The Khalas Tv Blog India ਪਾਣੀਆਂ ਦੇ ਮਸਲੇ ਨੂੰ ਲੈ ਕੇ ਪੀਐੱਮ ਮੋਦੀ ਦਾ ਵੱਡਾ ਬਿਆਨ…
India Punjab

ਪਾਣੀਆਂ ਦੇ ਮਸਲੇ ਨੂੰ ਲੈ ਕੇ ਪੀਐੱਮ ਮੋਦੀ ਦਾ ਵੱਡਾ ਬਿਆਨ…

PM Modi's big statement on the issue of water

ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਣੀਆਂ ਦੇ ਮਸਲੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਰਾਜਸਥਾਨ ਵਿੱਚ ਇੱਕ ਰੈਲੀ ਦੌਰਾਨ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਭਾਰਤ ਦੇ ਕਈ ਸੂਬੇ ਨਦੀਆਂ ਦੇ ਪਾਣੀ ਨੂੰ ਲੈ ਕੇ ਆਪਸ ਵਿੱਚ ਲੜ ਰਹੇ ਹਨ। ਇੱਕ ਦੂਜੇ ਨੂੰ ਇੱਕ ਬੂੰਦ ਵੀ ਪਾਣੀ ਦੇਣ ਲਈ ਤਿਆਰ ਨਹੀਂ ਹਨ। ਕਈ ਸੂਬਿਆਂ ਵਿੱਚ ਲੜਨ ਮਾਰਨ ਦੀ ਲੜਾਈ ਹੋ ਰਹੀ ਹੈ। ਪਰ ਗੁਜਰਾਤ ਦਾ ਸੀਐੱਮ ਰਹਿੰਦਿਆਂ ਮੈਂ ਰਾਜਸਥਾਨ ਨੂੰ ਪਾਣੀ ਦਿੱਤਾ ਸੀ। ਰਾਜਸਥਾਨ ਨੂੰ ਇੱਕ ਘੰਟੇ ਅੰਦਰ ਅਸੀਂ ਨਰਮਦਾ ਦਾ ਪਾਣੀ ਦਿੱਤਾ ਸੀ।

ਹਾਲਾਂਕਿ ਮੋਦੀ ਨੇ ਕਿਸੇ ਸੂਬੇ ਦਾ ਨਾਮ ਨਹੀਂ ਲਿਆ ਪਰ ਇਸ ਸਮੇਂ ਪੰਜਾਬ ਅਤੇ ਹਰਿਆਣਾ ਵਿੱਚ SYL ਨੂੰ ਲੈ ਕੇ ਮੁੱਦਾ ਗਰਮਾਇਆ ਹੋਇਆ ਹੈ ਤੇ ਅਜਿਹੇ ਸਮੇਂ ਮੋਦੀ ਦੇ ਅਜਿਹੇ ਬਿਆਨ ਨੂੰ ਪੰਜਾਬ ਲਈ ਤੰਜ ਮੰਨਿਆ ਜਾ ਰਿਹਾ ਹੈ। ਪੰਜਾਬ ਹਰਿਆਣਾ ਨੂੰ ਇੱਕ ਬੂੰਦ ਵੀ ਪਾਣੀ ਨਾ ਦੇਣ ਲਈ ਅੜਿਆ ਹੋਇਆ ਹੈ।

ਪੰਜਾਬ ਤੋਂ ਹਰਿਆਣਾ 1 ਨਵੰਬਰ 1966 ਨੂੰ ਵੱਖ ਹੋ ਗਿਆ ਪਰ ਉਸ ਸਮੇਂ ਪਾਣੀ ਦੀ ਵੰਡ ਨਹੀਂ ਸੀ ਹੋਈ। ਕੁਝ ਸਾਲਾਂ ਬਾਅਦ ਕੇਂਦਰ ਨੇ ਹਰਿਆਣਾ ਨੂੰ 3.5 MAF ਪਾਣੀ ਅਲਾਟ ਕੀਤਾ। ਇਸ ਪਾਣੀ ਨੂੰ ਲਿਆਉਣ ਲਈ SYL ਨਹਿਰ ਬਣਾਉਣ ਦਾ ਵੀ ਫ਼ੈਸਲਾ ਕੀਤਾ ਗਿਆ।

ਹਰਿਆਣਾ ਨੇ ਆਪਣੇ ਹਿੱਸੇ ਦੀ ਨਹਿਰ ਦਾ ਨਿਰਮਾਣ ਕਈ ਸਾਲ ਪਹਿਲਾਂ ਪੂਰਾ ਕਰ ਲਿਆ ਸੀ ਪਰ ਪੰਜਾਬ ਨੇ ਅਜੇ ਤੱਕ ਆਪਣੇ ਹਿੱਸੇ ਦਾ ਨਿਰਮਾਣ ਨਹੀਂ ਕੀਤਾ। ਸੁਪਰੀਮ ਕੋਰਟ ‘ਚ ਇਹ ਮੁੱਦਾ ਕਈ ਵਾਰ ਉੱਠਿਆ ਹੈ ਅਤੇ ਹਰ ਵਾਰ ਦੋਹਾਂ ਸੂਬਿਆਂ ਨੂੰ ਵਿਵਾਦ ਜਲਦੀ ਸੁਲਝਾਉਣ ਦੀ ਗੱਲ ਆਖੀ ਗਈ।

Exit mobile version