The Khalas Tv Blog India ਟਿਕਰੀ ਬਾਰਡਰ ‘ਤੇ ਕਿਸਾਨਾਂ ਨੂੰ ਧਰਨਾ ਚੁੱਕਣ ਲਈ ਪੁਲਿਸ ਨੇ ਲਾਏ ਚਿਤਾਵਨੀ ਭਰੇ ਬੋਰਡ
India Punjab

ਟਿਕਰੀ ਬਾਰਡਰ ‘ਤੇ ਕਿਸਾਨਾਂ ਨੂੰ ਧਰਨਾ ਚੁੱਕਣ ਲਈ ਪੁਲਿਸ ਨੇ ਲਾਏ ਚਿਤਾਵਨੀ ਭਰੇ ਬੋਰਡ

‘ਦ ਖ਼ਾਲਸ ਬਿਊਰੋ :- ਟਿਕਰੀ ਬਾਰਡਰ ‘ਤੇ ਕਿਸਾਨੀ ਸੰਘਰਸ਼ ਵਿੱਚ ਬੈਠੇ ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਧਰਨਾ ਚੁੱਕਣ ਦੀ ਚਿਤਾਵਨੀ ਦਿੱਤੀ ਹੈ। ਟਿਕਰੀ ਬਾਰਡਰ ‘ਤੇ ਥਾਂ-ਥਾਂ ਚਿਤਾਵਨੀ ਭਰੇ ਬੋਰਡ ਲਗਾਏ ਗਏ ਹਨ। ਪੁਲਿਸ ਨੇ ਕਿਸਾਨਾਂ ਦੇ ਧਰਨੇ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ ਅਤੇ ਧਰਨਾ ਨਾ ਚੁੱਕਣ ‘ਤੇ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਪੁਲਿਸ ਨੇ ਬੋਰਡ ਉੱਤੇ ਲਿਖਿਆ ਹੈ ਕਿ ‘ਤੁਹਾਡਾ ਮਜਮਾ, ਮਜਮਾ ਖਿਲਾਫ ਏ ਕਾਨੂੰਨ ਕਰਾਰ ਕੀਤਾ ਜਾਂਦਾ ਹੈ, ਤੁਹਾਨੂੰ ਆਗਾਹ ਕੀਤਾ ਜਾਂਦਾ ਹੈ, ਕਿ ਤੁਸੀਂ ਆਪਣੇ ਮਜਮੇ ਨੂੰ ਤਿੱਤਰ-ਬਿੱਤਰ ਕਰ ਲਵੋ ਵਰਨਾ ਤੁਹਾਡੇ ਖਿਲਾਫ ਤਾਨੂੰਨੀ ਕਾਰਵਾਈ ਕੀਤੀ ਜਾਵੇਗੀ’।

Exit mobile version