The Khalas Tv Blog India ਪੂਨਾ ਪੁਲਿ ਸ ਦਾ ਵੱਡਾ ਦਾਅਵਾ,ਸਿੱਧੂ ‘ਤੇ ਗੋ ਲੀਆਂ ਚਲਾਉਣ ਵਾਲੇ ਦੋ ਸ਼ਾ ਰਪ ਸ਼ੂਟ ਰ ਗ੍ਰਿਫ਼ ਤਾਰ
India Punjab

ਪੂਨਾ ਪੁਲਿ ਸ ਦਾ ਵੱਡਾ ਦਾਅਵਾ,ਸਿੱਧੂ ‘ਤੇ ਗੋ ਲੀਆਂ ਚਲਾਉਣ ਵਾਲੇ ਦੋ ਸ਼ਾ ਰਪ ਸ਼ੂਟ ਰ ਗ੍ਰਿਫ਼ ਤਾਰ

ਦ ਖ਼ਾਲਸ ਬਿਊਰੋ : ਮਾਲਵਾ ਖਿਤੇ ਨਾਲ ਸੰਬੰਧ ਰੱਖਣ ਵਾਲੇ ਪੰਜਾਬ ਦੇ ਪ੍ਰਸਿਧ ਗਾਇਕ ਸਿੱਧੂ ਮੂਸੇ ਵਾਲਾ ਦੇ ਗੋ ਲੀਆਂ ਚਲਾਉਣ ਵਾਲੇ ਸ਼ਾ ਰਪ ਸੂਟ ਰਾਂ ਵਿੱਚੋਂ 2 ਨੂੰ ਪੁਲਿ ਸ ਨੇ ਗ੍ਰਿਫ਼ ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੂਨੇ ਪੁ ਲਿਸ ਨੇ ਕਿਹਾ ਹੈ ਕਿ ਸ਼ਾਰਪ ਸ਼ੂਟਰ ਸੰਤੋਸ਼ ਯਾਦਵ ਤੇ ਉਸ ਦੇ ਸਾਥੀ ਨਵਨਾਥ ਸੁਰਿਆਵੰਸ਼ੀ ਨੂੰ ਗੁਜਰਾਤ ਦੇ ਕੱਛ ਇਲਾਕੇ ਤੋਂ ਰਾਤ 10 ਵਜੇ ਗ੍ਰਿਫ਼ ਤਾਰ ਕਰ ਲਿਆ ਗਿਆ ਹੈ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ

ਸੰਤੋਸ਼ ਯਾਦਵ ਦਾ ਸੰਬੰਧ ਮਹਾਰਾਸ਼ਟਰ ਸੂਬੇ ਨਾਲ ਹੈ ਤੇ ਇਹਨਾਂ ਦੋਹਾਂ ਦੀ ਗ੍ਰਿਫ਼ ਤਾਰੀ,ਪਹਿਲਾਂ ਤੋਂ ਹੀ ਪੁਲਿ ਸ ਦੀ ਗ੍ਰਿਫ਼ ਤ ਵਿੱਚ ਆਏ ਸੋਰਵ ਮਾਹਾਕਾਲ ਦੀ ਨਿਸ਼ਾਨਦੇਹੀ ਤੇ ਕੀਤੀ ਗਈ ਹੈ। ਸ਼ਾਰਪ ਸ਼ੂਟਰ ਸੰਤੋਸ਼ ਯਾਦਵ ਬਾਰੇ ਦੱਸ ਦਈਏ ਤਾਂ ਇਸ ਦਾ ਨਾਮ ਦਿੱਲੀ ਪੁ ਲਿਸ ਨੇ ਵੀ ਲਿਆ ਸੀ ਤੇ ਇਹ ਤਸਦੀਕ ਵੀ ਕੀਤਾ ਸੀ ਕਿ ਸਿੱਧੂ ਮੂਸੇ ਵਾਲੇ ਤੇ ਗੋ ਲੀਆਂ ਚਲਾਉਣ ਵਾਲੇ ਸ਼ੂ ਟਰਾਂ ‘ਚੋਂ ਇੱਕ ਹੈ।

ਇਹਨਾਂ ਦੋਹਾਂ ਨੂੰ ਦੇਰ ਰਾਤ ਮੈਜੀਟਰੇਟ ਸਾਹਮਣੇ ਪੇਸ਼ ਕਰ ਕੇ 20 ਜੂਨ ਤੱਕ ਪੁਲਿਸ ਰਿ ਮਾਂਡ ‘ਚ ਭੇਜ ਦਿੱਤਾ ਗਿਆ ਹੈ। ਸੰਤੋਸ਼ ਯਾਦਵ ਤੇ ਪਹਿਲਾਂ ਹੀ ਪੁਨੇ ਵਿੱਚ ਮਕੋਕਾ ਦਾ ਕੇਸ ਦਰਜ ਹੈ।ਇਹਨਾਂ ਦੋਹਾਂ ਦੀ ਗ੍ਰਿਫ ਤਾਰੀ ਵਿੱਚ ਮਹਾਕਾਲ ਕੋਲੋਂ ਮਿਲੀ ਵੱਡੀ ਲੀਡ ਦਾ ਬਹੁਤ ਵੱਡਾ ਰੋਲ ਰਿਹਾ ਹੈ ਤੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੋਹਾਂ ਮੁਲ ਜ਼ਮਾਂ ਨੂੰ ਲਾਰੈਂਸ ਬਿਸ਼ਨੋਈ ਗਰੁਪ ਨਾਲ ਮਿਲਵਾਉਣ ਵਾਲਾ ਵੀ ਮਹਾਕਾਲ ਹੀ ਸੀ।
ਪੰਜਾਬ ਦੇ ਪ੍ਰਸਿਧ ਗਾਇਕ ਸਿੱਧੂ ਮੂਸੇ ਵਾਲਾ ਦਾ 29 ਮਈ ਨੂੰ ਕਤ ਲ ਕਰ ਦਿੱਤਾ ਗਿਆ ਸੀ ਤੇ ਇਸ ਤੋਂ ਬਾਅਦ ਐਸਆਈਟੀ ਬਣਾਈ ਗਈ ਸੀ,ਜੋ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ ਤੇ ਨਾਲ-ਨਾਲ ਦਿੱਲੀ ਤੇ ਮਹਾਰਾਸ਼ਟਰਾ ਦੀ ਪੁਲਿ ਸ ਵੀ ਇਸ ਦੀ ਜਾਂਚ ਵਿੱਚ ਸ਼ਾਮਲ ਹੋ ਗਈ ਸੀ ਤੇ ਦਿੱਲੀ ਪੁਲਿ ਸ ਦੀ ਨਿਸ਼ਾਨਦੇਹੀ ਤੇ ਹੀ ਮਹਾਰਾਸ਼ਟਰ ਪੁ ਲਿਸ ਨੇ ਤੇਜੀ ਨਾਲ ਕਾਰਵਾਈ ਕਰਦੇ ਹੋਏ ਕਾਰਵਾਈ ਕੀਤੀ ਤੇ ਇਹਨਾਂ ਦੋਹਾਂ ਮੁਲ ਜ਼ਮਾਂ ਨੂੰ ਗ੍ਰਿਫ਼ ਤਾ ਰ ਕਰ ਲਿਆ ਤੇ ਹੁਣ ਇਹਨਾਂ ਦੋਹਾਂ ਤੋਂ ਹੀ ਬਹੁਤ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Exit mobile version