The Khalas Tv Blog Punjab CM ਮਾਨ ਦੇ ‘ਸਿੱਖ ਰੈਜੀਮੈਂਟ’ ਵਾਲੇ ‘ਤੇ ਸਿਆਸਤ ਗਰਮਾਈ, ਕਾਂਗਰਸੀ ਵਿਧਾਇਕ ਨੇ ਪੰਜਾਬ ਨੂੰ ਬਦਨਾਮ ਕਰਨ ਦੇ ਲਗਾਏ ਦੋਸ਼
Punjab

CM ਮਾਨ ਦੇ ‘ਸਿੱਖ ਰੈਜੀਮੈਂਟ’ ਵਾਲੇ ‘ਤੇ ਸਿਆਸਤ ਗਰਮਾਈ, ਕਾਂਗਰਸੀ ਵਿਧਾਇਕ ਨੇ ਪੰਜਾਬ ਨੂੰ ਬਦਨਾਮ ਕਰਨ ਦੇ ਲਗਾਏ ਦੋਸ਼

ਲੰਘੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖ ਰੈਜੀਮੈਂਟ ਬਾਰੇ ਵੱਡਾ ਬਿਆਨ ਦਿੱਤਾ ਹੈ।ਲ ਮਾਨ ਨੇ ਕਿਹਾ ਕਿ ‘ਸਿੱਖ ਰੈਜੀਮੈਂਟ’ ਲਈ ਫੌਜ ਨੂੰ ਪੰਜਾਬ ਚੋਂ ਨੌਜਵਾਨ ਨਹੀਂ ਮਿਸ ਰਹੇ। ਉਨ੍ਹਾਂ ਨੇ ਵੈਸਟਰਨ ਕਮਾਂਡ ਦੇ ਫੌਜ ਮੁਖੀ ਨਾਲ ਹੋਈ ਗੱਲਬਾਤ ਦਾ ਹਵਾਲਾ ਦਿੰਦਿਆਂ ਇਹ ਗੱਲ ਕਹੀ। ਜਾਣਕਾਰੀ ਮੁਤਾਬਕ ਫਗਵਾੜੇ ਪਹੁੰਚੇ ਮੁੱਖ ਮੰਤਰੀ ਮਾਨ ਨੇ ਗੱਲ ਸੁਣਾਉਂਦਿਆਂ ਕਿਹਾ ਕਿਹਾ ਕਿ ਭਾਰਤੀ ਫੌਜ ਵਿੱਚ ‘ਸਿੱਖ ਰੈਜੀਮੈਂਟ’ ਖ਼ਤਰੇ ਵਿੱਚ ਹੈ ਕਿਉਂਕਿ ਭਰਤੀ ਕਰਨ ਦੇ ਲਈ ਪੰਜਾਬ ‘ਚੋਂ ਨਵੇਂ ਸਿੱਖ ਨੌਜਵਾਨ ਨਹੀਂ ਮਿਲ ਰਹੇ।

ਉਨ੍ਹਾਂ ਨੇ ਵੈਸਟਰਨ ਕਮਾਂਡ ਦੇ ਫੌਜ ਮੁਖੀ ਨਾਲ ਹੋਈ ਗੱਲਬਾਤ ਦਾ ਹਵਾਲਾ ਦਿੰਦਿਆਂ ਇਹ ਗੱਲ ਆਖੀ। CM ਮਾਨ ਨੇ ਕਿਹਾ ਕਿ ਇਸ ਦਾ ਸਭ ਤੋਂ ਵੱਡਾ ਕਾਰਨ ਪੰਜਾਬ ਵਿੱਚ ਨਸ਼ੇ ਦਾ ਵਧਣਾ ਜਾਂ ਫੇਰ ਨੌਜਵਾਨਾਂ ਦਾ ਵਿਦੇਸ਼ਾਂ ਵਿੱਚ ਜਾ ਵਸਣਾ ਹੈ। ਉਹਨਾਂ ਕਿਹਾ ਸੀ ਕਿ ਜਾਂ ਤਾਂ ਨੌਜਵਾਨ ਵਿਦੇਸ਼ਾਂ ‘ਚ ਚਲੇ ਗਏ ਨੇ ਤੇ ਜਾਂ ਫੇਰ ਨਸ਼ੇ ‘ਚ ਗੁਲਤਾਨ ਹੋ ਕੇ ਆਪਣੀ ਸਿਹਤ ਖਰਾਬ ਕਰ ਚੁੱਕੇ ਨੇ ਜਿਸ ਕਰਕੇ ਹੁਣ ਉਹ ਭਰਤੀ ਹੋਣ ਦੇ ਯੋਗ ਨਹੀਂ ਰਹੇ।

ਮਾਨ ਨੇ ਇਸ ਦਾ ਕਾਰਨ ਪੰਜਾਬ ਵਿੱਚ ਨਸ਼ੇ ਜਾਂ ਵਿਦੇਸ਼ਾਂ ਵਿੱਚ ਜਾ ਨੌਜਵਾਨੀ ਦੱਸਿਆ। ਮਾਨ ਦੇ ਇਸ ਬਿਆਨ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਮੁੱਖ ਮੰਤਰੀ ਦੇ ਇਸ ਬਿਆਨ ਦਾ ਵਿਰੋਧ ਕੀਤਾ ਹੈ। ਪ੍ਰਗਟ ਸਿੰਘ ਨੇ ਮੁੱਖ ਮੰਤਰੀ ਮਾਨ ’ਤੇ ਪੰਜਾਬ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਦੇ ਕਹਿਣ ’ਤੇ ਪੰਜਾਬ ਨੂੰ ਭੰਡਣਾ’ ਬੰਦ ਕਰੋ।

ਪ੍ਰਗਟ ਸਿੰਘ ਨੇ ਇੱਕ ਟਵੀਟ ਕਰਦਿਆਂ ਕਿਹਾ ਕਿ  3 ਸਾਲਾਂ ‘ਚ ਹਰ ਫਰੰਟ ‘ਤੇ ਫੇਲ੍ਹ ਹੋਏ ਭਗਵੰਤ ਮਾਨ ਹੁਣ ਨਸ਼ਿਆਂ ਦੇ ਨਾਂ ‘ਤੇ ਲੁਧਿਆਣਾ ਚੋਣ ਜਿੱਤਣ ਲਈ ਨਾ ਸਿਰਫ਼ ਲੁਧਿਆਣਾ ਨੂੰ ਬਦਨਾਮ ਕਰ ਰਹੇ ਹਨ, ਸਗੋਂ ਹੁਣ ਤਾਂ ਸਾਡੀ ਮਾਣਯੋਗ ਸਿੱਖ ਰੈਜੀਮੈਂਟ ਨੂੰ ਵੀ ਨਸ਼ਿਆਂ ਨਾਲ ਜੋੜ ਕੇ ਬਦਨਾਮ ਕਰਨ ਲੱਗ ਪਏ ਹਨ।

ਮੁੱਖ ਮੰਤਰੀ ਜੀ, ਹਕੀਕਤ ਇਹ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਫੌਜੀ ਭਰਤੀਆਂ ਰੱਦ ਕਰਕੇ ‘ਅਗਨੀਵੀਰ’ ਯੋਜਨਾ ਲਾਗੂ ਕੀਤੀ, ਜਿਸ ਕਰਕੇ ਪੰਜਾਬ ਦੇ ਨੌਜਵਾਨਾਂ ਦਾ ਫੌਜ ਵੱਲ ਰੁਝਾਨ ਘਟਿਆ ਹੈ—ਨਾ ਕਿ ਨਸ਼ਿਆਂ ਕਰਕੇ। ਅੰਕੜਿਆਂ ਅਨੁਸਾਰ, ਪੰਜਾਬ ਵਿੱਚ ਨਸ਼ੇ ਦੀ ਲਤ ਸਿਰਫ਼ 1-2% ਲੋਕਾਂ ਤੱਕ ਸੀਮਿਤ ਹੈ। 92% ਨੌਜਵਾਨ ਅਜੇ ਵੀ ਫੌਜ ਵਿੱਚ ਭਰਤੀ ਲਈ ਯੋਗ ਹਨ।

ਬਿਨਾਂ ਤੱਥਾਂ ਦੇ ਬਿਆਨਬਾਜ਼ੀ ਕਰਕੇ, ਭਗਵੰਤ ਮਾਨ ਜੀ, ਤੁਸੀਂ ਸਿਰਫ਼ ਪੰਜਾਬ ਦੇ ਨੌਜਵਾਨਾਂ ਦੀ ਨਹੀਂ, ਸਗੋਂ ਸਾਡੀ ਮਾਣਯੋਗ ‘ਸਿੱਖ ਰੈਜੀਮੈਂਟ’ ਦੀ ਵੀ ਬੇਇੱਜ਼ਤੀ ਕੀਤੀ ਹੈ। ਕੇਜਰੀਵਾਲ ਦੇ ਕਹਿਣ ‘ਤੇ ਪੰਜਾਬ ਨੂੰ ਭੰਡਣਾ ਬੰਦ ਕਰੋ!

Exit mobile version