The Khalas Tv Blog Punjab ਸ਼ੁਭਕਰਨ ਮਾਮਲੇ ’ਚ ਮੁਕੱਦਮਾ ਦਰਜ ਹੋਣ ਤੱਕ ਨਹੀਂ ਹੋਵੇਗਾ ਪੋਸਟਮਾਰਟਮ-ਕਿਸਾਨ ਆਗੂ
Punjab

ਸ਼ੁਭਕਰਨ ਮਾਮਲੇ ’ਚ ਮੁਕੱਦਮਾ ਦਰਜ ਹੋਣ ਤੱਕ ਨਹੀਂ ਹੋਵੇਗਾ ਪੋਸਟਮਾਰਟਮ-ਕਿਸਾਨ ਆਗੂ

Postmortem will not take place until the case is filed in the Shubkaran case

ਪੰਜਾਬ ਸਰਕਾਰ ਨੂੰ ਕਿਸਾਨਾਂ ਦਾ ਝਟਕਾ; ਸ਼ੁਭ ਮਾਮਲੇ ’ਚ ਮੁਕੱਦਮਾ ਦਰਜ ਹੋਣ ਤੱਕ ਨਹੀਂ ਹੋਵੇਗਾ ਪੋਸਟਮਾਰਟਮ

ਪਟਿਆਲਾ : ਸ਼ੁਭਕਰਨ ਸਿੰਘ ਮਾਮਲੇ ਵਿੱਚ ਦਿੱਲੀ ਕਿਸਾਨ ਮੋਰਚੇ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਵੱਡਾ ਝਕਟਾ ਦਿੱਤਾ ਹੈ। ਕਿਸਾਨ ਆਗਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਸ਼ੁਭਕਰਨ ਮਾਮਲੇ ’ਚ ਜਦ ਤਕੱ ਮੁਕੱਦਮਾ ਦਰਜ ਨਹੀਂ ਹੁੰਦਾ ਤਦ ਤੱਕ ਪੋਸਟਮਾਰਟਮ ਨਹੀਂ ਹੋਵੇਗਾ। ਕਿਸਾਨ ਲੀਡਰਾਂ ਤੇ ਪਰਿਵਾਰ ਨੇ ਹਰਿਆਣਾ ਪੁਲਿਸ ਖਿਲਾਫ ਪਰਚਾ ਦਰਜ ਹੋਣ ਤੱਕ ਪੰਜਾਬ ਸਰਕਾਰ ਦੀ ਕੋਈ ਵੀ ਪੇਸ਼ਕਸ਼ ਨਾ ਮੰਨਣ ਦਾ ਫੈਸਲਾ ਲਿਆ ਹੈ। ਪਟਿਆਲਾ ਦੇ ਰਾਜਿੰਦਰਾ ਹਸਪਤਾਲ ਤੋਂ ਕਿਸਾਨ ਆਗੂ ਸਵਰਣ ਸਿੰਘ ਪੰਧੇਰ ਤੇ ਜਗਜੀਤ ਡੱਲੇਵਾਲ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ।

ਕਿਸਾਨ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮ੍ਰਿਤਕ ਸ਼ੁਭਕਰਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੇ ਐਲਾਨ ਨੂੰ ਕਿਸਾਨ ਜਥੇਬੰਦੀਆਂ ਅਤੇ ਮ੍ਰਿਤਕ ਦੇ ਪਰਿਵਾਰ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਪ੍ਰੈਸ ਕਾਨਫਰੰਸ ਦੌਰਾਨ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ ਅਤੇ ਸੁਰਜੀਤ ਸਿੰਘ ਫੂਲ ਨੇ ਸਪਸ਼ੱਟ ਕੀਤਾ ਹੈ ਕਿ ਜਦ ਤੱਕ ਨੌਜਵਾਨ ਦੀ ਮੌਤ ਦਾ ਮੁਕੱਦਮਾ ਦਰਜ ਨਹੀਂ ਹੁੰਦਾ, ਉਦੋਂ ਤੱਕ ਨਾ ਤਾਂ ਸ਼ੁਭਕਰਨ ਦਾ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ ਤੇ ਨਾ ਹੀ ਅੰਤਿਮ ਸਸਕਾਰ ਹੋਵੇਗਾ।

ਕਿਸਾਨ ਆਗੂ ਡੱਲੇਵਾਲ ਤੇ ਪੰਧੇਰ ਨੇ ਕਿਹਾ ਪੰਜਾਬ ਸਰਕਾਰ ਕੀਤੇ ਵਾਅਦਿਆਂ ਤੋਂ ਪਲਟ ਰਹੀ ਹੈ। ਮੁੱਖ ਮੰਤਰੀ ਪੰਜਾਬ ਵਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਹਰਿਆਣੇ ਵਾਲੇ ਪਾਸਿਓਂ ਜੇ ਪੰਜਾਬ ਦੇ ਕਿਸਾਨਾਂ ਤੇ ਕੋਈ ਜ਼ਿਆਦਤੀ ਹੁੰਦੀ ਹੈ ਤਾਂ ਮਾਮਲੇ ਦਰਜ ਕੀਤੇ ਜਾਣਗੇ ਪਰੰਤੂ ਹੁਣ ਸਰਕਾਰ ਦੇ ਅਧਿਕਾਰੀਆਂ ਦੀ ਬੋਲੀ ਬਦਲ ਗਈ ਹੈ, ਅਸੀਂ ਆਪਣੇ ਘਰਦਿਆਂ ਨੂੰ ਇਹ ਸਨੇਹਾ ਭੇਜ ਦਿੱਤੇ ਹਨ ਕਿ ਇਹ ਸੰਘਰਸ਼ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ।

Exit mobile version