The Khalas Tv Blog India PM ਮੋਦੀ ਸ਼ਾਮ 8:30 ਵਜੇ ਦੇਸ਼ ਨੂੰ ਕਰਨਗੇ ਸੰਬੋਧਨ, ਵੱਡੇ ਐਲਾਨ ਦੀ ਸੰਭਾਵਨਾ
India

PM ਮੋਦੀ ਸ਼ਾਮ 8:30 ਵਜੇ ਦੇਸ਼ ਨੂੰ ਕਰਨਗੇ ਸੰਬੋਧਨ, ਵੱਡੇ ਐਲਾਨ ਦੀ ਸੰਭਾਵਨਾ

ਨਵੀਂ ਦਿੱਲੀ (18 ਅਪ੍ਰੈਲ, 2026): ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਰਾਤ 8:30 ਵਜੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। ਇਹ ਸੰਬੋਧਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਮਹਿਲਾਵਾਂ ਨੂੰ 33% ਰਾਖਵਾਂਕਰਨ ਦੇਣ ਅਤੇ ਸੀਟਾਂ ਦੀ ਮੁੜ-ਹੱਦਬੰਦੀ ਨਾਲ ਸਬੰਧਤ ਅਹਿਮ ‘ਹਲਕਾਬੰਦੀ ਬਿੱਲ’ (Delimitation Bill) ਲੋੜੀਂਦਾ ਬਹੁਮਤ ਨਾ ਮਿਲਣ ਕਾਰਨ ਪਾਸ ਨਹੀਂ ਹੋ ਸਕਿਆ।

ਲੋਕ ਸਭਾ ’ਚ ਕਿਉਂ ਡਿੱਗਿਆ ਬਿੱਲ? 

ਬਿੱਲ ’ਤੇ ਹੋਈ ਵੋਟਿੰਗ ਦੌਰਾਨ ਕੁੱਲ 528 ਸੰਸਦ ਮੈਂਬਰਾਂ ਨੇ ਹਿੱਸਾ ਲਿਆ। ਬਿੱਲ ਦੇ ਪੱਖ ਵਿੱਚ 298 ਵੋਟਾਂ ਪਈਆਂ, ਜਦਕਿ 230 ਸੰਸਦ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ। ਸੰਵਿਧਾਨਕ ਸੋਧ ਲਈ ਦੋ-ਤਿਹਾਈ (2/3) ਬਹੁਮਤ ਯਾਨੀ 352 ਵੋਟਾਂ ਦੀ ਲੋੜ ਸੀ, ਜਿਸ ਨੂੰ ਹਾਸਲ ਨਾ ਕਰ ਪਾਉਣ ਕਾਰਨ ਇਹ ਬਿੱਲ ਰੱਦ ਹੋ ਗਿਆ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਰਾਖਵੇਂਕਰਨ ਨੂੰ ਮਰਦਮਸ਼ੁਮਾਰੀ ਅਤੇ ਹਲਕਾਬੰਦੀ ਨਾਲ ਜੋੜਨਾ ਮਹਿਲਾਵਾਂ ਦੇ ਹੱਕਾਂ ਨੂੰ ਲਟਕਾਉਣ ਵਾਲੀ ਗੱਲ ਹੈ।

ਭਾਜਪਾ ਦਾ ਦੇਸ਼ ਵਿਆਪੀ ਪ੍ਰਦਰਸ਼ਨ

ਬਿੱਲ ਡਿੱਗਣ ਤੋਂ ਬਾਅਦ ਭਾਜਪਾ ਅਤੇ ਐਨਡੀਏ (NDA) ਦੇ ਸਹਿਯੋਗੀ ਦਲ ਹਮਲਾਵਰ ਮੋਡ ਵਿੱਚ ਹਨ। ਭਾਜਪਾ ਨੇ ਵਿਰੋਧੀ ਧਿਰ ਵਿਰੁੱਧ ਦੇਸ਼ ਭਰ ਦੇ ਹਰ ਜ਼ਿਲ੍ਹੇ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਦਾ ਇਲਜ਼ਾਮ ਹੈ ਕਿ ਵਿਰੋਧੀ ਧਿਰ ਨੇ ਮਹਿਲਾਵਾਂ ਨੂੰ ਬਰਾਬਰੀ ਦਾ ਹੱਕ ਮਿਲਣ ਦੇ ਰਾਹ ਵਿੱਚ ਰੋੜਾ ਅਟਕਾਇਆ ਹੈ। 

ਪੀ.ਐਮ. ਮੋਦੀ ਦੇ ਅੱਜ ਰਾਤ ਦੇ ਸੰਬੋਧਨ ’ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ, ਜਿਸ ਵਿੱਚ ਉਹ ਇਸ ਮੁੱਦੇ ’ਤੇ ਆਪਣਾ ਪੱਖ ਰੱਖ ਸਕਦੇ ਹਨ।

Exit mobile version