The Khalas Tv Blog India ਗੁਜਰਾਤ ਵਿੱਚ ਸਿਆਸੀ ਪਾਰਟੀ ਦੇ ਦਫਤਰ ਬਣਨਗੇ ਕਰੋਨਾ ਸੈਂਟਰ
India

ਗੁਜਰਾਤ ਵਿੱਚ ਸਿਆਸੀ ਪਾਰਟੀ ਦੇ ਦਫਤਰ ਬਣਨਗੇ ਕਰੋਨਾ ਸੈਂਟਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਗੁਜਰਾਤ ਵਿੱਚ ਕਾਂਗਰਸ ਪਾਰਟੀ ਨੇ ਕੇਂਦਰ ਸਰਕਾਰ ਨੂੰ ਆਪਣੇ ਦਫ਼ਤਰਾਂ ਨੂੰ ਕੋਵਿਡ ਸੈਂਟਰ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ। ਗੁਜਰਾਤ ਕਾਂਗਰਸ ਨੇ ਸਰਕਾਰ ਨੂੰ ਕਿਹਾ ਹੈ ਕਿ ਅਹਿਮਦਾਬਾਦ ਅਤੇ ਸੂਰਤ ਵਿੱਚ ਪਾਰਟੀ ਦੇ ਦਫ਼ਤਰ ਨੂੰ ਕੋਵਿਡ ਕੇਂਦਰ ਵਿੱਚ ਬਦਲਿਆ ਜਾ ਸਕਦਾ ਹੈ।

ਪਾਰਟੀ ਨੇ ਕਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਹੈਲਪਲਾਈਨ ਨੰਬਰ 9099902255 ਜਾਰੀ ਕੀਤਾ ਹੈ। ਗੁਜਰਾਤ ਕਾਂਗਰਸ ਦੇ ਅੰਤਰਿਮ ਪ੍ਰਧਾਨ ਅਮਿਤ ਚਾਵੜਾ ਨੇ ਕਿਹਾ, “ਗੁਜਰਾਤ ਵਿੱਚ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਕਾਂਗਰਸ ਪਾਰਟੀ ਆਪਣੇ ਦਫ਼ਤਰ ਅਤੇ ਹਰ ਹਲਕੇ ਵਿੱਚ ਆਪਣੇ ਲੀਡਰਾਂ ਦੇ ਦਫਤਰ ਅਤੇ ਸੂਬਾ ਦਫਤਰਾਂ ਨੂੰ ਕਰੋਨਾ ਸੈਂਟਰ ਬਣਾਉਣ ਲਈ ਤਿਆਰ ਹੈ। ਸੂਬਾ ਸਰਕਾਰ ਇਨ੍ਹਾਂ ਕੈਂਪਸ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕਰ ਸਕਦੀ ਹੈ।”

Exit mobile version