‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਸਮਰਥਕਾਂ ‘ਤੇ ਤੰਜ ਕੱਸਿਆ ਹੈ। ਪ੍ਰਸ਼ਾਂਤ ਕਿਸ਼ੋਰ ਨੇ ਇੱਕ ਟਵੀਟ ਕਰਕੇ ਕਿਹਾ ਕਿ ਜਿਹੜੇ ਲੋਕ ਇਹ ਉਮੀਦ ਕਰਦੇ ਹਨ ਕਿ ਲਖੀਮਪੁਰ ਖੀਰੀ ਦੀ ਘਟਨਾ ਗ੍ਰੈਂਡ ਓਲਡ ਪਾਰਟੀ ਭਾਵ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਨੂੰ ਤੁਰੰਤ ਮਜ਼ਬੂਤ ਕਰੇਗੀ, ਉਨ੍ਹਾਂ ਦੇ ਨਿਰਾਸ਼ਾ ਹੱਥ ਲੱਗੇਗੀ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਗਰੈਂਡ ਓਲਡ ਪਾਰਟੀ ਦੀਆਂ ਸਮੱਸਿਆਵਾਂ ਅਤੇ ਇਸਦੇ ਢਾਂਚੇ ਦੀ ਕਮਜ਼ੋਰੀ ਦਾ ਕੋਈ ਛੇਤੀ ਹੱਲ ਨਹੀਂ ਹੈ। ਦਰਅਸਲ, ਯੂਪੀ ਚੋਣਾਂ ਤੋਂ ਪਹਿਲਾਂ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਦੀ ਅਗਵਾਈ ਵਾਲੀ ਸਮੁੱਚੀ ਵਿਰੋਧੀ ਧਿਰ ਯੂਪੀ ਦੀ ਯੋਗੀ ਸਰਕਾਰ ਵਿਰੁੱਧ ਮੋਰਚਾ ਖੜ੍ਹਾ ਕਰ ਰਹੀ ਹੈ।
Related Post
Khaas Lekh, Khalas Tv Special, Punjab
ਪੰਜਾਬ ਵਿੱਚ ਫ਼ਰਜ਼ੀ ਏਜੰਟਾਂ ਵੱਲੋਂ ਕੀਤੀ ਜਾ ਰਹੀ ਧੋਖਾਧੜੀ,
December 19, 2025

