The Khalas Tv Blog Punjab ਪੁਲਿਸ ਤਬਾਦਲੇ ਘੁਟਾਲਾ, ਤਿੰਨ ਫੜੇ
Punjab

ਪੁਲਿਸ ਤਬਾਦਲੇ ਘੁਟਾਲਾ, ਤਿੰਨ ਫੜੇ

ਦ ਖ਼ਾਲਸ ਬਿਊਰੋ : ਪੰਜਾਬ ਦੇ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਦੇ ਜ਼ਾਅਲੀ ਦਸਤਖ਼ਤਾਂ ਦੇ ਮਾਮਲੇ ਵਿੱਚ ਦੋ ਸੁਪਰਡੈਂਟ ਅਤੇ ਇੱਕ ਹਵਲਦਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਵਿੱਚ ਦੋ ਸੁਪਰਡੈਂਟ ਸੰਦੀਪ ਕੁਮਾਰ ਅਤੇ ਬਹਾਦਰ ਸਿੰਘ ਅਤੇ ਇਕ ਹਵਲਦਾਰ ਮਨੀ ਸ਼ਾਮਿਲ ਹਨ।ਦੱਸਣਯੋਗ ਹੈ ਕਿ 8 ਜਨਵਰੀ ਨੂੰ ਪੰਜਾਬ ਪੁਲਿਸ ਦੇ ਕੁੱਝ ਅਫਸਰਾਂ ਦੀਆਂ ਬਦਲੀਆਂ ਤੇ ਪ੍ਰੋਮੋਸ਼ਨਾਂ ਦਾ ਨੋਟਿਸ ਜਾਰੀ ਹੋਇਆ ਸੀ,ਜਿਸ ਤੇ ਡੀਜੀਪੀ ਦੇ ਜਾਅਲੀ ਦਸਤਖਤ ਕੀਤੇ ਗਏ ਸਨ। ਪੁਲਿਸ ਇਨ੍ਹਾਂ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕਰੇਗੀ ਜਿਸ ਨਾਲ  ਇਸ ਮਾਮਲੇ ਵਿੱਚ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ

Exit mobile version