The Khalas Tv Blog Punjab ਪਾਸਟਰ ਬਜਿੰਦਰ ਸਿੰਘ ਖਿਲਾਫ਼ ਕੇਸ ਦਰਜ ! ਮਹਿਲਾ ਨੇ ਲਗਾਏ ਗੰਭੀਰ ਇਲਜ਼ਾਮ
Punjab

ਪਾਸਟਰ ਬਜਿੰਦਰ ਸਿੰਘ ਖਿਲਾਫ਼ ਕੇਸ ਦਰਜ ! ਮਹਿਲਾ ਨੇ ਲਗਾਏ ਗੰਭੀਰ ਇਲਜ਼ਾਮ

ਬਿਉਰੋ ਰਿਪੋਰਟ – ਕਪੂਰਥਲਾ ਪੁਲਿਸ ਨੇ ਮਸ਼ਹੂਰ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ਼ ਛੇੜਛਾੜ ਦਾ ਮਾਮਲਾ ਦਰਜ ਕਰ ਲਿਆ ਹੈ । ਇੱਕ ਮਹਿਲਾ ਨੇ ਪਾਸਟਰ ‘ਤੇ ਗੰਭੀਰ ਇਲਜ਼ਾਮ ਲਗਾਏ ਸਨ । ਪੀੜਤ ਨੇ ਦੱਸਿਆ ਕਿ ਬਜਿੰਦਰ ਜਲੰਧਰ ਦੇ ਪਿੰਡ ਤਾਜਪੁਰ ਵਿੱਚ ‘ਦ ਚਰਚ ਆਫ ਗਲੋਰੀ ਐਂਡ ਵਿਸਡਮ ਦੇ ਨਾਂਅ ਨਾਲ ਮਸੀਹੀ ਪ੍ਰੋਗਰਾਮ ਚਲਾਉਂਦਾ ਹੈ । ਉਸ ਦੇ ਮਾਪੇ ਅਕਤੂਬਰ 2017 ਵਿੱਚ ਚਰਚ ਵਿੱਚ ਜਾਣ ਲੱਗੇ ਸਨ।

ਪਾਸਟਰ ਨੇ ਕਿਹਾ ਉਨ੍ਹਾਂ ਦਾ ਫੋਨ ਨੰਬਰ ਲੈ ਲਿਆ,ਇਸ ਦੇ ਬਾਅਦ ਉਹ ਫੋਨ ‘ਤੇ ਇਤਰਾਜ਼ਯੋਗ ਗੱਲਾਂ ਕਰਕੇ ਮੈਸੇਜ ਭੇਜਣ ਲੱਗੇ । ਮਹਿਲਾ ਨੇ ਅੱਗੇ ਦੱਸਿਆ ਕਿ 2022 ਵਿੱਚ ਪਾਸਟਰ ਉਸ ਨੂੰ ਪਰਿਵਾਰ ਦੀ ਚਰਚ ਦੇ ਕੈਬਿਨ ਵਿੱਚ ਇਕੱਲੇ ਬਿਠਾਉਣ ਲੱਗੇ । ਫਿਰ ਪਾਸਟਰ ਬਜਿੰਦਰ ਉਸ ਨੂੰ ਗਲਤ ਤਰੀਕੇ ਨਾਲ ਹੱਥ ਲਗਾਉਂਦੇ । ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਇਸ ਹਰਕਤ ਤੋਂ ਬਹੁਤ ਡਰ ਗਈ ਉਸ ਨੇ ਆਪਣੀ ਅਤੇ ਪਰਿਵਾਰ ਦੀ ਜਾਨ ਨੂੰ ਖਤਰਾ ਦੱਸਿਆ ।

ਪੀੜਤ ਨੇ ਕਿਹਾ ਕਿ ਜੇਕਰ ਉਸ ਨੂੰ ਜਾਂ ਫਿਰ ਮਾਪਿਆਂ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰੀ ਬਜਿੰਦਰ ਸਿੰਘ ਅਤੇ ਅਵਤਾਰ ਸਿੰਘ ਦੀ ਹੋਵੇਗੀ । ਥਾਣਾ ਸਿਟੀ ਪੁਲਿਸ ਨੇ ਸ਼ਿਕਾਇਤ ‘ਤੇ ਨਿਊ ਚੰਡੀਗੜ੍ਹ ਦੇ ਰਹਿਣ ਵਾਲੇ ਪਾਸਟਰ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਪਾਸਟਰ ਬਜਿੰਦਰ ਸਿੰਘ ਬਾਵੀਵੁਡ ਦੀ ਕਈ ਮਸ਼ਹੂਰ ਹਸਤੀਆਂ ਦੇ ਨਾਲ ਪ੍ਰਚਾਰ ਕਰਦਾ ਹੈ । ਉਸ ਦੇ ਪ੍ਰੋਗਰਾਮ ਵਿੱਚ ਬਾਲੀਵੁੱਡ ਦੇ ਕਈ ਸਿਤਾਰੇ ਆਉਂਦੇ ਹਨ ।

Exit mobile version