The Khalas Tv Blog Punjab ਕੁੱਲ੍ਹੜ ਪੀਜ਼ਾ ਕਪਲ ਖਿਲਾਫ਼ FIR ਦਰਜ ! ਵੀਡੀਓ ‘ਚ ਹਥਿਆਰਾਂ ਦੀ ਕੀਤੀ ਸੀ ਨੁਮਾਇਸ਼,ਕਪਲ ਨੇ ਦਿੱਤੀ ਇਹ ਸਫਾਈ
Punjab

ਕੁੱਲ੍ਹੜ ਪੀਜ਼ਾ ਕਪਲ ਖਿਲਾਫ਼ FIR ਦਰਜ ! ਵੀਡੀਓ ‘ਚ ਹਥਿਆਰਾਂ ਦੀ ਕੀਤੀ ਸੀ ਨੁਮਾਇਸ਼,ਕਪਲ ਨੇ ਦਿੱਤੀ ਇਹ ਸਫਾਈ

ਬਿਊਰੋ ਰਿਪੋਰਟ : ਜਲੰਧਰ ਦੇ ਨਕੋਦਰ ਰੋਡ ‘ਤੇ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਵਿਵਾਦਾਂ ਵਿੱਚ ਘਿਰ ਗਏ ਹਨ । ਜਲੰਧਰ ਪੁਲਿਸ ਨੇ ਉਨ੍ਹਾਂ ਦੇ ਇਕ ਵਾਇਰਲ ਵੀਡੀਓ ਦੇ ਖਿਲਾਫ਼ Fir ਦਰਜ ਕੀਤੀ ਹੈ । ਇਸ ਵੀਡੀਓ ਵਿੱਚ ਕਪਲ ਨੇ ਹੱਥਾਂ ਵਿੱਚ ਹਥਿਆਰ ਫੜ ਕੇ ਵੀਡੀਓ ਸ਼ੂਟ ਕਰਵਾਇਆ ਹੈ ਅਤੇ ਇਸ ਨੂੰ ਸੋਸ਼ਲ ਮੀਡੀਆ ‘ਤੇ ਵੀ ਅਪਲੋਡ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਗੰਨ ਕਲਚਰ ਨੂੰ ਪਰਮੋਟ ਕਰਨ ਵਾਲੇ ਵੀਡੀਓ ‘ਤੇ ਸਖ਼ਤੀ ਕੀਤੀ ਗਈ ਹੈ । ਇਸ ਦੇ ਬਾਵਜੂਦ ਕਪਲ ਵੱਲੋਂ ਪਾਏ ਗਏ ਵੀਡੀਓ ਨੂੰ ਲੈਕੇ ਕਾਫੀ ਚਰਚਾ ਹੋ ਰਹੀ ਸੀ । ਜਿਸ ਤੋਂ ਬਾਅਦ ਜਲੰਧਰ ਪੁਲਿਸ ਨੇ ਕਪਲ ਖਿਲਾਫ਼ FIR ਦਰਜ ਕੀਤੀ ਹੈ । ਜਲਦ ਹੀ ਪੁਲਿਸ ਦੋਵਾਂ ਤੋਂ ਵੀਡੀਓ ਨੂੰ ਲੈਕੇ ਪੁੱਛ-ਗਿੱਛ ਕਰੇਗੀ । ਉਧਰ ਵੀਡੀਓ ਨੂੰ ਲੈਕੇ ਕੁੱਲ੍ਹੜ ਪੀਜ਼ਾ ਕਪਲ ਦੀ ਸਫਾਈ ਵੀ ਆਈ ਹੈ ।

ਕੁੱਲ੍ਹੜ ਪੀਜ਼ਾ ਕਪਲ ਦੀ ਸਫਾਈ

6 ਦਿਨ ਪਹਿਲਾਂ ਕਪਲ ਨੇ ਇਕ ਵੀਡੀਓ ਪਾਇਆ ਸੀ ਜਿਸ ਵਿੱਚ ਉਹ ਦੋਨਾਲੀ ਦੇ ਨਾਲ ਇੱਕ ਗਾਣੇ ‘ਤੇ ਡਾਂਸ ਕਰ ਰਹੇ ਸਨ । ਉਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ । ਪੁਲਿਸ ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਹੁਣ ਕਪਲ ਨੇ ਸਫਾਈ ਦਿੱਤੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਸ਼ਖ਼ਸ ਨੇ ਉਨ੍ਹਾਂ ਨੂੰ ਦੋਨਾਲੀ ਬਦੂਕ ਵਾਲਾ ਖਿਡੋਣਾ ਗਿਫਟ ਕੀਤਾ ਸੀ । ਉਸੇ ਦੇ ਨਾਲ ਹੀ ਉਨ੍ਹਾਂ ਨੇ ਵੀਡੀਓ ਸ਼ੂਟ ਕੀਤਾ ਸੀ । ਉਧਰ ACP ਨਿਰਮਲ ਸਿੰਘ ਦਾ ਕਹਿਣਾ ਹੈ ਕਿ ਉਹ ਕਪਲ ਵੱਲੋਂ ਕੀਤੇ ਗਏ ਇਸ ਦਾਅਵੇ ਦੀ ਪੜਤਾਲ ਕਰਨਗੇ ਜਿਸ ਤੋਂ ਬਾਅਦ ਹੀ ਅਗਲੀ ਕਾਰਵਾਈ ‘ਤੇ ਫੈਸਲਾ ਕਰਨਗੇ । ਹਾਲਾਂਕਿ ਕਪਲ ਭਾਵੇ ਗਾਣੇ ਵਿੱਚ ਵਰਤੀ ਗਈ ਦੋਨਾਲੀ ਬਦੂਕ ਨੂੰ ਖਿਡੋਣਾ ਦੱਸ ਰਹੇ ਹਨ ਪਰ ਜਿਸ ਤਰ੍ਹਾਂ ਨਾਲ ਉਸ ਦੇ ਜ਼ਰੀਏ ਹਥਿਆਰਾਂ ਨੂੰ ਪਰਮੋਟ ਕੀਤਾ ਜਾ ਰਿਹਾ ਹੈ ਉਹ ਇਕ ਵੱਡਾ ਸਵਾਲ ਹੈ। ਪੁਲਿਸ ਹੁਣ ਇਸ ਦੀ ਜਾਂਚ ਕਰੇਗੀ ਕਿ ਜਾਣ ਬੁਝ ਕੇ ਦੋਵਾਂ ਵੱਲੋਂ ਅਜਿਹਾ ਕੀਤਾ ਗਿਆ ਹੈ ਜਾਂ ਫਿਰ ਅੰਜਾਮ ਵਿੱਚ ਇਹ ਗਲਤੀ ਹੋਈ ਹੈ । ਕਿਉਂਕਿ ਸੋਸ਼ਲ ਮੀਡੀਆ ‘ਤੇ ਜਿਸ ਤਰ੍ਹਾਂ ਨਾਲ ਇਹ ਕਪਲ ਫੇਮਸ ਹੋਇਆ ਹੈ ਉਸ ਦੇ ਲੱਖਾਂ ਫੈਨਸ ਹਨ ਅਤੇ ਇਹ ਵੀਡੀਓ ਕਿਧਰੇ ਨਾ ਕਿਧਰੇ ਗਲਤ ਸੁਨੇਹਾ ਦੇਵੇਗਾ । ਇਸ ਤੋਂ ਪਹਿਲਾਂ ਵੀ ਮਸ਼ਹੂਰ ਪੀਜ਼ਾ ਕਪਲ ਦੇ ਨਾਲ ਪਹਿਲਾਂ ਮੁਹੱਲੇ ਦੇ ਲੋਕਾਂ ਵੱਲੋਂ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਦਰਅਸਲ,ਹੰਗਾਮਾ ਕਰਨ ਦਾ ਕਾਰਨ ਮੁਹੱਲੇ ਦੇ ਲੋਕਾਂ ਨੂੰ ਆ ਰਹੀ ਟ੍ਰੈਫ਼ਿਕ ਜਾਮ ਦੀ ਪਰੇਸ਼ਾਨੀ ਸੀ। ਮੁਹੱਲੇ ਦੇ ਲੋਕਾਂ ਦਾ ਕਹਿਣਾ ਸੀ ਕਿ ਲੋਕ ਖਾਣ-ਪੀਣ ਲਈ ਆ ਕੇ ਖੜ੍ਹੇ ਰਹਿੰਦੇ ਹਨ ਤੇ ਆਪਣੀਆਂ ਗੱਡੀਆਂ ਨੂੰ ਵੀ ਰਸਤੇ ਵਿੱਚ ਲਗਾ ਦਿੰਦੇ ਹਨ।

ਗੰਨ ਕਲਚਰ ਨੂੰ ਲੈਕੇ ਪੰਜਾਬ ਸਰਕਾਰ ਦੇ ਸਖ਼ਤ ਨਿਰਦੇਸ਼

ਪੰਜਾਬ ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡੀਸੀ ਨੂੰ ਆਦੇਸ਼ ਦਿਤੇ ਗਏ ਸਨ ਕਿ ਜੇਕਰ ਕੋਈ ਵਿਅਕਤੀ ਹਥਿਆਰਾਂ ਨੂੰ ਪ੍ਰਮੋਟ ਕਰਦਾ ਹੈ ਤਾਂ ਉਸ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਸਦੇ ਬਾਵਜੂਦ ਲੋਕ ਹਥਿਆਰਾਂ ਦੇ ਨਾਲ ਫੋਟੋ ਖਿੱਚ ਕੇ ਜਾਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਨੋਂ ਪਿੱਛੇ ਨਹੀਂ ਹੱਟ ਰਹੇ ਹਨ।

Exit mobile version