The Khalas Tv Blog India ਲਖੀਮਪੁਰ ਖੀਰੀ : ਕਿਸੇ ਕਿਸਾਨ ਦੀ ਨਹੀਂ ਗਈ ਗੋਲੀ ਲੱਗਣ ਨਾਲ ਜਾਨ, ਪੋਸਟਮਾਰਟਮ ‘ਚ ਖ਼ੁਲਾਸਾ
India Punjab

ਲਖੀਮਪੁਰ ਖੀਰੀ : ਕਿਸੇ ਕਿਸਾਨ ਦੀ ਨਹੀਂ ਗਈ ਗੋਲੀ ਲੱਗਣ ਨਾਲ ਜਾਨ, ਪੋਸਟਮਾਰਟਮ ‘ਚ ਖ਼ੁਲਾਸਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਜੋ ਮ੍ਰਿਤਕਾਂ ਦੀ ਪੋਸਟਮਾਰਟਮ ਰਿਪੋਰਟ ਆਈ ਹੈ, ਉਹ ਬੜੀ ਹੈਰਾਨ ਕਰਨ ਵਾਲੀ ਹੈ। ਅੱਠ ਲੋਕਾਂ ਦੀ ਪੋਸਟਮਾਰਟਮ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਕਿਸੇ ਦੀ ਵੀ ਮੌਤ ਗੋਲੀਆਂ ਲੱਗਣ ਨਾਲ ਨਹੀਂ ਹੋਈ ਹੈ। ਪੋਸਟਮਾਰਟਮ ਰਿਪੋਰਟ ਵਿੱਚ ਦਰਜ ਹੈ ਕਿ ਕੁਝ ਕਿਸਾਨਾਂ ਦੀ ਮੌਤ ਸਦਮੇ ਨਾਲ ਹੋਈ ਹੈ ਅਤੇ ਕੁਝ ਦੀ ਖੂਨ ਵਹਿਣ ਨਾਲ। ਪਰ ਪੋਸਟਮਾਰਟਮ ਰਿਪੋਰਟ ਵਿੱਚ ਗੋਲੀਆਂ ਲੱਗਣ ਦੀ ਕੋਈ ਗੱਲ ਨਹੀਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਲਖੀਮਪੁਰ ਖੇੜੀ ਹਿੰਸਾ ਮਾਮਲੇ ਵਿੱਚ ਮਾਰੇ ਗਏ ਲੋਕਾਂ ਦਾ ਪੋਸਟਮਾਰਟਮ ਸੋਮਵਾਰ ਨੂੰ ਕੀਤਾ ਗਿਆ ਸੀ ਤੇ ਉਸਦੀ ਅੱਜ ਰਿਪੋਰਟ ਜਾਰੀ ਕੀਤੀ ਗਈ ਹੈ।

ਇਸ ਪੋਸਟਮਾਰਟਮ ਦੀ ਪੂਰੀ ਰਿਪੋਰਟ ਅਨੁਸਾਰ…

  1. ਲਵਪ੍ਰੀਤ ਸਿੰਘ (ਕਿਸਾਨ)
  • ਮੌਤ ਘਸੀਟਣ ਕਾਰਨ ਹੋਈ ਹੈ। ਲਾਸ਼ ‘ਤੇ ਕਈ ਸੱਟਾਂ ਦੇ ਨਿਸ਼ਾਨ ਹਨ। ਸਦਮਾ ਅਤੇ ਖੂਨ ਵਗਣਾ ਮੌਤ ਦਾ ਕਾਰਨ ਰਿਹਾ ਹੈ। ਕਿਸੇ ਤਿੱਖੀ ਵਸਤੂ ਨਾਲ ਸੱਟ ਲੱਗੀ ਹੈ।
  1. ਗੁਰਵਿੰਦਰ ਸਿੰਘ (ਕਿਸਾਨ)
  • ਗੁਰਵਿੰਦਰ ਸਿੰਘ ਵੀ ਇੱਕ ਕਿਸਾਨ ਸੀ ਅਤੇ ਉਸ ਦੇ ਸਰੀਰ ‘ਤੇ ਕਈ ਥਾਵਾਂ ‘ਤੇ ਸੱਟ ਦੇ ਨਿਸ਼ਾਨ ਸਨ। ਮੌਤ ਘਸੀਟਣ ਕਾਰਨ ਹੋਈ ਸੀ।
  1. ਦਲਜੀਤ ਸਿੰਘ (ਕਿਸਾਨ)
  • ਦਲਜੀਤ ਸਿੰਘ ਦੇ ਸਰੀਰ ‘ਤੇ ਕਈ ਥਾਵਾਂ ‘ਤੇ ਘਸੀਟਣ ਦੇ ਨਿਸ਼ਾਨ ਸਨ।
  1. ਛਤਰ ਸਿੰਘ (ਕਿਸਾਨ)
  • ਛਤਰ ਸਿੰਘ ਵੀ ਇੱਕ ਕਿਸਾਨ ਸੀ ਅਤੇ ਅਚਾਨਕ ਹੰਗਾਮਾ ਅਤੇ ਹਿੰਸਾ ਕਾਰਨ ਸਦਮੇ ਵਿੱਚ ਆ ਗਿਆ। ਖੂਨ ਵਹਿਣ ਅਤੇ ਕੋਮਾ ਕਾਰਨ ਮੌਤ ਤੇ ਘਸੀਟੇ ਦੇ ਨਿਸ਼ਾਨ ਵੀ ਮਿਲੇ ਹਨ।
  1. ਸ਼ੁਭਮ ਮਿਸ਼ਰਾ (ਭਾਜਪਾ ਨੇਤਾ)
  • ਸ਼ੁਭਮ ਮਿਸ਼ਰਾ ਨੂੰ ਡੰਡਿਆਂ ਨਾਲ ਕੁੱਟਿਆ ਗਿਆ। ਸਰੀਰ ‘ਤੇ ਦਰਜਨ ਤੋਂ ਵੱਧ ਥਾਵਾਂ ‘ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ।
  1. ਹਰੀ ਓਮ ਮਿਸ਼ਰਾ (ਅਜੈ ਮਿਸ਼ਰਾ ਦਾ ਡਰਾਈਵਰ)
  • ਹਰੀ ਓਮ ਮਿਸ਼ਰਾ ਨੂੰ ਸੋਟੀ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ। ਸਰੀਰ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਮੌਤ ਤੋਂ ਪਹਿਲਾਂ ਬਹੁਤ ਸਾਰਾ ਖੂਨ ਵਗ ਰਿਹਾ ਸੀ।
  1. ਸ਼ਿਆਮ ਸੁੰਦਰ (ਭਾਜਪਾ ਵਰਕਰ)
    ਭਾਜਪਾ ਵਰਕਰ ਸ਼ਿਆਮ ਸੁੰਦਰ ਨੂੰ ਡੰਡਿਆਂ ਨਾਲ ਕੁੱਟਿਆ ਗਿਆ। ਕੁਚਲਣ ਨਾਲ ਇੱਕ ਦਰਜਨ ਤੋਂ ਵੱਧ ਜ਼ਖ਼ਮੀ ਵੀ ਹੋਏ ਹਨ।
  2. ਰਮਨ ਕਸ਼ਯਪ (ਸਥਾਨਕ ਪੱਤਰਕਾਰ)
  • ਇਸ ਸਾਰੀ ਘਟਨਾ ਨੂੰ ਕਵਰ ਕਰਨ ਆਏ ਸਥਾਨਕ ਪੱਤਰਕਾਰ ਰਮਨ ਕਸ਼ਯਪ ਦੇ ਸਰੀਰ ‘ਤੇ ਹਮਲੇ ਦੇ ਗੰਭੀਰ ਨਿਸ਼ਾਨ ਹਨ। ਸਦਮੇ ਅਤੇ ਖੂਨ ਵਹਿਣ ਨਾਲ ਉਸਦੀ ਮੌਤ ਹੋ ਗਈ।

ਮ੍ਰਿਤਕਾਂ ਦੇ ਵਾਰਸਾਂ ਨੂੰ 45 ਲੱਖ ਦਾ ਮੁਆਵਜ਼ਾ
ਸੋਮਵਾਰ ਨੂੰ ਪ੍ਰਸ਼ਾਸਨ ਅਤੇ ਕਿਸਾਨਾਂ ਦਰਮਿਆਨ ਇੱਕ ਸਮਝੌਤਾ ਹੋਇਆ ਸੀ। ਹਿੰਸਾ ਵਿੱਚ ਮਾਰੇ ਗਏ 4 ਕਿਸਾਨਾਂ ਦੇ ਪਰਿਵਾਰਾਂ ਨੂੰ 45-45 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਸਾਰੇ ਲੋਕਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਜੋ ਇਸ ਪੂਰੀ ਹਿੰਸਕ ਘਟਨਾ ਵਿੱਚ ਜ਼ਖਮੀ ਹੋਏ ਸਨ।

Exit mobile version