ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਦੇ ਐਡਿਟ ਕੀਤੇ ਵੀਡੀਓ ਮਾਮਲੇ ਵਿੱਚ ਦਿੱਲੀ ਪੁਲਿਸ (Delhi Police) ਨੇ ਕਾਰਵਾਈ ਕਰਦਿਆਂ ਹੋਇਆ ਪਹਿਲੀ ਗ੍ਰਿਫ਼ਤਾਰੀ ਕੀਤੀ ਹੈ। ਇਸ ਮਾਮਲੇ ਵਿੱਚ ਅਰੁਣ ਰੈਡੀ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਅਰੁਣ ਰੈੱਡੀ ਸਪਿਰਿਟ ਆਫ ਕਾਂਗਰਸ ਨਾਂ ਨਾਲ ਟਵਿੱਟਰ ਅਕਾਊਂਟ ਚਲਾ ਰਿਹਾ ਸੀ। ਅਰੁਣ ਰੈਡੀ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਅਰੁਣ ਰੈੱਡੀ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਸੋਸ਼ਲ ਮੀਡੀਆ ਨੈਸ਼ਨਲ ਕੋਆਰਡੀਨੇਟਰ ਹਨ। ਦੱਸਿਆ ਜਾ ਰਿਹਾ ਹੈ ਕਿ ਰੈੱਡੀ ‘ਤੇ ਆਪਣੇ ਮੋਬਾਈਲ ਤੋਂ ਸਬੂਤ ਮਿਟਾਉਣ ਦਾ ਵੀ ਦੋਸ਼ ਹੈ। ਅਜਿਹੇ ‘ਚ ਉਸ ਦਾ ਮੋਬਾਈਲ ਫੋਨ ਵੀ ਫੋਰੈਂਸਿਕ ਜਾਂਚ ਲਈ ਭੇਜਿਆ ਜਾ ਰਿਹਾ ਹੈ।
ਦਿੱਲੀ ਪੁਲਿਸ ਵੱਲੋਂ ਰੈਡੀ ਨੂੰ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਸ ਦੀ ਹਿਰਾਸਤ ਦੀ ਮੰਗ ਕੀਤੀ ਜਾਵੇਗੀ। ਅਦਾਲਤ ਵਿੱਚ ਪੇਸ਼ ਕਰਕੇ ਦਿੱਲੀ ਪੁਲਿਸ ਅਮਿਤ ਸ਼ਾਹ ਦੇ ਐਡਿਟ ਕੀਤੇ ਵੀਡੀਓ ਵਿੱਚ ਅਰੁਣ ਰੈਡੀ ਦੀ ਭੂਮਿਕਾ ਦਾ ਖੁਲਾਸਾ ਕਰੇਗੀ।
ਇਹ ਹੈ ਪੂਰਾ ਮਾਮਲਾ
ਅਮਿਤ ਸ਼ਾਹ ਦੀ ਰਿਜ਼ਰਵੇਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇੱਕ ਜਾਅਲੀ ਵੀਡੀਓ ਚੱਲ ਰਹੀ ਹੈ, ਜਿਸ ਤੋਂ ਬਾਅਦ ਇਹ ਵੀਡੀਓ ਬਣਾਉਣ ਵਾਲਿਆਂ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਹੈ। ਇਸ ਜਾਅਲੀ ਵੀਡੀਓ ਵਿੱਚ ਕਿਹਾ ਜਾ ਰਿਹਾ ਹੈ ਕਿ ਅਮਿਤ ਸ਼ਾਹ ਨੇ ਐਸਸੀ, ਐਸਟੀ ਅਤੇ ਓਬੀਸੀ ਲਈ ਰਾਖਵਾਂਕਰਨ ਹਟਾਉਣ ਦੀ ਗੱਲ ਕੀਤੀ ਹੈ। ਪਰ ਇਸ ਵੀਡੀਓ ਵਿੱਚ ਕੋਈ ਸਚਾਈ ਨਹੀਂ ਹੈ। ਅਮਿਤ ਸ਼ਾਹ ਨੇ ਕਦੀ ਵੀ ਅਜਿਹਾ ਬਿਆਨ ਨਹੀਂ ਦਿੱਤਾ, ਜਿਸ ਵਿੱਚ ਉਨ੍ਹਾਂ ਐਸਸੀ, ਐਸਟੀ ਅਤੇ ਓਬੀਸੀ ਲਈ ਰਾਖਵਾਂਕਰਨ ਹਟਾਉਣ ਦੀ ਗੱਲ ਕਹੀ ਹੋਵੇ।
ਇਹ ਵੀ ਪੜ੍ਹੋ – ਕਾਂਗਰਸ ‘ਚ ਪਿਰਮਲ ਸਿੰਘ ਦੀ ਦੁਬਾਰਾ ਹੋਈ ਵਾਪਸੀ