The Khalas Tv Blog Punjab ਬਠਿੰਡਾ ‘ਚ ਡੇਰਾ ਸਲਾਬਤਪੁਰਾ ਦੇ ਬਾਹਰ ਲੱਗੇ ਖ਼ਾਲਿ ਸਤਾ ਨ ਦੇ ਪੋਸਟਰ
Punjab

ਬਠਿੰਡਾ ‘ਚ ਡੇਰਾ ਸਲਾਬਤਪੁਰਾ ਦੇ ਬਾਹਰ ਲੱਗੇ ਖ਼ਾਲਿ ਸਤਾ ਨ ਦੇ ਪੋਸਟਰ

ਅੱਜ ਬਠਿੰਡਾ ‘ਚ ਡੇਰਾ ਸਿਰਸਾ ਦੇ ਡੇਰੇ ਸਲਾਬਤਪੁਰਾ ਦੇ ਬਾਹਰ ਖ਼ਾਲਿ ਸਤਾ ਨ ਦੇ ਪੋਸਟਰ ਲਗਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵਿਚ ਖ਼ਾਲਿਸ ਤਾਨ ਦੇ ਨਾਅਰੇ ਲਿਖੇ ਗਏ ਹਨ ਤੇ ਕਿਹਾ ਗਿਆ ਹੈ ਕਿ 26 ਜਨਵਰੀ ਨੂੰ ਪੰਜਾਬ ਨੂੰ ਭਾਰਤ ਤੋਂ ਆਜ਼ਾਦ ਕਰਵਾਇਆ ਜਾਵੇਗਾ ਤੇ ਜਿਹੜੀਆਂ ਪੰਜਾਬ, ਹਰਿਆਣਾ ਤੇ ਯੂ ਪੀ ਦੀਆਂ ਸਰਕਾਰਾਂ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੁਰੱਖਿਆ ਦਿੱਤੀ ਹੈ, ਉਹਨਾਂ ਤੋਂ ਬਦਲਾ ਲਿਆ ਜਾਵੇਗਾ। ਇਹ ਵੀ ਲਿਖਿਆ ਹੈ ਕਿ ਜਦੋਂ ਤੱਕ ਸਿੰਘਾਂ ਕੋਲ ਰਾਜ ਨਹੀਂ ਹੁੰਦਾ ਉਦੋਂ ਤੱਕ ਧਰਮ ਨਹੀਂ ਚੱਲੇਗਾ। 1984 ਨੂੰ ਯਾਦ ਕਰੋ, ਖ਼ਾਲਸੇ ਨੇ ਇਨਸਾਫ਼ ਕੀਤਾ ਸੀ। ਰਾਮ ਰਹੀਮ ਸੁਣ ਲਵੇ ਕਿ ਅਸੀਂ ਰੈਫ ਰੈਂਡਮ ਲਿਖਣ ਦੀ ਥਾਂ ਰਾਕਟ ਵੀ ਚਲਾ ਸਕਦੇ ਹਾਂ। ਅਸੀਂ ਰੈਫ਼ ਰੈਂਡਮ ਦੇ ਹੱਕ ਵਿਚ ਹਾਂ ਤੇ ਬੇਅ ਦਬੀਆਂ ਦਾ ਹੱਲ ਸਿਰਫ ਖਾਲਿ ਸਤਾਨ ਹੈ।


ਇਸ ਤੋਂ ਪਹਿਲਾਂ ਜਲੰਧਰ ‘ਚ ਖ਼ਾਲਿ ਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਸੀ ਤੇ ਪਰ ਇਸ ਦੇ ਪਿੱਛੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦਾ ਹੱਥ ਦੱਸਿਆ ਜਾ ਰਿਹਾ ਸੀ। ਜਲੰਧਰ ਫੇਰੀ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਵੋਲਵੋ ਬੱਸਾਂ ਨੂੰ ਹਰੀ ਝੰਡੀ ਦੇਣ ਆਏ ਸਨ ਤਾਂ ਉਦੋਂ ਵੀ ਇਹ ਸਲੋਗਨ ਸ੍ਰੀਦੇਵੀ ਤਲਾਬ ਮੰਦਰ ਦੇ ਸਾਹਮਣੇ ਕੰਧ ਉੱਤੇ ਲਿਖੇ ਦਿਖਾਈ ਦਿੱਤੇ ਸਨ।
ਸ਼ਰਾਰਤੀ ਅਨਸਰਾਂ ਵੱਲੋਂ ਆਏ ਦਿਨ ਮਾਹੌਲ ਵਿੱਚ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਹੀ ਕਲਾਨੌਰ ਦੀ ਤਹਿਸੀਲ ਦੇ ਬਾਹਰ ਏ 4 ਪੇਪਰ ਤੇ ਕੰਪਿਊਟਰ ਨਾਲ ਕੱਢੇ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਵੇਖੇ ਗਏ ਸੀ ।

Exit mobile version