The Khalas Tv Blog Khetibadi 6 ਦਿਨ ਬਾਅਦ ਵੀ ਨਹੀਂ ਹੋਇਆ ਸ਼ੁਭਕਰਨ ਦਾ ਪੋਸਟਮਾਰਟਮ, FIR ਦਰਜ ਕਰਨ ‘ਤੇ ਅੜੇ ਕਿਸਾਨ
Khetibadi Punjab

6 ਦਿਨ ਬਾਅਦ ਵੀ ਨਹੀਂ ਹੋਇਆ ਸ਼ੁਭਕਰਨ ਦਾ ਪੋਸਟਮਾਰਟਮ, FIR ਦਰਜ ਕਰਨ ‘ਤੇ ਅੜੇ ਕਿਸਾਨ

Postmortem of Shubkaran not done even after 6 days: Farmer insists on filing FIR

Postmortem of Shubkaran not done even after 6 days: Farmer insists on filing FIR

ਸ਼ੰਭੂ : ਪੰਜਾਬ-ਹਰਿਆਣਾ ਦੀ ਖਨੌਰੀ ਸਰਹੱਦ ‘ਤੇ 21 ਫਰਵਰੀ ਨੂੰ ਵਾਪਰੀ ਘਟਨਾ ‘ਚ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦਾ 6 ਦਿਨ ਬੀਤ ਜਾਣ ‘ਤੇ ਵੀ ਨਾ ਤਾਂ ਪੋਸਟਮਾਰਟਮ ਹੋਇਆ ਅਤੇ ਨਾ ਹੀ ਅੰਤਿਮ ਸੰਸਕਾਰ ਹੋਇਆ ਹੈ। ਕਿਸਾਨ ਆਗੂ ਪਿਛਲੇ 6 ਦਿਨਾਂ ਵਿੱਚ ਕਈ ਵਾਰ ਪ੍ਰਸ਼ਾਸਨ ਅਤੇ ਪੁਲਿਸ ਨਾਲ ਮੀਟਿੰਗ ਕਰ ਚੁੱਕੇ ਹਨ। ਹੁਣ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਸ਼ੁਭਕਰਨ ਦਾ ਪੋਸਟਮਾਰਟਮ ਨਾ ਕਰਵਾਉਣ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਖਨੌਰੀ ਸਰਹੱਦ ’ਤੇ ਮੋਰਚਾ ਸੰਭਾਲ ਰਹੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਪਿਛਲੇ ਦਿਨੀਂ ਇੱਕ ਵਾਰ ਫਿਰ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਹੈ। ਕਿਸਾਨ ਆਪਣੀ ਗੱਲ ‘ਤੇ ਅੜੇ ਹੋਏ ਹਨ ਕਿ ਪੰਜਾਬ ਪੁਲਿਸ ਨੂੰ ਸ਼ੁਭਕਰਨ ਦੀ ਮੌਤ ਸਬੰਧੀ ਐਫਆਈਆਰ ਦਰਜ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਕਿਸਾਨ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਨਾਰਾਜ਼ ਹਨ।

ਕਾਕਾ ਸਿੰਘ ਕੋਟੜਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਭਕਰਨ ਦੀ ਮੌਤ ‘ਤੇ 1 ਕਰੋੜ ਰੁਪਏ ਦੇਣ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਦੇ ਨਾਲ-ਨਾਲ ਉਸਦੀ ਛੋਟੀ ਭੈਣ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਜੇਕਰ CM ਭਗਵੰਤ ਮਾਨ ਨੇ 1 ਕਰੋੜ ਰੁਪਏ ਨਾ ਦਿੱਤੇ ਹੁੰਦੇ ਤਾਂ ਵੀ ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਇਕੱਠਾ ਕਰ ਲਿਆ ਹੁੰਦਾ। ਪਰ ਅਜੇ ਤੱਕ ਵਾਅਦਾ ਪੂਰਾ ਨਹੀਂ ਹੋਇਆ।

ਪੁਲਿਸ ਪ੍ਰਸ਼ਾਸਨ ਦਾ ਦਾਅਵਾ ਹੈ ਕਿ 21 ਫਰਵਰੀ ਨੂੰ ਹਰਿਆਣਾ ਦੀ ਹੱਦ ਅੰਦਰ ਗੋਲੀ ਚਲਾਈ ਗਈ ਸੀ ਅਤੇ ਸ਼ੁਭਕਰਨ ਨੂੰ ਵੀ ਹਰਿਆਣਾ ਦੀ ਹੱਦ ਅੰਦਰ ਹੀ ਗੋਲੀ ਮਾਰੀ ਗਈ ਸੀ। ਅਜਿਹੇ ‘ਚ ਹਰਿਆਣਾ ਪੁਲਸ ਹੀ ਕਾਰਵਾਈ ਕਰ ਸਕਦੀ ਹੈ। ਇਸ ਦੇ ਨਾਲ ਹੀ ਪੁਲਿਸ ਨੂੰ ਡਰ ਹੈ ਕਿ ਜੇਕਰ ਪੰਜਾਬ ਪੁਲਿਸ ਐਫਆਈਆਰ ਦਰਜ ਕਰਨ ਦਾ ਫੈਸਲਾ ਕਰਦੀ ਹੈ ਤਾਂ ਹਰਿਆਣਾ ਪੁਲਿਸ ਵੀ ਕਾਰਵਾਈ ਕਰੇਗੀ।

ਇਸ ਦੇ ਨਾਲ ਹੀ ਹਰਿਆਣਾ ਇਹ ਵੀ ਦਾਅਵਾ ਕਰ ਸਕਦਾ ਹੈ ਕਿ ਕਿਸਾਨ ਉਨ੍ਹਾਂ ਦੀ ਹੱਦ ਅੰਦਰ ਬੈਠੇ ਹਨ। 21 ਫਰਵਰੀ ਦੀ ਘਟਨਾ ਕਾਰਨ ਵਿਵਾਦਾਂ ਵਿੱਚ ਘਿਰੀ ਹਰਿਆਣਾ ਸਰਕਾਰ ਵੀ ਕਾਰਵਾਈ ਕਰਨ ਲਈ ਤਿਆਰ ਹੈ। 22 ਫਰਵਰੀ ਨੂੰ ਹੀ ਹਰਿਆਣਾ ਸਰਕਾਰ ਨੇ ਇਸ ਦੀ ਜਾਣਕਾਰੀ ਦਾ ਖ਼ੁਲਾਸਾ ਕੀਤਾ ਸੀ।

ਜਿਸ ਵਿੱਚ ਸਪਸ਼ਟ ਲਿਖਿਆ ਸੀ ਕਿ ਪੰਜਾਬ ਦੀ ਸਰਹੱਦ ਹਰਿਆਣਾ ਪੁਲਿਸ ਵੱਲੋਂ ਕੀਤੀ ਗਈ ਬੈਰੀਕੇਡਿੰਗ ਤੋਂ 599 ਫੁੱਟ ਅੱਗੇ ਸ਼ੁਰੂ ਹੁੰਦੀ ਹੈ। ਇਸ ਤੋਂ ਸਾਫ਼ ਹੈ ਕਿ ਹਰਿਆਣਾ ਪੁਲਿਸ ਨੇ ਜੋ ਵੀ ਕਾਰਵਾਈ ਕੀਤੀ, ਉਹ ਆਪਣੀ ਹੱਦ ਅੰਦਰ ਹੀ ਹੋਈ।

Exit mobile version