The Khalas Tv Blog India ਅੱਜ ਪੰਜਾਬ-ਹਿਮਾਚਲ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ PM ਮੋਦੀ
India Punjab

ਅੱਜ ਪੰਜਾਬ-ਹਿਮਾਚਲ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ PM ਮੋਦੀ

ਬਿਊਰੋ ਰਿਪੋਰਟ (ਚੰਡੀਗੜ੍ਹ, 9 ਸਤੰਬਰ 2025): ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ (9 ਸਤੰਬਰ) ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਦੋਵੇਂ ਹੀ ਸੂਬਾ ਸਰਕਾਰਾਂ ਇਨ੍ਹਾਂ ਇਲਾਕਿਆਂ ਨੂੰ ਹੜ੍ਹ ਪ੍ਰਭਾਵਿਤ ਐਲਾਨ ਚੁੱਕੀਆਂ ਹਨ। ਹੜ੍ਹ ਆਉਣ ਤੋਂ ਬਾਅਦ ਇਹ PM ਦਾ ਪਹਿਲਾ ਦੌਰਾ ਹੋਵੇਗਾ। ਮੋਦੀ ਪੰਜਾਬ ਵਿਚ ਹੜ੍ਹ ਦਾ ਹਵਾਈ ਸਰਵੇਖਣ ਕਰਨ ਦੇ ਨਾਲ ਪਠਾਨਕੋਟ ਤੇ ਗੁਰਦਾਸਪੁਰ ਹੜ੍ਹ ਪੀੜਤਾਂ ਨਾਲ ਵੀ ਮਿਲਣਗੇ।

ਹਿਮਾਚਲ ਵਿਚ ਉਹ ਚੰਬਾ, ਕੁੱਲੂ ਅਤੇ ਮੰਡੀ ਦਾ ਹਵਾਈ ਸਰਵੇਖਣ ਕਰਨ ਤੋਂ ਬਾਅਦ ਕਾਂਗੜਾ ਦੇ ਧਰਮਸ਼ਾਲਾ ਵਿਚ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਇਸ ਵਿਚ CM ਸੁਖਵਿੰਦਰ ਸੁੱਖੂ ਵੀ ਮੌਜੂਦ ਰਹਿਣਗੇ।

PM ਦੇ ਦੌਰੇ ਨੂੰ ਧਿਆਨ ਵਿਚ ਰੱਖਦੇ ਹੋਏ ਪਠਾਨਕੋਟ ਅਤੇ ਗੁਰਦਾਸਪੁਰ ਵਿਚ ਕੜੇ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਦੋਵੇਂ ਸੂਬਿਆਂ ਨੂੰ ਉਮੀਦ ਹੈ ਕਿ ਇਸ ਦੌਰੇ ਤੋਂ ਹੜ੍ਹ ਰਾਹਤ ਲਈ ਵੱਡਾ ਪੈਕੇਜ ਐਲਾਨਿਆ ਜਾਵੇਗਾ। AAP ਸਰਕਾਰ ਨੇ ਕੇਂਦਰ ਤੋਂ 80 ਹਜ਼ਾਰ ਕਰੋੜ ਦੀ ਮੰਗ ਕੀਤੀ ਹੈ।

PM ਮੋਦੀ ਦਾ ਪ੍ਰੋਗਰਾਮ

  • ਸਵੇਰੇ ਮੋਦੀ ਸਭ ਤੋਂ ਪਹਿਲਾਂ ਜਹਾਜ਼ ਰਾਹੀਂ ਪਠਾਨਕੋਟ ਪਹੁੰਚਣਗੇ। 
  • ਉੱਥੋਂ ਹੈਲੀਕਾਪਟਰ ਰਾਹੀਂ ਹਿਮਾਚਲ ਪ੍ਰਦੇਸ਼ ਜਾਣਗੇ ਅਤੇ ਚੰਬਾ, ਕੁੱਲੂ ਤੇ ਮੰਡੀ ਦਾ ਸਰਵੇਖਣ ਕਰਨਗੇ। 
  • ਕਰੀਬ 11:30 ਵਜੇ ਗੱਗਲ ਏਅਰਪੋਰਟ ਤੇ ਉਤਰ ਕੇ ਧਰਮਸ਼ਾਲਾ ਵਿੱਚ ਅਧਿਕਾਰੀਆਂ ਨਾਲ ਬੈਠਕ ਕਰਨਗੇ। 
  • ਇਸ ਤੋਂ ਬਾਅਦ ਪਠਾਨਕੋਟ ਵਾਪਸ ਆਉਣਗੇ, ਜਿੱਥੇ CM ਭਗਵੰਤ ਮਾਨ ਦੀ ਬਿਮਾਰੀ ਕਾਰਨ ਉਹਨਾਂ ਦੀ ਥਾਂ ਚੀਫ਼ ਸੈਕਟਰੀ PM ਨੂੰ ਰਿਪੋਰਟ ਦੇਣਗੇ। 
  • ਸ਼ਾਮ 4 ਵਜੇ PM ਗੁਰਦਾਸਪੁਰ ਜਾ ਕੇ ਬਾਢ਼ ਪੀੜਤਾਂ ਨਾਲ ਮਿਲਣਗੇ। ਪੰਜਾਬ BJP ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਮੌਜੂਦ ਰਹਿਣਗੇ।
Exit mobile version