The Khalas Tv Blog Punjab ਸੇਖ ਹਸੀਨਾ ਨੂੰ ਤਾਨਸ਼ਾਹਾ ਕਹਿਣ ‘ਤੇ ਘਿਰੇ CM ਮਾਨ! ‘ਲੋਕਤਾਂਤਰਿਕ ਦੇਸ਼ ਦੀ ਚੁਣੀ ਹੋਈ ਸਰਕਾਰ ਦੀ PM ਸੀ’
Punjab

ਸੇਖ ਹਸੀਨਾ ਨੂੰ ਤਾਨਸ਼ਾਹਾ ਕਹਿਣ ‘ਤੇ ਘਿਰੇ CM ਮਾਨ! ‘ਲੋਕਤਾਂਤਰਿਕ ਦੇਸ਼ ਦੀ ਚੁਣੀ ਹੋਈ ਸਰਕਾਰ ਦੀ PM ਸੀ’

ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ (CHIEF MINISTER BHAGWANT MANN) ਵੱਲੋਂ ਬੰਗਲਾਦੇਸ਼ (BANGLADESH) ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ (SHEKH HASEENA) ਨੂੰ ਤਾਨਾਸ਼ਾਹ ਕਹਿਣ ‘ਤੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਕਰੜਾ ਇਤਰਾਜ਼ ਜ਼ਾਹਿਰ ਕੀਤਾ ਹੈ।

ਬਾਜਵਾ ਨੇ ਕਿਹਾ ਹੈ ਇਹ ਬਿਆਨ ਸੰਵੇਦਨਸ਼ੀਲ ਨਹੀਂ ਹੈ, ਸ਼ੇਖ ਹਸੀਨਾ ਲੋਕਤਾਂਤਰਿਕ ਦੇਸ਼ ਵੱਲੋਂ ਚੁਣੀ ਹੋਈ ਸਰਕਾਰ ਚੱਲਾ ਰਹੀ ਸੀ। ਉਨ੍ਹਾਂ ਦੇ ਪਿਤਾ ਸ਼ੇਖ ਮੁਜੀਬੁਰ ਰਹਿਮਾਨ ਜਿੰਨਾਂ ਨੂੰ ਬੰਗਲਾਦੇਸ਼ ਦਾ ਜਨਮਦਾਤਾ ਕਿਹਾ ਜਾਂਦਾ ਹੈ, ਸ਼ੇਖ ਹਸੀਨਾ ਉਨ੍ਹਾਂ ਦੀ ਧੀ ਹਨ ।

ਮੁਸ਼ਕਿਲ ਘੜੀ ਵਿੱਚ ਉਨ੍ਹਾਂ ਨੇ ਭਾਰਤ ਆਉਣ ਦਾ ਸੋਚਿਆ, ਕਿਉਂਕਿ ਭਾਰਤ ਅਤੇ ਬੰਗਲਾਦੇਸ਼ ਦੇ ਵਿਚਾਲੇ ਚੰਗੇ ਰਿਸ਼ਤੇ ਹਨ। ਉਹ ਸਾਡੇ ਦੇਸ਼ ਦੀ ਮਹਿਮਾਨ ਹਨ, ਉਨ੍ਹਾਂ ਨੂੰ ਇੱਥੇ ਘਰ ਵਰਗਾ ਮਾਹੌਲ ਦੇਣ ਦੀ ਥਾਂ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਤਾਨਾਸ਼ਾਹ ਕਹਿ ਰਹੇ ਹਨ, ਅਜਿਹਾ ਬਿਆਨ ਅਫਸੋਸਜਨਕ ਹੈ।

ਦਰਅਸਲ ਮੁੱਖ ਮੰਤਰੀ ਮਾਨ ਨੇ ਹੁਸ਼ਿਆਰਪੁਰ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਲਜ਼ਾਮ ਲਗਾਇਆ ਸੀ ਕਿ ਕੇਂਦਰ ਸਰਕਾਰ ਨੇ ਬਦਲਾਖੋਰੀ ਦੀ ਸਿਆਸਤ ਦੀ ਵਜ੍ਹਾ ਕਰੇ ਕੇਜਰੀਵਾਲ ਖਿਲਾਫ ਫਰਜ਼ੀ ਕੇਸ ਦਰਜ ਕੀਤੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਬੰਗਲਾਦੇਸ਼ ਦਾ ਉਦਾਹਰਣ ਦਿੰਦੇ ਹੋਏ ਕਿਹਾ ਤੁਸੀਂ 15 ਤੋਂ 20 ਸਾਲ ਰਾਜ ਕਰ ਸਕਦੇ ਹੋ ਪਰ ਜੇਕਰ ਜਨਤਾ ਖਿਲਾਫ਼ ਤੁਸੀਂ ਤਾਨਾਸ਼ਾਹੀ ਕੀਤੀ ਤਾਂ ਲੋਕ ਉੱਠ ਖੜੇ ਹੋਏ ਤਾਂ ਤੁਹਾਨੂੰ ਦੇਸ਼ ਛੱਡ ਕੇ ਵੀ ਜਾਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ –   ‘ਅਗਲੇ ਇਜਲਾਸ ‘ਚ ਆਵੇਗਾ MSP ਗਰੰਟੀ ਬਿੱਲ’!

 

Exit mobile version