The Khalas Tv Blog Punjab ਦਿਨ ਚੜ੍ਹਦਿਆਂ ਹੀ ਪੁਲਿਸ ਨੇ ਸੁਮੇਧ ਸੈਣੀ ਦੇ ਘਰ ਮਾਰਿਆ ਛਾਪਾ
Punjab

ਦਿਨ ਚੜ੍ਹਦਿਆਂ ਹੀ ਪੁਲਿਸ ਨੇ ਸੁਮੇਧ ਸੈਣੀ ਦੇ ਘਰ ਮਾਰਿਆ ਛਾਪਾ

‘ਦ ਖ਼ਾਲਸ ਬਿਊਰੋ:- ਪੰਜਾਬ ਪੁਲਿਸ ਦੀ ਇੱਕ ਟੀਮ ਨੇ ਚੰਡੀਗੜ੍ਹ ‘ਚ ਅੱਜ ਸਵੇਰੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਘਰ ਛਾਪਾ ਮਾਰਿਆ। ਪੁਲਿਸ ਦੇ ਛਾਪੇ ਦੌਰਾਨ ਸੁਮੇਧ ਸੈਣੀ ਘਰ ਮੌਜੂਦ ਨਹੀਂ ਸੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਮੁਹਾਲੀ ਪੁਲਿਸ ਤੇ SOG (ਸਪੈਸ਼ਲ ਆਪ੍ਰੇਸ਼ਨ ਗਰੁੱਪ) ਦੇ ਅਧਿਕਾਰੀ ਛਾਪੇਮਾਰੀ ਕਰਨ ਵਾਲੀ ਟੀਮ ਦਾ ਹਿੱਸਾ ਸੀ। ਮੁਹਾਲੀ ਦੇ DSP-ਡਿਟੈਕਟਿਵ ਵਿਕਰਮਜੀਤ ਬਰਾੜ ਇਸ ਸੰਗਠਿਤ ਕ੍ਰਾਈਮ ਕੰਟਰੋਲ ਯੂਨਿਟ (OCCU) ਨਾਲ ਜੁੜੇ ਰਹੇ ਤੇ ਉਨ੍ਹਾਂ ਨੇ ਛਾਪੇ ਦੀ ਅਗਵਾਈ ਕੀਤੀ।

ਸਾਬਕਾ ਡੀਜੀਪੀ ਸੁਮੇਧ ਸੈਣੀ

ਮੁਹਾਲੀ ਦੀ ਇੱਕ ਅਦਾਲਤ ਨੇ ਬਲਵੰਤ ਸਿੰਘ ਮੁਲਤਾਨੀ ਦੇ ਗਾਇਬ ਹੋਣ ਦੇ ਕੇਸ ਵਿੱਚ ਸੈਣੀ ਦੀ ਜ਼ਮਾਨਤ ਅਰਜ਼ੀ ‘ਤੇ ਫੈਸਲਾ ਸੁਰੱਖਿਅਤ ਰੱਖਿਆ ਹੈ। ਹਾਲ ਹੀ ਵਿੱਚ ਅਦਾਲਤ ਨੇ ਸੈਣੀ ਖ਼ਿਲਾਫ਼ ਹੋਏ ਕੇਸ ਵਿੱਚ IPC ਦੀ ਧਾਰਾ 302 ਵੀ ਸ਼ਾਮਲ ਕੀਤੀ।

ਇਸ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਦੇ ਦੋ ਸਾਬਕਾ ਅਧਿਕਾਰੀਆਂ ਨੇ ਵਾਅਦਾ ਮਾਫ ਗਵਾਹ ਬਣੇ ਕੇ ਦੱਸਿਆ ਸੀ ਕਿ ਮੁਲਤਾਨੀ ਨੂੰ ਕਥਿਤ ਤੌਰ ‘ਤੇ ਕਿਵੇਂ ਚੁੱਕਿਆ ਗਿਆ, ਤਸੀਹੇ ਦਿੱਤੇ ਗਏ ਤੇ ਮਾਰਿਆ ਗਿਆ। ਮੁਲਤਾਨੀ ਪਰਿਵਾਰ ਵੱਲੋਂ ਮਾਮਲੇ ਦੀ ਪੈਰਵੀ ਕਰਨ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੇ ਆਦੇਸ਼ ਦਿੱਤੇ ਸੀ। ਹਾਲਾਂਕਿ, ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਆਦੇਸ਼ਾਂ ਨੂੰ ਰੱਦ ਕਰ ਦਿੱਤਾ ਸੀ।

Exit mobile version