‘ਦ ਖ਼ਾਲਸ ਬਿਊਰੋ : ਨਸ਼ਿਆਂ ਦਾ ਰੁਝਾਨ ਸਭ ਪਾਸੇ ਏਨਾ ਵੱਧ ਗਿਆ ਹੈ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਕੋਈ ਸ਼ਹਿਰ, ਕਸਬਾ ਜਾਂ ਪਿੰਡ ਅਜਿਹਾ ਨਹੀਂ ਹੋਵੇਗਾ, ਜਿੱਥੇ ਨ ਸ਼ਿਆਂ ਦੀ ਵਰਤੋਂ ਨਾ ਹੋ ਰਹੀ ਹੋਵੇ। ਹਰ ਖੇਤਰ ਵਿੱਚ ਨ ਸ਼ਿਆਂ ਕਾਰਨ ਕਈ ਲੋਕਾਂ ਦੀਆਂ ਮੌ ਤਾਂ ਹੋ ਰਹੀਆਂ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਜੇਕਰ ਪੁਲਿਸ ਅਤੇ ਕਾਨੂੰਨ ਦਾ ਡੰਡਾ ਨ ਸ਼ਿਆਂ ਵਾਲੇ ਪਾਸੇ ਸਖ਼ਤ ਕੀਤਾ ਜਾਵੇ ਤਾਂ ਨ ਸ਼ਾ ਸਮੱਗਲਰਾਂ ਨੂੰ ਨੱਥ ਪਾਈ ਜਾ ਸਕਦੀ ਹੈ। ਹੁਣ ਕੁਝ ਕੁ ਪੁਲਿਸ ਅਫ਼ਸਰ ਇਸ ਸਮੱਸਿਆ ਨੂੰ ਗੰ ਭੀਰਤਾ ਨਾਲ ਲੈ ਰਹੇ ਹਨ।
ਇਸੇ ਕੜੀ ਤਹਿਤ ਨ ਸ਼ਿਆਂ ਨੂੰ ਠੱਲ੍ਹ ਪਾਉਣ ਦੇ ਲਈ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਲਈ ਅੱਜ ਪੰਜਾਬ ਭਰ ਵਿਚ ਪੁ ਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ। ਮਾਨਸਾ ਪੁਲਿਸ ਵੱਲੋਂ ਮਾਨਸਾ ਦੇ ਬਾਗ਼ ਵਾਲਾ ਗੁਰਦੁਆਰਾ ਭੱਠਾ ਬਸਤੀ ਕੋਟ ਦਾ ਟਿੱਬਾ ਅਤੇ ਗਰਿੱਡ ਦੀ ਬੈਕਸਾਈਡ ਨਸ਼ਿਆਂ ਦੀ ਚੈਕਿੰਗ ਲਈ ਟੀਮਾਂ ਬਣਾ ਕੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਸਰਚ ਅਭਿਆਨ ਦੌਰਾਨ ਪੁਲਿਸ ਦੇ ਹੱਥ ਕੋਈ ਵੱਡੀ ਖੇਪ ਤਾਂ ਨਹੀਂ ਲੱਗੀ ਪਰ ਇੱਕਾ ਦੁੱਕਾ ਨ ਸ਼ਾ ਤਸ ਕਰਾਂ ਤੋਂ ਨ ਸ਼ੇ ਦੀ ਥੋੜ੍ਹੀ ਰਿਕਵਰੀ ਜ਼ਰੂਰ ਹੋਈ ਹੈ। ਫਿਲਹਾਲ ਪੁਲਿਸ ਦਾ ਸਰਚ ਅਭਿਆਨ ਜਾਰੀ ਹੈ। ਇਸ ਦੌਰਾਨ ਪੁਲਿਸ ਦੇ ਸਰਚ ਅਭਿਆਨ ਨੂੰ ਦੇਖਦਿਆਂ ਕੁਝ ਨ ਸ਼ਾ ਤਸਕਰ ਰੱਫੂ ਚੱਕਰ ਹੋ ਗਏ।
ਜ਼ਿਲ੍ਹੇ ਦੇ ਐੱਸ ਐੱਸ ਪੀ ਗੌਰਵ ਤੂਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ ਅਨੁਸਾਰ ਅੱਜ ਮਾਨਸਾ ਦੇ ਵਿਚ ਨ ਸ਼ਾ ਦੇ ਖਿਲਾਫ ਸਰਚ ਅਭਿਆਨ ਕੀਤਾ ਗਿਆ ਜੋ ਕਿ ਡੀਆਈਜੀ ਗੁਰਪ੍ਰੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਜਾਰੀ ਹੈ। ਉਨ੍ਹਾਂ ਕਿਹਾ ਕਿ ਪੁ ਲਿਸ ਨੂੰ ਇਸ ਅਭਿਆਨ ਦੌਰਾਨ ਸਫ਼ਲਤਾ ਵੀ ਮਿਲੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਉੱਤੇ ਪਹਿਲਾਂ ਪਰਚੇ ਦਰਜ ਹਨ ਜਾਂ ਕੋਈ ਜੇਲ੍ਹ ਦੇ ਵਿੱਚ ਹੈ ਜਾਂ ਫਿਰ ਨ ਸ਼ੇ ਦੇ ਆਦੀ ਹਨ, ਉਨ੍ਹਾਂ ਦੇ ਘਰਾਂ ਦੇ ਵਿੱਚ ਰੇਡ ਕੀਤੀ ਗਈ ਹੈ ਤਾਂ ਕਿ ਜੋ ਨ ਸ਼ਾ ਕਰਦੇ ਹਨ ਉਨ੍ਹਾਂ ਨੂੰ ਡੀ ਅਡਿਕਸ਼ਨ ਸੈਂਟਰ ਦੇ ਵਿੱਚ ਦਾਖ਼ਲ ਕਰਵਾ ਕੇ ਉਨ੍ਹਾਂ ਦਾ ਨ ਸ਼ਾ ਛੁਡਵਾਇਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਸਰਚ ਅਭਿਆਨ ਚਲਾਇਆ ਜਾਵੇਗਾ। ਸ਼ਹਿਰ ਦੇ ਵਿੱਚ ਜੋ ਮੈਡੀਕਲ ਸਟੋਰ ਸਨ, ਉਨ੍ਹਾਂ ਜਗ੍ਹਾ ਉੱਤੇ ਮੈਡੀਕਲ ਅਧਿਕਾਰੀਆਂ ਨੂੰ ਨਾਲ ਲੈ ਕੇ ਸਰਚ ਅਭਿਆਨ ਕੀਤਾ ਜਾਵੇਗਾ।
ਪੰਜਾਬ ਵਿੱਚ ਨ ਸ਼ਿਆਂ ਉੱਤੇ ਲਗਾਤਾਰ ਰਾਜਨੀਤੀ ਹੋ ਰਹੀ ਹੈ ਪਰ ਨ ਸ਼ਾ ਕਿਤੇ ਵੀ ਘਟਿਆ ਨਹੀਂ ਸਗੋਂ ਪਹਿਲਾਂ ਨਾਲੋਂ ਜ਼ਿਆਦਾ ਵੱਧ ਗਿਆ ਹੈ। ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਅਸਲ ਵਿੱਚ ਨ ਸ਼ਿਆਂ ਦੇ ਮੁੱਦੇ ਨੂੰ ਹਾਲੇ ਤੱਕ ਗੰਭੀ ਰਤਾ ਨਾਲ ਨਹੀਂ ਲਿਆ ਲੱਗਦਾ। ਇਕੱਲੇ ਨ ਸ਼ਾ ਮੁਕਤ ਪੰਜਾਬ ਅਤੇ ਤੰਦਰੁਸਤ ਪੰਜਾਬ ਦਾ ਨਾਅਰਾ ਲਾ ਕੇ ਸਮਾਜ ਨੂੰ ਸੁਧਾਰਿਆ ਨਹੀਂ ਜਾ ਸਕਦਾ ਜਿਸ ਕਰਕੇ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ।