ਲੁਧਿਆਣਾ: ਪੰਜਾਬ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਜੋ ਕਿ ਪਟਿਆਲਾ ਜੇਲ੍ਹ ਵਿਚ ਬੰਦ ਹਨ, ਦੀ ਰਿਹਾਈ ਬਾਰੇ ਭਾਵੇਂ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ ਪਰ ਸ਼ਹਿਰ ਵਿਚ ਉਨ੍ਹਾਂ ਦੇ ਦੇਰ ਰਾਤ ਸਵਾਗਤੀ ਬੋਰਡ ਲਗਾਏ ਗਏ ਹਨ। ਸਵਾਗਤੀ ਬੋਰਡਾਂ ’ਤੇ ਉਨ੍ਹਾਂ ਦੀ ਫ਼ੋਟੋ ਤੋਂ ਇਲਾਵਾ ਨਿੱਜੀ ਸਕੱਤਰ ਸੁਰਿੰਦਰ ਡੱਲਾ ਦੀ ਵੀ ਫ਼ੋਟੋ ਲਗਾਈ ਗਈ ਹੈ। ਬੋਰਡਾਂ ਉੱਪਰ ਸਿੱਧੂ ਦੇ ਜਲਦ ਆਉਣ ਬਾਰੇ ਵੀ ਲਿਖਿਆ ਗਿਆ ਹੈ।
ਪੰਜਾਬ ਕਾਂਗਰਸ ਨੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ 26 ਜਨਵਰੀ ਨੂੰ ਰਿਹਾਈ ਹੋਣ ਜਾ ਰਹੀ ਹੈ ਜਿਸ ਤੋਂ ਪਹਿਲਾਂ ਉਨ੍ਹਾ ਦੇ ਪੋਸਟਰ ਬੀਤੀ ਰਾਤ ਲੁਧਿਆਣਾ ਦੀਆਂ ਸੜਕਾਂ ਤੇ ਲੱਗੇ ਵਿਖਾਈ ਦਿੱਤੇ ਗਏ। ਇਨ੍ਹਾਂ ਪੋਸਟਰਾਂ ਤੇ ਨਵਜੋਤ ਸਿੱਧੂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਰਾਖਾ ਲਿਖਿਆ ਗਿਆ ਹੈ, ਨਵਜੋਤ ਸਿੱਧੂ ਦੇ ਨਾਲ ਉਨ੍ਹਾ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਦੀ ਨਾਲ ਤਸਵੀਰ ਲੱਗੀ ਹੈ। ਨਵਜੋਤ ਸਿੱਧੂ ਨੂੰ ਇਕ ਸਾਲ ਦੀ ਸਜ਼ਾ 1988 ਦੇ ਇੱਕ ਰੋਡ ਰੇਜ ਮਾਮਲੇ ਚ ਹੋਈ ਸੀ ਉਹ ਪਟਿਆਲਾ ਜੇਲ੍ਹ ਚ ਬੰਦ ਹੈ ਮੰਨਿਆ ਜਾ ਰਿਹਾ ਹੈ ਕੇ ਨਵਜੋਤ ਸਿੱਧੂ ਦੀ 4 ਮਹੀਨੇ ਦੀ ਸਜ਼ਾ ਵੀ ਮੁਆਫ ਕੀਤੀ ਜਾ ਰਹੀ ਹੈ ਸਿੱਧੂ ਨੇ ਨਾਲ ਹੋਰ ਵੀ ਕਈ ਕੈਦੀ 26 ਜਨਵਰੀ ਨੂੰ ਰਿਹਾਅ ਕੀਤੇ ਜਾਣੇ ਹਨ।
ਨਵਜੋਤ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਵੱਲੋਂ ਇਸ ਸਬੰਧੀ ਇਕ ਟਵੀਟ ਵੀ ਕੀਤਾ ਗਿਆ ਹੈ। ਟਵੀਟ ਕਰਕੇ ਡੱਲਾ ਨੇ ਲਿਖਿਆ ਹੈ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਰਾਖਾ, ਨਵਜੋਤ ਸਿੰਘ ਸਿੱਧੂ Coming soon.
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਰਾਖਾ
ਨਵਜੋਤ ਸਿੰਘ ਸਿੱਧੂ coming soon pic.twitter.com/LCf51N4PD2— Surinder Dalla (@surinder_dalla) January 24, 2023
ਨਵਜੋਤ ਸਿੱਧੂ ਦੀ ਰਿਹਾਈ ਨੂੰ ਲੈ ਕੇ ਹੋਰ ਵੀ ਕੈਦੀਆਂ ਦੀ ਹਾਲਾਂਕਿ ਪੰਜਾਬ ਸਰਕਾਰ ਨੇ ਸੂਚੀ ਬਣਾਈ ਸੀ ਪਰ ਦੱਸਿਆ ਜਾ ਰਿਹਾ ਹੈ ਕੇ ਇਹ ਸੂਚੀ ਪੰਜਾਬ ਦੀ ਕੈਬਨਿਟ ਵਲੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਨਹੀਂ ਭੇਜੀ ਗਈ ਇਸ ਕਰਕੇ ਲਗਾਤਾਰ ਨਵਜੋਤ ਸਿੱਧੂ ਦੀ 26 ਜਨਵਰੀ ਨੂੰ ਰਿਹਾਈ ਨੂੰ ਲੈ ਕੇ ਸੂਬਾ ਸਰਕਾਰ ਤੇ ਸਵਾਲ ਖੜੇ ਹੋ ਰਹੇ ਨੇ। ਸਿੱਧੂ ਦੇ ਨਾਲ 51 ਅਜਿਹੇ ਕੈਦੀ ਸੂਚੀ ਚ ਸ਼ਾਮਿਲ ਕੀਤੇ ਗਏ ਸਨ ਜਿਨ੍ਹਾ ਦੀ ਸਜ਼ਾ ਮੁਆਫ ਕਰਕੇ ਉਨ੍ਹਾ ਨੂੰ 26 ਜਨਵਰੀ ਨੂੰ ਰਿਹਾਅ ਕੀਤਾ ਜਾਣਾ ਸੀ।
30 ਜਨਵਰੀ ਨੂੰ ਸ਼੍ਰੀਨਗਰ ਚ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਤਿਰੰਗਾ ਯਾਤਰਾ ਵੀ ਸੰਪੰਨ ਹੋਣ ਜਾ ਰਹੀ ਹੈ ਜਿਸ ਚ ਨਵਜੋਤ ਸਿੱਧੂ ਨੂੰ ਵੀ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਸੀ ਉਨ੍ਹਾ ਦੀ ਧਰਮ ਪਤਨੀ ਨਵਜੋਤ ਕੌਰ ਵੀ ਬੀਤੇ ਦਿਨੀਂ ਰਾਹੁਲ ਗਾਂਧੀ ਨਾਲ ਇਸ ਯਾਤਰਾ ਚ ਸ਼ਾਮਿਲ ਹੋਈ ਸੀ ਹੁਣ 26 ਨੂੰ ਜੇਕਰ ਰਿਹਾਈ ਹੁੰਦੀ ਹੈ ਤਾਂ ਨਵਜੋਤ ਸਿੱਧੂ ਇਸ ਯਾਤਰਾ ਦੇ ਅੰਤਿਮ ਦਿਨ ਸ਼ਾਮਿਲ ਹੋਣਗੇ ਜਾਂ ਨਹੀਂ ਇਸ ਤੇ ਵੀ ਸਸਪੇਂਸ ਬਰਕਰਾਰ ਹੈ।