The Khalas Tv Blog Punjab ਮੁਹਾਲੀ ਦੇ ਲਾਲੜੂ ’ਚ ਪੁਲਿਸ ਐਨਕਾਊਂਟਰ, ਇਕ ਲੁਟੇਰੇ ਦੇ ਪੈਰ ਵਿਚ ਲੱਗੀ ਗੋਲੀ
Punjab

ਮੁਹਾਲੀ ਦੇ ਲਾਲੜੂ ’ਚ ਪੁਲਿਸ ਐਨਕਾਊਂਟਰ, ਇਕ ਲੁਟੇਰੇ ਦੇ ਪੈਰ ਵਿਚ ਲੱਗੀ ਗੋਲੀ

 ਮੁਹਾਲੀ ਦੇ ਲਾਲੜੂ ਵਿਚ ਐਨਕਾਊਂਟਰ ਹੋਇਆ ਹੈ। ਪੁਲਿਸ ਤੇ ਰੌਬਰੀ ਗੈਂਗ ਵਿਚਾਲੇ ਮੁੱਠਭੇੜ ਹੋਈ ਹੈ। ਇਸ ਦੌਰਾਨ ਇਕ ਨੌਜਵਾਨ ਦੇ ਪੈਰ ਵਿਚ ਗੋਲੀ ਵੱਜੀ ਹੈ।ਮੁਠਭੇੜ ਤੋਂ ਬਾਅਦ ਲੁਟੇਰਾ ਸਤਪ੍ਰੀਤ ਸੱਤੀ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਗੰਨ ਪੁਆਇੰਟ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ। ਮੁਲਜ਼ਮ ਕੋਲੋਂ ਇਕ ਪਿਸਤੌਲ ਤੇ 5 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ।

ਇਹ ਪੂਰਾ ਗਿਰੋਹ ਬੰਦੂਕ ਦੀ ਨੋਕ ਉਤੇ ਲੋਕਾਂ ਨੂੰ ਲੁੱਟਦਾ ਸੀ। ਖਾਸ ਕਰਕੇ ਦੇਰ ਰਾਤ ਹਾਈਵੇਅ ਉਤੇ ਲੁੱਟ ਕਰਦੇ ਸਨ। ਗੁਪਤ ਸੂਚਨਾ ਉਤੇ ਗ੍ਰਿਫਤਾਰ ਕਰਨ ਗਈ ਪੁਲਿਸ ਉਤੇ ਤੇਜ਼ ਫਾਇਰਿੰਗ ਕੀਤੀ ਗਈ, ਜਿਸ ‘ਤੇ ਪੁਲਿਸ ਨੇ ਜਵਾਬੀ ਗੋਲੀਬਾਰੀ ਕੀਤੀ।

ਸਤਪ੍ਰੀਤ ਸੱਤੀ ਦੀ ਲੱਤ ਵਿੱਚ ਗੋਲੀ ਲੱਗੀ ਹੈ। ਇਹ ਪੂਰਾ ਗਿਰੋਹ ਹਾਈਵੇਅ ਉਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਇਸ ਖ਼ਿਲਾਫ਼ ਪੰਜਾਬ ਦੇ ਨਾਲ-ਨਾਲ ਹਰਿਆਣਾ ਅਤੇ ਕਈ ਜ਼ਿਲ੍ਹਿਆਂ ਵਿਚ ਵੀ ਕਈ ਕੇਸ ਦਰਜ ਹਨ। ਇਨ੍ਹਾਂ ਖ਼ਿਲਾਫ਼ ਮੁਹਾਲੀ ਜ਼ਿਲ੍ਹੇ ਵਿਚ ਹੀ ਕਈ ਕੇਸ ਚੱਲ ਰਹੇ ਹਨ।

ਮੁਲਜ਼ਮਾਂ ਨੇ ਹਾਲ ਹੀ ਵਿੱਚ ਚੰਡੀਗੜ੍ਹ ਦਿੱਲੀ ਹਾਈਵੇਅ ਉਤੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। 3 ਅਤੇ 4 ਦੀ ਰਾਤ ਨੂੰ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਸਨ। ਮੁਲਜ਼ਮ ਦਾ ਨਾਮ ਸਤਪ੍ਰੀਤ ਸਿੰਘ ਉਰਫ ਸੱਤੀ ਦੱਸਿਆ ਜਾ ਰਿਹਾ ਹੈ, ਜਿਸ ਕੋਲੋਂ ਨਾਜਾਇਜ਼ ਅਸਲਾ ਵੀ ਬਰਾਮਦ ਹੋਇਆ ਹੈ।

 

 

Exit mobile version