The Khalas Tv Blog Punjab ਸ਼ਰਾਬ ਕਾਂਡ ਮਾਮਲੇ ‘ਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 3 ਸ਼ਰਾਬ ਫੈਕਟਰੀਆਂ ਕੀਤੀਆਂ ਸੀਲ
Punjab

ਸ਼ਰਾਬ ਕਾਂਡ ਮਾਮਲੇ ‘ਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 3 ਸ਼ਰਾਬ ਫੈਕਟਰੀਆਂ ਕੀਤੀਆਂ ਸੀਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਤੋਂ ਬਾਅਦ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਪੁਲਿਸ ਨੇ ਸ਼ਰਾਬ ਕਾਂਡ ‘ਤੇ ਸਭ ਤੋਂ ਵੱਡਾ ਐਕਸ਼ਨ ਲੈਂਦਿਆਂ ਡੇਰਾਬੱਸੀ ਦੇ ਇੱਕ ਫਾਰਮ ਹਾਊਸ ਵਿੱਚ ਛਾਪੇਮਾਰੀ ਕੀਤੀ ਹੈ। ਆਬਕਾਰੀ ਵਿਭਾਗ ਤੇ SIT ਨੇ ਸਾਂਝਾ ਆਪ੍ਰੇਸ਼ਨ ਕਰਕੇ ਅੱਜ ਡੇਰਾਬੱਸੀ ‘ਚ ਛਾਪੇਮਾਰੀ ਕਰਕੇ 27,600 ਲੀਟਰ ਨਾਜਾਇਜ਼ ਕੈਮੀਕਲ ਸਪ੍ਰਿਟ ਵੱਡੀ ਮਾਤਰਾ ‘ਚ ਬਰਾਮਦ ਕੀਤੀ ਹੈ। ਵਿਭਾਗ ਵੱਲੋਂ ਰੇਡ ਅਜੇ ਵੀ ਜਾਰੀ ਹੈ।

ਇੰਨੀ ਵੱਡੀ ਮਾਤਰਾ ‘ਚ ਸਪ੍ਰਿਟ ਬਰਾਮਦ ਹੋਣ ਮਗਰੋਂ ਇਸ ਮਾਮਲੇ ‘ਚ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਕੱਲ੍ਹ ਰਾਤ ਤੋਂ ਹੀ ਦੋਵਾਂ ਟੀਮਾਂ ਦੀ ਛਾਪੇਮਾਰੀ ਜਾਰੀ ਹੈ ਅਤੇ ਛਾਪੇਮਾਰੀ ‘ਚ ਹੁਣ ਤੱਕ 3 ਫੈਕਟਰੀਆਂ ਸੀਲ ਕੀਤੀਆਂ ਗਈਆਂ ਹਨ ਤੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Exit mobile version