The Khalas Tv Blog Punjab ਵਿਧਾਨ ਸਭਾ ਦੀ ਕਾਰਵਾਈ ਦੀ ਲਾਈਵ ਫੀਡ ਕੌਣ ਕਰ ਰਿਹਾ ਕੰਟਰੋਲ? ਬਾਜਵਾ ਨੇ ਚੁੱਕੇ ਸਵਾਲ
Punjab

ਵਿਧਾਨ ਸਭਾ ਦੀ ਕਾਰਵਾਈ ਦੀ ਲਾਈਵ ਫੀਡ ਕੌਣ ਕਰ ਰਿਹਾ ਕੰਟਰੋਲ? ਬਾਜਵਾ ਨੇ ਚੁੱਕੇ ਸਵਾਲ

ਬਿਊਰੋ ਰਿਪੋਰਟ: ਵਿਰੋਧੀ ਧਿਰ ਦੇ ਆਗੂ ਪਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਕੀਤੀ ਜਾਂਦੀ ਲਾਈਵ ਰਿਕਾਰਡਿੰਗ ਦੇ ਪ੍ਰਸਾਰਣ ’ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਨੇ ਫੋਟੋ ਸ਼ੇਅਰ ਕਰਦਿਆਂ ਮਾਣਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸਵਾਲ ਚੁੱਕੇ ਹਨ ਕਿ ਕੀ ਪੰਜਾਬ ਦੀ ਵਿਧਾਨ ਸਭਾ ਹੁਣ ਦਿੱਲੀ ਤੋਂ ਹੀ ਰਿਮੋਟ-ਕੰਟਰੋਲ ਕੀਤੀ ਜਾ ਰਹੀ ਹੈ?

ਬਾਜਵਾ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ-

“ਆਮ ਆਦਮੀ ਪਾਰਟੀ ਦੇ ਸ਼ਾਸਨ ਦੀ ਇੱਕ ਹੋਰ ਗਿਰਾਵਟ! ਪਵਿੱਤਰ ਵਿਧਾਨ ਸਭਾ ਵੀ ਦਿੱਲੀ ਗੈਂਗ ਦੀ ਪਕੜ ਤੋਂ ਨਹੀਂ ਬਚੀ। ਇੱਥੇ ਮੈਂ ਕੱਲ੍ਹ ਇਹ ਦੇਖਿਆ: ਬਾਹਰੀ ਲੋਕ ਜਿਵੇਂ ਕਿ ਅਨਿਕੇਤ ਸਕਸੈਨਾ (ਇੱਕ ਜਾਣਿਆ-ਪਛਾਣਿਆ Media lobbyist) ਵਿਧਾਨ ਸਭਾ ਦੀ ਕਾਰਵਾਈ ਦੀ ਲਾਈਵ ਫੀਡ ਨੂੰ ਕੰਟਰੋਲ ਕਰਦੇ ਦਿਖਾਈ ਦਿੱਤੇ! ਇਹ ਲੋਕ ਅੰਦਰੂਨੀ ਸੁਰੱਖਿਆ ਕਰਮਚਾਰੀਆਂ ਲਈ ਖਾਸ ਤੌਰ ‘ਤੇ ਬਣਾਈਆਂ ਗਈਆਂ ਸੀਟਾਂ ‘ਤੇ ਬੈਠੇ ਸਨ! ਉਨ੍ਹਾਂ ਨੂੰ ਕਿਸਨੇ ਅਧਿਕਾਰ ਦਿੱਤਾ? ਦਿੱਲੀ ਦੇ ਲੋਕ ਪੰਜਾਬ ਦੀ ਵਿਧਾਨ ਸਭਾ ਦਾ ਕਾਰਜ ਕਿਉਂ ਚਲਾ ਰਹੇ ਹਨ? ਮੈਂ ਮਾਣਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਜੀ ਨੂੰ ਪੁੱਛਦਾ ਹਾਂ – ਕੀ ਪੰਜਾਬ ਦੀ ਵਿਧਾਨ ਸਭਾ ਹੁਣ ਦਿੱਲੀ ਤੋਂ ਹੀ ਰਿਮੋਟ-ਕੰਟਰੋਲ ਕੀਤੀ ਜਾ ਰਹੀ ਹੈ?”

Exit mobile version