The Khalas Tv Blog Punjab ਨਵੇਂ ਸਾਲ ਤੇ ਪੁਲਿਸ ਮੁਲਾਜ਼ਮਾਂ ਨੂੰ ਮਿਲੀਆਂ ਤਰੱਕੀਆਂ!
Punjab

ਨਵੇਂ ਸਾਲ ਤੇ ਪੁਲਿਸ ਮੁਲਾਜ਼ਮਾਂ ਨੂੰ ਮਿਲੀਆਂ ਤਰੱਕੀਆਂ!

ਬਿਉਰੋ ਰਿਪੋਰਟ – ਨਵੇਂ ਸਾਲ ਦੇ ਮੌਕੇ ਪੰਜਾਬ ਪੁਲਿਸ ਦੇ ਕਈ ਮੁਲਾਜ਼ਮਾਂ ਨੂੰ ਤਰੱਕੀ ਦਿੱਤੀ ਗਈ ਹੈ। ਕਈ ਮੁਲਾਜ਼ਮਾਂ ਨੂੰ ਕਾਂਸਟੇਬਲ ਦੀ ਪਦਵੀ ਤੋਂ ਹੈੱਡ ਕਾਂਸਟੇਬਲ ਬਣਾਇਆ ਗਿਆ ਹੈ। ਇਸ ਸਬੰਧੀ ਪਟਿਆਲਾ ਰੇਂਜ ਦੇ ਡੀ.ਆਈ.ਜੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੈਂਟਰਲ ਸਨਿਓਰਟੀ ਰੋਸਟਰ ਦੇ ਆਧਾਰ ‘ਤੇ ਪਟਿਆਲਾ ਰੇਂਜ ਅਧੀਨ ਵੱਖ-ਵੱਖ ਜ਼ਿਲ੍ਹਿਆਂ ਵਿਚ ਤਾਇਨਾਤ ਕਾਂਸਟੇਬਲਾਂ ਨੂੰ ਡਿਪਾਰਟਮੈਂਟਲ ਪ੍ਰਮੋਸ਼ਨਲ ਕਮੇਟੀ ਦੀ ਮੀਟਿੰਗ ਤੋਂ ਬਾਅਦ ਤਰੱਕੀ ਦੇ ਕੇ ਆਫੀਸ਼ੀਏਟਿੰਗ ਹੈੱਡ ਕਾਂਸਟੇਬਲ ਬਣਾਇਆ ਗਿਆ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ 73 ਕਾਂਸਟੇਬਲਾਂ, ਜੀ.ਆਰ.ਪੀ ਦੇ 19, ਸੰਗਰੂਰ ਦੇ 18, ਬਰਨਾਲਾ ਦੇ 10 ਅਤੇ ਮਾਲੇਰਕੋਟਲਾ ਦੇ 6 ਨੂੰ ਪਦਉੱਨਤ ਕੀਤਾ ਗਿਆ ਹੈ। ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਰੇਂਜ ਦੇ ਅਧੀਨ ਆਉਂਦੇ 107 ਅਤੇ ਜੀ.ਆਰ.ਪੀ ਦੇ 19 ਕਰਮਚਾਰੀਆਂ ਸਮੇਤ ਕੁੱਲ 126 ਪੁਲਿਸ ਮੁਲਾਜ਼ਮਾਂ ਨੂੰ ਇਹ ਤਰੱਕੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ – ਅਕਾਲੀ ਦਲ ਦੇ ਬਾਗੀ ਆਗੂਆਂ ਸਿੰਘ ਸਾਹਿਬ ਨਾਲ ਕੀਤੀ ਮੁਲਾਕਾਤ

 

 

Exit mobile version