The Khalas Tv Blog India ਚੀਮੇ ਦੀ ਜਾਖੜ ਨੂੰ ਸਿਆਸੀ ਚੂੰਡੀ
India Punjab

ਚੀਮੇ ਦੀ ਜਾਖੜ ਨੂੰ ਸਿਆਸੀ ਚੂੰਡੀ

ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਨੇ ਹਾਲ ਹੀ ਵਿਚ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸੁਨੀਲ ਜਾਖੜ ਨੂੰ ਸਿਆਸੀ ਚੂੰਡੀ ਵੱਢੀ ਹੈ। ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਸੁਨੀਲ ਜਾਖੜ ਨੂੰ ਗਾਂਧੀ ਪਰਿਵਾਰ ਦੇ ਈਡੀ ਦੇ ਗੇੜੇ ਮਰਵਾਉਣ ‘ਤੇ ਚੁੱਪ ਵੱਟੀ ਰੱਖਣ ਬਾਰੇ ਇੱਕ ਵਿਅੰਗਮਈਂ ਟਵੀਟ ਕਰਕੇ ਆਖਿਆ ਹੈ ਕਿ ‘ਜਾਖੜ ਸਾਹਿਬ ਨੇ ਸਕੂਲ ਤਾਂ ਬਦਲ ਲਿਆ ਪਰ ਬਸਤਾ ਹਾਲੇ ਪੁਰਾਣੇ ਸਕੂਲ ਵਾਲਾ ਹੀ ਚੱਕੀ ਫਿਰਦੇ ਨੇ। ਜਨਾਬ ਹੁਣ ਅਕਾਲੀਆਂ ਦੇ ਨਾਲ-ਨਾਲ ਥੋੜਾ ਬਹੁਤਾ ਰਾਹੁਲ-ਸੋਨੀਆ ਦੀਆਂ ਈਡੀ ਦੀਆਂ ਪੇਸ਼ੀਆਂ ਬਾਰੇ ਵੀ ਬੋਲਿਆ ਕਰੋ।

https://twitter.com/drcheemasad/status/1536555330502823938?s=20&t=Yb9AuATz-oPIt8qI5V_y3g

ਈਡੀ ਵੱਲੋਂ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਜਨਰਲ ਸਕੱਤਰ ਰਾਹੁਲ ਗਾਂਧੀ ਨੂੰ ਸੰਮਨ ਕੀਤਾ ਗਿਆ ਸੀ। ਰਾਹੁਲ ਗਾਂਧੀ ਈਡੀ ਕੋਲੇ ਪੇਸ਼ ਹੋਏ ਤਾਂ ਕਾਂਗਰਸੀਆਂ ਵੱਲੋਂ ਦੇਸ਼ ਭਰ ਵਿੱਚ ਵਿਖਾਵੇ ਕੀਤੇ ਗਏ ਸਨ। ਸੋਨੀਆ ਗਾਂਧੀ ਕਰੋਨਾ ਦੀ ਲਪੇਟ ‘ਚ ਆਉਣ ਕਰਕੇ ਹਤਪਤਾਲ ਦਾਖਲ ਹਨ ਅਤੇ ਉਨ੍ਹਾਂ ਨੇ ਪੇਸ਼ੀ ਭੁਗਤਣ ਤੋਂ ਆਸਮਰੱਥਤਾ ਜ਼ਾਹਿਰ ਕੀਤੀ ਹੈ।   

Exit mobile version