The Khalas Tv Blog Poetry ਕਵਿਤਾ – “ਬਦਲ ਰਿਹਾ ਜ਼ਮਾਨਾ ਸੱਜਣਾ, ਹੁੱਕੇ ਹੱਥ ਜਵਾਕਾਂ ਦੇ”
Poetry

ਕਵਿਤਾ – “ਬਦਲ ਰਿਹਾ ਜ਼ਮਾਨਾ ਸੱਜਣਾ, ਹੁੱਕੇ ਹੱਥ ਜਵਾਕਾਂ ਦੇ”

‘ਦ ਖ਼ਾਲਸ ਬਿਊਰੋ (6-08-2020):- 

 

ਕਵਿਤਾ “ਬਦਲ ਰਿਹਾ ਜ਼ਮਾਨਾ ਸੱਜਣਾ, ਹੁੱਕੇ ਹੱਥ ਜਵਾਕਾਂ ਦੇ।”

 

ਬਦਲ ਰਿਹਾ ਜ਼ਮਾਨਾ ਸੱਜਣਾ,

ਹੁੱਕੇ ਹੱਥ ਜਵਾਕਾਂ ਦੇ।

ਫੋਨ ਹੱਥਾਂ ‘ਚ ਆ ਗਏ ਕਲਹਿਣੇ,

ਫਿੱਕੇ ਪੈਗੇ ਬੋਲ ਕਿਤਾਬਾਂ ਦੇ।

ਮਾਂ ਪਿਉ ਨੂੰ ਦੇ ਕੇ ਤੰਗੀ,

ਇਹ ਜਿਊਂਦੇ ਸ਼ੌਂਕ ਨਵਾਬਾਂ ਦੇ।

ਕੀ ਕਰੀਏ ਹੋਏ ਫਿਰਦੇ ਬੇਬੱਸ,

ਅੱਗੇ ਇਹਨਾਂ ਹਾਲਾਤਾਂ ਦੇ।

ਬਦਲ ਰਿਹਾ ਜ਼ਮਾਨਾ ਸੱਜਣਾ,

ਹੁੱਕੇ ਹੱਥ ਜਵਾਕਾਂ ਦੇ।

ਕਹਿ ਕੇ ਜਾਂਦੇ ਨਿੱਤ ਜੋ,

ਮੈਂ ਚੱਲਿਆ ਘੁੰਮਣ ਯਾਰਾਂ ਨਾਲ।

CCD ‘ਚ ਬਹਿ ਕੇ,

ਕੌਫੀ ਪੀਵੇ ਨਿੱਤ ਉਹ ਨਾਰਾਂ ਨਾਲ।

ਸੁੱਕ ਜਾਏ ਰੋਟੀ ਪਈ-ਪਈ ਰੀਝਾਂ ਨਾਲ ਬਣਾਈ ਜੋ,

ਤੇ ਪੁੱਤ ਬਾਹਰੋਂ ਪੀਜ਼ੇ ਖਾ ਆਉਂਦੇ ਨੇ।

ਬਦਲ ਰਿਹਾ ਜ਼ਮਾਨਾ ਸੱਜਣਾ,

ਹੁੱਕੇ ਹੱਥ ਜਵਾਕਾਂ ਦੇ।

ਸਿਰ ਤੇ ਚੁੰਨੀ ਲਈ ਨਾ ਜਾਵੇ,

ਕਹਿੰਦੀਆਂ ਪੇਂਡੂ ਲੱਗਾਂਗੇ।

ਮਿੰਨੀ ਸਕਰਟਾਂ ਪਾ ਕੇ,

ਰਾਤੀਂ ਵਿੱਚ ਕਲੱਬਾਂ ਜੱਚਾਂ।

ਜਿਨ੍ਹਾਂ ਹੱਥਾਂ ‘ਤੇ ਲਾਉਂਦੀ ਸੀ ਮਹਿੰਦੀ,

ਉਸ ‘ਚ ਆ ਗਏ ਗ਼ਲਾਸ ਸ਼ਰਾਬਾਂ ਦੇ।

ਬਦਲ ਰਿਹਾ ਜ਼ਮਾਨਾ ਸੱਜਣਾ,

ਹੁੱਕੇ ਹੱਥ ਜਵਾਕਾਂ ਦੇ…।

 

Instagram ID @tashu_deep

 

Exit mobile version