The Khalas Tv Blog Punjab MP ਅੰਮ੍ਰਿਤਪਾਲ ਸਿੰਘ ਦਾ ਨਾਂ 10 ਦਿਨ ਪਹਿਲਾਂ ਹੋਏ ਕਤਲਕਾਂਡ ‘ਚ ਸ਼ਾਮਲ ! ਪਿਤਾ ਦਾ ਵੀ ਆ ਗਿਆ ਵੱਡਾ ਬਿਆਨ
Punjab

MP ਅੰਮ੍ਰਿਤਪਾਲ ਸਿੰਘ ਦਾ ਨਾਂ 10 ਦਿਨ ਪਹਿਲਾਂ ਹੋਏ ਕਤਲਕਾਂਡ ‘ਚ ਸ਼ਾਮਲ ! ਪਿਤਾ ਦਾ ਵੀ ਆ ਗਿਆ ਵੱਡਾ ਬਿਆਨ

ਬਿਉਰੋ ਰਿਪੋਰਟ – 9 ਅਕਤੂਬਰ ਨੂੰ ਫਰੀਦੋਕਟ ਦੇ ਪਿੰਡ ਹਰੀ ਨੌਂ ਵਿੱਚ ਗੁਰਪ੍ਰੀਤ ਸਿੰਘ (Gurpreet singh) ਦੇ ਕਤਲਕਾਂਡ ਵਿੱਚ ਪੁਲਿਸ ਨੇ ਹੁਣ ਖਡੂਰ ਸਾਹਿਬ ਤੋਂ ਐੱਮਪੀ ਅੰਮ੍ਰਿਤਪਾਲ ਸਿੰਘ (Khadoor Sahib Mp Amritpal Singh)ਦਾ ਨਾਂ ਨਾਮਜ਼ਦ ਕਰ ਲਿਆ ਹੈ । ਇਸ ਦੇ ਨਾਲ ਕੈਨੇਡਾ ਵਿੱਚ ਮੌਜੂਦ ਅਰਸ਼ ਡੱਲਾ ਸਮੇਤ ਕੁੱਲ 6 ਲੋਕਾਂ ਨਾਂ ਵੀ ਸ਼ਾਮਲ ਕੀਤਾ ਗਿਆ ਹੈ । ਬੀਤੇ ਦਿਨ ਹੀ ਡੀਜੀਪੀ ਗੌਰਵ ਯਾਦਵ (Dgp Gaurav Yadav) ਨੇ ਅੰਮ੍ਰਿਤਪਾਲ ਸਿੰਘ ਦੇ ਸ਼ਾਮਲ ਹੋਣ ਦੀ ਗੱਲ ਕਹੀ ਸੀ । ਇਸ ਤੋਂ ਪਹਿਲਾਂ ਮ੍ਰਿਤਕ ਗੁਰਪ੍ਰੀਤ ਸਿੰਘ ਭਤੀਜੇ ਨੇ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਦੇ ਸ਼ੱਕ ਜ਼ਾਹਿਰ ਕੀਤਾ ਸੀ । ਉਧਰ ਹੁਣ ਇਸ ਪੂਰੇ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ।

ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਬਿਆਨ

ਪਿਤਾ ਤਰਸੇਮ ਸਿੰਘ ਨੇ ਕਿਹਾ ਅਸੀਂ ਇਸ ਮਾਮਲੇ ਵਿੱਚ ਵਿਸਤਾਰ ਨਾਲ ਗੱਲ ਰੱਖਾਗੇ । ਹਾਲਾਂਕਿ ਉਨ੍ਹਾਂ ਨੇ ਇਸ ਨੂੰ ਸਾਜਿਸ਼ ਜ਼ਰੂਰ ਦੱਸਿਆ । ਉਨ੍ਹਾਂ ਕਿਹਾ ਮੇਰਾ ਪੁੱਤਰ ਜੇਲ੍ਹ ਵਿੱਚ ਹੈ,ਉਸ ਦਾ ਨਾਂ ਕਿਵੇਂ ਆ ਸਕਦਾ ਹੈ। ਪਹਿਲਾਂ ਵੀ NSA ਵਧਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ ਹੁਣ ਇਸੇ ਸਾਜਿਸ਼ ਦੇ ਤਹਿਤ ਮੁੜ ਤੋਂ ਫਰਜ਼ੀ ਇਲਜ਼ਾਮ ਲਗਾਇਆ ਜਾ ਰਿਹਾ ਹੈ ਤਾਂਕੀ ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਨਾ ਆਵੇ । ਉਨ੍ਹਾਂ ਕਿਹਾ ਪੰਜਾਬ ਦੇ ਸਿਆਸਤਦਾਨਾਂ ਨੂੰ ਖਤਰਾ ਹੈ ਕਿ ਕਿਧਰੇ ਉਨ੍ਹਾਂ ਦੀ ਸਿਆਸੀ ਜ਼ਮੀਨ ਨਾ ਖਿਸਕ ਜਾਵੇ । ਇੱਕ ਟੀਵੀ ਚੈੱਨਲ ਨਾਲ ਗੱਲ ਕਰਦੇ ਹੋਏ ਪਿਤਾ ਤਰਸੇਮ ਸਿੰਘ ਨੇ ਕਿਹਾ ਅਸੀਂ ਹਾਈਕੋਰਟ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਨੂੰ ਅਪੀਲ ਕਰਾਂਗੇ ਕਿ ਕਿਸੇ ਰਿਟਾਇਡ ਜੱਜ ਕੋਲੋ ਜਾਂਚ ਕਰਵਾਈ ਜਾਵੇ ਕਿਵੇਂ ਸਾਡੇ ਹੀ ਲੋਕਾਂ ਨੂੰ ਮਾਰ ਕੇ ਸਿੱਖਾਂ ਨੂੰ ਫਸਾਇਆ ਜਾ ਰਿਹਾ ਹੈ । ਇਹ ਗਲਤ ਰੁਝਾਨ ਹੈ ਜੇਕਰ ਇਹ ਨਹੀਂ ਰੁਕਿਆ ਤਾਂ ਇਸ ਦੇ ਨਤੀਜੇ ਬਹੁਤ ਬੁਰੇ ਹੋਣਗੇ ।

ਗੁਰਪ੍ਰੀਤ ਦੇ ਪਰਿਵਾਰ ਨੇ ਕਿਉਂ ਅੰਮ੍ਰਿਤਪਾਲ ਦਾ ਨਾਂ ਲਾਇਆ

3 ਦਿਨ ਪਹਿਲਾਂ ਮ੍ਰਿਤਕ ਗੁਰਪ੍ਰੀਤ ਸਿੰਘ ਦਾ ਭਤੀਜਾ ਪਰਿਵਾਰ ਦੇ ਨਾਲ ਸਾਹਮਣੇ ਆਇਆ ਸੀ । ਉਸ ਨੇ ਦੱਸਿਆ ਸੀ ਕਿ ਮੇਰਾ ਚਾਚਾ ਕਿਸਾਨੀ ਅੰਦੋਲਨ ਦੇ ਦੌਰਾਨ ਦੀਪ ਸਿੱਧੂ ਦੇ ਸੰਪਰਕ ਵਿੱਚ ਆਇਆ ਸੀ । ਜਿਸ ਤੋਂ ਬਾਅਦ ਦੀਪ ਸਿੱਧੂ ਨੇ ਗੁਰਪ੍ਰੀਤ ਸਿੰਘ ਨੂੰ ਵਾਰਿਸ ਪੰਜਾਬ ਜਥੇਬੰਦੀ ਦਾ ਖਜਾਨਚੀ ਬਣਾ ਦਿੱਤਾ । ਜਦੋਂ ਦੀਪ ਸਿੱਧੂ ਦੀ ਮੌਤ ਹੋ ਗਈ ਤਾਂ ਅੰਮ੍ਰਿਤਪਾਲ ਸਿੰਘ ਨੇ ਜਥੇਬੰਦੀ ਦੀ ਕਮਾਨ ਆਪਣੇ ਹੱਥ ਲੈ ਲਈ ਅਤੇ ਸਾਰੇ ਮੈਂਬਰਾਂ ਨੂੰ ਵੱਖ ਕਰ ਦਿੱਤਾ । ਜਦੋਂ ਗੁਰਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਦੇ ਫੈਸਲੇ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਧਮਕੀਆਂ ਮਿਲਣੀ ਸ਼ੁਰੂ ਹੋ ਗਈ । ਸਾਡੇ ਘਰ ਵਿੱਚ ਆਕੇ ਧਮਕੀਆਂ ਦਿੱਤੀਆਂ ਗਈਆਂ ਹਨ । ਗੁਰਪ੍ਰੀਤ ਸਿੰਘ ਦੇ ਭਤੀਜੇ ਨੇ ਕਿਹਾ ਸੀ ਸਾਨੂੰ ਪੂਰਾ ਸ਼ੱਕ ਹੈ ਕਿ ਅੰਮ੍ਰਿਤਪਾਲ ਦੇ ਹਮਾਇਤੀਆਂ ਨੇ ਹੀ ਕਤਲ ਕੀਤਾ ਹੈ ।

Exit mobile version