The Khalas Tv Blog India ਕੀ ਹਨ PM ਮੋਦੀ ਦੇ ‘ਮਨ ਕੀ ਬਾਤ’ ਦੀਆਂ ਖ਼ਾਸ ਗੱਲਾਂ
India Punjab

ਕੀ ਹਨ PM ਮੋਦੀ ਦੇ ‘ਮਨ ਕੀ ਬਾਤ’ ਦੀਆਂ ਖ਼ਾਸ ਗੱਲਾਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਦੇ ਲੋਕਾਂ ਨਾਲ ਕਈ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਉਲੰਪਿਕ ਵਿੱਚ ਹਾਕੀ ਖਿਡਾਰੀਆਂ ਨੇ ਮੈਡਲ ਜਿੱਤ ਕੇ ਮਰਹੂਮ ਮੇਜਰ ਧਿਆਨ ਚੰਦ ਦੇ ਦਿਲ ਨੂੰ ਵੀ ਪ੍ਰਸੰਨ ਕੀਤਾ ਹੈ। ਦੇਸ਼ ਬੇਸ਼ੱਕ ਜਿੰਨੇ ਵੀ ਮਰਜ਼ੀ ਮੈਡਲ ਜਿੱਤ ਲਿਆਵੇ, ਪਰ ਜਦੋਂ ਤੱਕ ਹਾਕੀ ਵਿੱਚ ਕੋਈ ਮੈਡਲ ਨਹੀਂ ਮਿਲਦਾ, ਦੇਸ਼ਵਾਸੀਆਂ ਨੂੰ ਖੁਸ਼ੀ ਨਹੀਂ ਹੁੰਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਮਹੀਨਾਵਾਰ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ 80ਵੀਂ ਕੜੀ ਦੌਰਾਨ ਸੰਬੋਧਨ ਕਰ ਰਹੇ ਸਨ।

ਪੀਐਮ ਮੋਦੀ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਇੱਕ ਨਵੀਂ ਜਾਗਰੂਕਤਾ ਆਈ ਹੈ। ਹੁਣ ਇਸ ਦਿਸ਼ਾ ਵਿੱਚ ਯਤਨਾਂ ਨੂੰ ਵਧਾਉਣ ਦੀ ਲੋੜ ਹੈ।ਸਾਨੂੰ ਆਪਣੀ ਵਿਰਾਸਤ ਉੱਤੇ ਮਾਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਸਮੁੱਚੀ ਨੌਜਵਾਨ ਪੀੜ੍ਹੀ ਸਾਡੇ ਸਾਹਮਣੇ ਹੁਣ ਚੁਣੌਤੀ ਵਾਂਗ ਖੜ੍ਹਦੀਆਂ ਹਨ। ਨੌਜਵਾਨਾਂ ਵਿੱਚ ਖੇਡ ਭਾਵਨਾ ਪੈਦਾ ਹੋ ਰਹੀ ਹੈ। ਨੌਜਵਾਨਾਂ ਦਾ ਮਨ ਬਦਲ ਗਿਆ ਹੈ ਅਤੇ ਅੱਜ ਦਾ ਨੌਜਵਾਨ ਪੁਰਾਣੇ ਤਰੀਕਿਆਂ ਵਿੱਚੋਂ ਨਿਕਲਣਾ ਚਾਹੁੰਦਾ ਹੈ।ਖੇਡਾਂ ਲਈ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਤੇ ਹਰ ਪਿੰਡ ਵਿੱਚ ਖੇਡ ਮੁਕਾਬਲੇ ਹੋਣੇ ਚਾਹੀਦੇ ਹਨ।ਨੌਜਵਾਨ ਮਿਹਨਤ ਕਰ ਰਹੇ ਹਨ ਤੇ ਪੁਰਾਣੀਆਂ ਰਿਵਾਇਤਾਂ ਤੋੜ ਰਹੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਆਜ਼ਾਦੀ ਦਾ ਤਿਉਹਾਰ ਮਨਾ ਕੇ ਹਟਿਆ ਹੈ।ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਸਵੱਛ ਭਾਰਤ ਅਭਿਆਨ ਦੇ ਮਤੇ ਨੂੰ ਕਦੇ ਵੀ ਮੱਠਾ ਨਹੀਂ ਪੈਣ ਦੇਣਾ ਚਾਹੀਦਾ। ਸਾਡੇ ਦੇਸ਼ ਦੇ ਜਿੰਨੇ ਜ਼ਿਆਦਾ ਸ਼ਹਿਰ ‘Water Plus City’ ਹਨ, ਓਨਾ ਹੀ ਜ਼ਿਆਦਾ ਸਫਾਈ ਵਧੇਗੀ, ਸਾਡੀਆਂ ਨਦੀਆਂ ਵੀ ਸਾਫ਼ ਹੋਣਗੀਆਂ ਅਤੇ ਪਾਣੀ ਬਚਾਉਣ ਦੀ ਮਨੁੱਖੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਸੰਸਕਾਰ ਵੀ ਹੋਣਗੇ।

Exit mobile version