The Khalas Tv Blog Punjab ਲੋਕਸਭਾ ਚੋਣਾਂ ਦੇ ਲਈ ਬੀਜੇਪੀ ਨੂੰ ਹੁਣ ਧਰਮ ਗੁਰੂਆਂ ਦਾ ਸਹਾਰਾ ! ਦਿੱਲੀ ‘ਚ ਬਣੀ ਵੱਡੀ ਰਣਨੀਤੀ
Punjab

ਲੋਕਸਭਾ ਚੋਣਾਂ ਦੇ ਲਈ ਬੀਜੇਪੀ ਨੂੰ ਹੁਣ ਧਰਮ ਗੁਰੂਆਂ ਦਾ ਸਹਾਰਾ ! ਦਿੱਲੀ ‘ਚ ਬਣੀ ਵੱਡੀ ਰਣਨੀਤੀ

ਬਿਉਰੋ ਰਿਪੋਰਟ : ਲੋਕਸਭਾ ਚੋਣਾਂ ਤੋਂ ਪਹਿਲਾਂ ਡੇਰਿਆਂ ਅਤੇ ਧਰਮ ਗੁਰੂਆਂ ਦੀ ਅਹਿਮੀਅਤ ਵੀ ਵੱਧ ਗਈ ਹੈ । ਰਾਮ ਮੰਦਰ ਦੀ ਪਾਣ ਪ੍ਰਤਿਸ਼ਠਾ ਤੋਂ ਬਾਅਦ ਹੁਣ ਬੀਜੇਪੀ ਸਾਰੇ ਧਰਮਾਂ ਦੇ ਆਗੂਆਂ ਨੂੰ ਆਪਣੇ ਨਾਲ ਕਰਨ ਦੇ ਲਈ ਸਿਆਸੀ ਰਣਨੀਤੀ ਤਿਆਰ ਕਰ ਰਹੀ ਹੈ। ਇਸੇ ਰਣਨੀਤੀ ਦੇ ਤਹਿਤ ਸਾਰੇ ਧਰਮਾਂ ਦੇ ਗੁਰੂਆਂ ਅਤੇ ਡੇਰੇਦਾਰਾਂ ਨੂੰ ਪਾਰਲੀਮੈਂਟ ਵਿੱਚ ਬੁਲਾਇਆ ਗਿਆ ।

ਦੇਸ਼ ਦੇ ਧਾਰਮਿਕ ਗੁਰੂਆਂ ਨੂੰ ਲੋਕਸਭਾ ਦੀ ਲਾਈਵ ਕਾਰਵਾਈ ਵਿਖਾਈ ਗਈ । ਇਸ ਦੌਰਾਨ ਸਿੱਖ, ਮੁਸਲਮਾਨ,ਬੋਧੀ,ਹਿੰਦੂ ਅਤੇ ਇਸਾਈ ਆਗੂ ਪਾਰਲੀਮੈਂਟ ਵਿੱਚ ਪਹੁੰਚੇ । ਡੇਰਾ ਬਿਆਸ ਦੇ ਮੁੱਖੀ ਗੁਰਿੰਦਰ ਸਿੰਘ ਢਿੱਲੋਂ ਵੀ ਨਵੀਂ ਪਾਰਲੀਮੈਂਟ ਵੇਖਣ ਲਈ ਪਹੁੰਚੇ । ਉਨ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾਸ ਮੁਲਾਕਾਤ ਕੀਤੀ । ਪੰਜਾਬ ਦੇ ਨਾਲ ਹੋਰ ਸੂਬਿਆਂ ਵਿੱਚ ਡੇਰੇ ਦਾ ਕਾਫੀ ਵੋਟ ਬੈਂਕ ਹੈ । ਇਸ ਨੂੰ ਧਿਆਨ ਵਿੱਚ ਰੱਖ ਦੇ ਹੋਏ ਹਲਚਲ ਤੇਜ਼ ਹੋ ਗਈ ਹੈ। ਇਸ ਤੋਂ ਪਹਿਲਾਂ ਰਾਮ ਮੰਦਰ ਦੇ ਉਦਘਾਟਨ ਮੌਕੇ ਵੀ ਡੇਰਾ ਬਿਆਸ ਮੁਖੀ ਅਯੁੱਧਿਆ ਪਹੁੰਚ ਸਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਈ ਵਾਰ ਡੇਰਾ ਬਿਆਸ ਜਾ ਚੁੱਕੇ ਹਨ ।

ਸੌਦਾ ਸਾਧ ਦੇ ਡੇਰੇ ਵਾਂਗ ਹਾਲਾਂਕਿ ਡੇਰਾ ਬਿਆਸ ਸਿੱਧੇ ਤੌਰ ‘ਤੇ ਕਿਸੇ ਪਾਰਟੀ ਨੂੰ ਹਮਾਇਤ ਕਰਨ ਲਈ ਆਪਣੇ ਸ਼ਰਧਾਲੂਆਂ ਨੂੰ ਨਹੀਂ ਕਹਿੰਦਾ ਹੈ । ਪਰ ਵਾਰ-ਵਾਰ ਡੇਰਾ ਬਿਆਸ ਮੁੱਖੀ ਗੁਰਵਿੰਦਰ ਸਿੰਘ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਮੁਲਾਕਾਤਾਂ ਦੀਆਂ ਤਸਵੀਰਾਂ ਪੈਰਾਕਾਰਾਂ ਨੂੰ ਵੱਡਾ ਇਸ਼ਾਰਾ ਦੇ ਦਿੰਦੀਆਂ ਹਨ । ਬੀਜੇਪੀ ਪੰਜਾਬ ਵਿੱਚ ਇਸੇ ਪਲਾਨ ‘ਤੇ ਕੰਮ ਕਰ ਰਹੀ ਹੈ । ਖਾਸ ਕਰਕੇ ਦੁਆਬੇ ਦੀ ਸੀਟ ਨੂੰ ਲੈਕੇ ਬੀਜੇਪੀ ਡੇਰਿਆਂ ‘ਤੇ ਦਾਅ ਲੱਗਾ ਰਹੀ ਹੈ।

Exit mobile version