The Khalas Tv Blog Punjab ਪੁਲਿਸ ਨੇ ਇਮੀਗਰੇਸ਼ਨ ਕੇਂਦਰਾਂ ‘ਚ ਕੀਤੀ ਰੇਡ
Punjab

ਪੁਲਿਸ ਨੇ ਇਮੀਗਰੇਸ਼ਨ ਕੇਂਦਰਾਂ ‘ਚ ਕੀਤੀ ਰੇਡ

ਬਿਉਰੋ ਰਿਪੋਰਟ – ਅਮਰੀਕਾ ਦਾ ਭਾਰਤੀਆਂ ਦੇ ਡਿਪੋਰਟ ਹੋਣ ਤੋਂ ਬਾਅਦ ਪੰਜਾਬ ਪੁਲਿਸ ਹਰਕਤ ਵਿਚ ਆ ਗਈ ਹੈ। ਪੰਜਾਬ ਪੁਲਿਸ ਨੇ ਸੂਬਾ ਸਰਕਾਰ ਦੇ ਨਿਰਦੇਸ਼ਾ ਤੇ ਬਠਿੰਡਾ ਜ਼ਿਲ੍ਹੇ ਵਿਚ ਗੈਰ ਕਾਨੂੰਨੀ ਇਮੀਗਰੇਸ਼ਨ ਕੇਂਦਰਾਂ ਵਿਰੁਧ ਵੱਡੀ ਕਾਰਵਾਈ ਕਰਦਿਆਂ ਅਜੀਤ ਰੋਡ ਤੇ ਕਈ ਇਮੀਗਰੇਸ਼ਨ ਕੇਂਦਰਾਂ ਦਾ ਮੁਆਇਨਾ ਕੀਤਾ ਹੈ। ਪੁਲਿਸ ਨੇ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਣ ਵਾਲੇ ਇਮੀਗਰੇਸ਼ਨ ਕੇਂਦਰਾਂ ਨੂੰ ਸਖਤ ਚੇਤਾਵਨੀ ਵੀ ਦਿੱਤੀ ਹੈ।  ਸਿਵਲ ਲਾਈਨਜ਼ ਥਾਣਾ ਮੁਖੀ ਰਵਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਕਾਰਵਾਈ ਵਿੱਚ ਸਾਰੇ ਕੇਂਦਰਾਂ ਦੇ ਲਾਇਸੈਂਸਾਂ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਇਹ ਪਾਇਆ ਗਿਆ ਕਿ ਕਈ ਸੈਂਟਰ ਬਠਿੰਡਾ ਵਿੱਚ ਦੂਜੇ ਜ਼ਿਲ੍ਹਿਆਂ ਦੇ ਲਾਇਸੈਂਸਾਂ ‘ਤੇ ਸ਼ਾਖਾਵਾਂ ਚਲਾ ਰਹੇ ਸਨ। ਪੁਲਿਸ ਨੇ ਅਜਿਹੇ ਕੇਂਦਰਾਂ ਨੂੰ ਦਸਤਾਵੇਜ਼ ਦਿਖਾਉਣ ਲਈ ਕੁਝ ਘੰਟੇ ਦਿੱਤੇ ਹਨ। ਸਮਾਂ ਸੀਮਾ ਤੋਂ ਬਾਅਦ, ਗੈਰ-ਕਾਨੂੰਨੀ ਤੌਰ ‘ਤੇ ਚੱਲ ਰਹੇ ਕੇਂਦਰਾਂ ਨੂੰ ਸੀਲ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ – ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ

 

Exit mobile version