ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਅਰਦਾਸ ਸਮਾਗਮ

‘ਦ ਖ਼ਾਲਸ ਬਿਊਰੋ :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿਸਾਨੀ ਮੋਰਚੇ ਦੌਰਾਨ ਸ਼ਹੀਦ ਹੋਏ ਰਵਨੀਤ ਸਿੰਘ ਅਤੇ ਕਿਸਾਨੀ ਮੋਰਚੇ ਦੇ 275 ਦੇ ਕਰੀਬ ਸ਼ਹਾਦਤਾਂ ਦੇ ਚੁੱਕੇ ਸ਼ਹੀਦਾਂ ਲਈ ਟੀ.ਡੀ.ਆਈ. ਮਾਲ ਕੁੰਡਲੀ ‘ਤੇ ਅਰਦਾਸ ਦਿਹਾੜਾ ਮਨਾਇਆ। ਅਰਦਾਸ ਸਮਾਗਮ ਮੌਕੇ ਸ਼ਹੀਦ ਰਵਨੀਤ ਸਿੰਘ ਦੇ ਦਾਦਾ ਜੀ ਹਰਦੀਪ ਸਿੰਘ ਡਿਬਡਿਬਾ ਦੇ ਸੱਦੇ ’ਤੇ ਲੱਗਭਗ ਸਾਰੀਆਂ ਧਿਰਾਂ ਸ਼ਾਮਲ ਹੋਈਆਂ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਰਨਵੀਤ ਸਿੰਘ ਦੇ ਦਾਦਾ ਜੀ ਹਰਦੀਪ ਸਿੰਘ ਡਿਬਡਿਬਾ ਦੇ ਸੱਦੇ ’ਤੇ ਸਾਰੀਆਂ ਪੰਥਕ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਦਿਹਾੜਾ ਕਰਵਾਇਆ ਗਿਆ, ਜਿਸ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਹੋਰ ਕਿਸਾਨ ਜਥੇਬੰਦੀਆਂ ਦੇ ਜ਼ਿਆਦਾਤਰ ਲੀਡਰ ਸ਼ਾਮਲ ਹੋਏ।

ਇਸ ਮੌਕੇ ਸਟੂਡੈਂਟਸ ਫਾਰ ਸੁਸਾਇਟੀ (ਐਸ.ਐਫ.ਐਸ.) ਅਤੇ ਹੋਰ ਨੌਜਵਾਨ ਧਿਰਾਂ ਵੀ ਸ਼ਾਮਲ ਹੋਈਆਂ। ਰਵਨੀਤ ਸਿੰਘ ਦੇ ਦਾਦਾ ਜੀ ਨੇ ਸਾਰੀਆਂ ਜਥੇਬੰਦੀਆਂ ਨੂੰ ਇਕਮੁੱਠ ਹੋ ਕੇ ਮੋਰਚਾ ਜਿੱਤਣ ਦਾ ਸੁਨੇਹਾ ਦਿੱਤਾ। ਸਾਰੀਆਂ ਕਿਸਾਨ, ਨੌਜਵਾਨ, ਪੰਥਕ ਧਿਰਾਂ ਵੱਲੋਂ ਸਾਰੇ ਆਪਸੀ ਮੱਤਭੇਦ ਦੂਰ ਕਰਕੇ ਵੱਡੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਮੋਰਚੇ ਨੂੰ ਜਿੱਤਣ ਦਾ ਅਹਿਦ ਵੀ ਕੀਤਾ ਗਿਆ।

Exit mobile version