ਬਿਉਰੋ ਰਿਪੋਰਟ – ਲੋਕ ਸਭਾ ਵਿੱਚ ਆਗੂ ਵਿਰੋਧੀ ਧਿਰ ਰਾਹੁਲ ਗਾਂਧੀ (LOK SABHA LEADER OF OPPOSTION RAHUL GANDHI) ਖ਼ਿਲਾਫ਼ ਵਿਵਾਦਿਤ ਟਿੱਪਣੀ ਅਤੇ ਜਾਨ ਤੋਂ ਮਾਰਨ ਦੀ ਧਮਕੀ ਮਾਮਲੇ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (RAVNEET SINGH BITTU) ਸਮੇਤ ਤਿੰਨ ਹੋਰ ਆਗੂਆਂ ਖਿਲਾਫ ਕਾਂਗਰਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ।
ਪਾਰਟੀ ਦੇ ਖਜ਼ਾਨਚੀ ਅਜੈ ਮਾਕਨ (AJAY MAKEN) ਨੇ ਤੁਗਲਕ ਰੋਡ ਥਾਣੇ ਪਹੁੰਚ ਕੇ ਬੀਜੇਪੀ ਦੇ 2 ਆਗੂਆਂ ਅਤੇ ਸ਼ਿਵ ਸ਼ੈਨਾ ਦੇ ਆਗੂ ਖ਼ਿਲਾਫ਼ FIR ਦਰਜ ਕਰਨ ਦੀ ਮੰਗ ਕੀਤੀ ਹੈ। ਅਜੈ ਮਾਕਨ ਨੇ ਕਿਹਾ ਰਾਹੁਲ ਗਾਂਧੀ ਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿਉਂਕਿ ਉਹ ਸੰਵਿਧਾਨ ਨੂੰ ਬਚਾਉਣ ਅਤੇ ਦਲਿਤਾਂ, ਪੱਛੜੀਆਂ ਜਾਤੀਆਂ, ਘੱਟ ਗਿਣਤੀਆਂ ਅਤੇ ਗਰੀਮਾਂ ਦੇ ਹਿੱਤ ਦੀ ਗੱਲ ਕਰਦੇ ਹਨ। ਕਾਂਗਰਸ ਆਗੂ ਨੇ ਕਿਹਾ ਨਾ ਰਾਹੁਲ ਗਾਂਦੀ ਅਤੇ ਨਾ ਹੀ ਕਾਂਗਰਸ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੀ ਹੈ।
ਕਾਂਗਰਸ ਨੇ ਬਿੱਟੂ, ਬੀਜੇਪੀ ਆਗੂ ਤਰਵਿੰਦਰ ਸਿੰਘ ਮਾਰਵਾ, ਯੂਪੀ ਸਰਕਾਰ ਦੇ ਮੰਤਰੀ ਰਘੁਰਾਜ ਸਿੰਘ ਅਤੇ ਸ਼ਿਵ ਸੈਨਾ ਦੇ ਵਿਧਾਇਕ ਸੰਜੇ ਗਾਇਕਵਾੜ ਖਿਲਾਫ ਭਾਰਤੀ ਨਿਆਂ ਸੰਹਿਤਾ ਦੀ ਧਾਰਾ 351, 352, 353, 61 ਤਹਿਤ FIR ਦਰਜ ਕਰਨ ਦੀ ਮੰਗ ਕੀਤੀ ਹੈ।
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਨੂੰ ‘ਨੰਬਰ -1 ਦਹਿਸ਼ਤਗਰਦ’ ਦੱਸਿਆ ਸੀ ਅਤੇ ਹੁਣ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ‘ਪੱਪੂ’ ਕਹਿਕੇ ਵੀ ਸੰਬੋਧਿਤ ਕੀਤਾ। ਜਦਕਿ ਤਰਵਿੰਦਰ ਸਿੰਘ ਮਾਰਵਾ ਨੇ ਰਾਹੁਲ ਗਾਂਧੀ ਨੂੰ ਦਾਦੀ ਵਰਗਾ ਅੰਜਾਮ ਭੁਗਤਨ ਦੀ ਚਿਤਾਵਨੀ ਦਿੱਤੀ ਸੀ।