The Khalas Tv Blog India ‘ਦਸਤਾਰ ਪਾਉਣ ਤੋਂ ਬਾਅਦ ਦਿਮਾਗ ਕੰਮ ਨਹੀਂ ਕਰਦਾ!’ ਸਿਆਸੀ ਆਗੂ ਦੇ ਬਿਆਨ ’ਤੇ ਮਾਮਲਾ ਦਰਜ
India Punjab Religion

‘ਦਸਤਾਰ ਪਾਉਣ ਤੋਂ ਬਾਅਦ ਦਿਮਾਗ ਕੰਮ ਨਹੀਂ ਕਰਦਾ!’ ਸਿਆਸੀ ਆਗੂ ਦੇ ਬਿਆਨ ’ਤੇ ਮਾਮਲਾ ਦਰਜ

ਬਿਉਰੋ ਰਿਪੋਰਟ: ਮੱਧ ਪ੍ਰਦੇਸ਼ ਦੇ ਇੱਕ ਬੀਜੇਪੀ ਆਗੂ ਨੇ ਪੱਗ ਦੇ ਬਾਰੇ ਇਤਰਾਜ਼ਯੋਗ ਟਿੱਪਣੀ ਦਾ ਮਾਮਲਾ ਗਰਮਾ ਗਿਆ ਹੈ। ਇੰਦੌਰ ਵਿੱਚ ਸਿੱਖ ਜਥੇਬੰਦੀਆਂ ਨੇ ਬੀਜੇਪੀ ਆਗੂ ਖ਼ਿਲਾਫ਼ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਹੈ। 23 ਅਕਤੂਬਰ ਨੂੰ ਪ੍ਰੈਸ ਕਾਨਫਰੰਸ ਕਰਕੇ ਕਪਿਲ ਗੋਇਲ ਨੇ ਸੁਸਾਇਟੀ ਦੇ ਇੱਕ ਵਿਅਕਤੀ ਕੁਲਦੀਪ ਸਿੰਘ ਨੂੰ ਕਿਹਾ ਸੀ ਕਿ ਦਸਤਾਰ ਪਾਉਣ ਤੋਂ ਬਾਅਦ ਦਿਮਾਗ ਕੰਮ ਨਹੀਂ ਕਰਦਾ ਹੈ।

ਇਸ ਮਾਮਲੇ ਵਿੱਚ ਪੁਲਿਸ ਨੇ ਕਪਿਲ ਗੋਇਲ ਅਤੇ ਚੰਦਰਮੂਲ ਚੰਦਵਾਨੀ ਖਿਲਾਫ ਧਾਰਾ 296 ਅਤੇ 251 ਅਤੇ 2 ਦੇ ਨਵੇਂ ਕਾਨੂੰਨ ਤਹਿਤ ਐਫਆਈਆਰ ਦਰਜ ਕੀਤੀ ਹੈ। ਪਰ ਇਹ ਮਾਮਲਾ ਸਿੱਖਾਂ ਦੀ ਦਸਤਾਰ ਨਾਲ ਜੁੜਿਆ ਹੋਣ ਕਾਰਨ ਪੀੜਤ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਸ਼ੁੱਕਰਵਾਰ ਨੂੰ ਕੁਲਦੀਪ ਸਿੰਘ ਆਪਣੇ ਵਕੀਲ ਡੀਸੀਪੀ ਦਫ਼ਤਰ ਪਹੁੰਚੇ ਅਤੇ ਕਪਿਲ ਗੋਇਲ ਅਤੇ ਚੰਦਰਮੁਲ ਚੰਦਵਾਨੀ ਨਾਲ ਹੋਈ ਗੱਲਬਾਤ ਦੀ ਆਡੀਓ ਰੀਕਾਰਡਿੰਗ ਸੌਂਪੀ। ਜਿਸ ਤੋਂ ਬਾਅਦ ਪੁਲਿਸ ਨੇ ਧਾਰਾ 299 ਵੀ ਲਗਾ ਦਿੱਤੀ ਹੈ।

ਕੁਲਦੀਪ ਸਿੰਘ ਨੇ ਕਿਹਾ ਮੈਂ ਅਗਸਤ ਵਿੱਚ ਚੰਦਵਾਨੀ ਕੋਲ ਨੌਕਰੀ ਲਈ ਅਰਜ਼ੀ ਦਿਤੀ ਸੀ। ਉਸ ਨੂੰ ਕਲੱਬ ਲਈ ਰੱਖ ਲਿਆ ਗਿਆ। ਕਿਸੇ ਕਾਰਨ ਕਰ ਕੇ ਕਲੱਬ ਸ਼ੁਰੂ ਨਹੀਂ ਹੋ ਸਕਿਆ। ਫਿਰ ਮੈਨੂੰ ਕਿਸੇ ਹੋਰ ਥਾਂ ਨੌਕਰੀ ਕਰਨ ਲਈ ਕਿਹਾ। ਜਦੋਂ ਮੈਂ ਅਪਣੇ ਕੰਮ ਦੀ ਤਨਖਾਹ ਮੰਗੀ ਤਾਂ ਨਹੀਂ ਦਿੱਤੀ।

ਇਸ ਤੋਂ ਬਾਅਦ ਕਪਿਲ ਗੋਇਲ ਨਾਂ ਦੇ ਵਿਅਕਤੀ ਨੇ ਫ਼ੋਨ ਕਰ ਕੇ ਧਮਕੀ ਦਿਤੀ। ਫਿਰ ਜਦੋਂ ਕਪਿਲ ਗੋਇਲ ਨੇ ਮੈਨੂੰ ਬੁਲਾਇਆ ਤਾਂ ਉਨ੍ਹਾਂ ਨੇ ਗੰਦੀਆਂ ਗਾਲ੍ਹਾਂ ਕੱਢੀਆਂ। ਉਸ ਨੇ ਸਿੱਖਾਂ ਦੀ ਦਸਤਾਰ ਬਾਰੇ ਵੀ ਇਤਰਾਜ਼ਯੋਗ ਟਿਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸਿਰ ’ਤੇ ਪੱਗ ਬੰਨ੍ਹਣ ਨਾਲ ਦਿਮਾਗ ਕੰਮ ਨਹੀਂ ਕਰਦਾ।

Exit mobile version