The Khalas Tv Blog India ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਵਿੱਚ ਟਾਟਾ-ਏਅਰਬੱਸ ਦੇ C-295 ਟਰਾਂਸਪੋਰਟ ਏਅਰਕ੍ਰਾਫਟ ਨਿਰਮਾਣ ਪਲਾਂਟ ਦਾ ਰੱਖਿਆ ਨੀਂਹ ਪੱਥਰ
India International

ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਵਿੱਚ ਟਾਟਾ-ਏਅਰਬੱਸ ਦੇ C-295 ਟਰਾਂਸਪੋਰਟ ਏਅਰਕ੍ਰਾਫਟ ਨਿਰਮਾਣ ਪਲਾਂਟ ਦਾ ਰੱਖਿਆ ਨੀਂਹ ਪੱਥਰ

ਗੁਜਰਾਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਵਡੋਦਰਾ ਵਿੱਚ ਟਾਟਾ-ਏਅਰਬੱਸ ਦੇ C-295 ਟਰਾਂਸਪੋਰਟ ਏਅਰਕ੍ਰਾਫਟ ਨਿਰਮਾਣ ਪਲਾਂਟ ਦਾ ਨੀਂਹ ਪੱਥਰ ਰੱਖਿਆ ਹੈ ।

ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਆਮ ਲੋਕਾਂ ਨੂੰ ਸੰਬੋਧਨ ਕੀਤਾ ਹੈ ਤੇ ਇਸ ਕਦਮ ਨੂੰ ਏਅਰਕ੍ਰਾਫਟ ਨਿਰਮਾਣ ਸਹੂਲਤ ਹਵਾਬਾਜ਼ੀ ਖੇਤਰ ਵਿੱਚ ਸਵੈ-ਨਿਰਭਰ ਬਣਨ ਵੱਲ ਭਾਰਤ ਲਈ ਇੱਕ ਵੱਡੀ ਛਾਲ ਦੱਸਿਆ ਹੈ।

ਇਹ ਪਲਾਂਟ ਟਾਟਾ ਸਮੂਹ ਅਤੇ ਏਅਰਬੇਸ ਵਲੋਂ ਮਿਲ ਕੇ ਲਗਾਇਆ ਜਾ ਰਿਹਾ ਹੈ। ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ
ਦੇਸ਼ ਵਿੱਚ ਆਪਣੇ ਤਰਾਂ ਦੀ ਇਹ ਪਹਿਲੀ ਯੋਜਨਾ ਹੈ,ਜਿਸ ਵਿੱਚ ਫੌਜੀ ਜਹਾਜ ਬਣਾਉਣ ਦਾ ਕੰਮ ਇੱਕ ਪ੍ਰਾਈਵੇਟ ਕੰਪਨੀ ਕਰੇਗੀ।

ਇਸ ਖੇਤਰ ਵਿੱਚ ਬਣੇ ਇਸ ਮੱਧ ਆਵਾਜਾਈ ਵਾਲੇ ਜਹਾਜ਼ਾਂ ਦੀ ਸਪਲਾਈ ਭਾਰਤੀ ਵਾਯੂਸੇਨਾ ਨੂੰ ਕੀਤੀ ਜਾਵੇਗੀ,ਉਥੇ ਵਿਦੇਸ਼ੀ ਬਾਜ਼ਾਰਾਂ ਵਿੱਚ ਵੀ ਇਸ ਨੂੰ ਵੇਚਿਆ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਮੈਨਿਊਫੈਕਚਰਿੰਗ ਹੱਬ ਬਣਾਉਣ ਲਈ ਵੱਡੇ ਕਦਮ ਚੁੱਕੇ ਜਾ ਰਹੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 3 ਦਿਨਾਂ ਗੁਜਰਾਤ ਦੌਰੇ ‘ਤੇ ਵਡੋਦਰਾ ਪਹੁੰਚੇ ਸਨ ।

ਉਹਨਾਂ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਯਕੀਨੀ ਤੌਰ ‘ਤੇ ਰੱਖਿਆ ਖੇਤਰ ਦੇ ਨਾਲ-ਨਾਲ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਦੇਸ਼ ਵਿੱਚ ਪਹਿਲੀ ਵਾਰ ਨਿੱਜੀ ਖੇਤਰ ਵੱਲੋਂ ਹਵਾਈ ਜਹਾਜ਼ ਬਣਾਉਣ ਦੀ ਸਹੂਲਤ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਕਿ ਟਾਟਾ-ਏਅਰਬਸ ਸਾਂਝੇ ਤੌਰ ‘ਤੇ ਵਡੋਦਰਾ ਪਲਾਂਟ ਵਿੱਚ ਸੀ-295 ਟਰਾਂਸਪੋਰਟ ਜਹਾਜ਼ ਦਾ ਨਿਰਮਾਣ ਕਰੇਗਾ।

ਇਸ ਸਬੰਧ ਵਿੱਚ ਭਾਰਤੀ ਹਵਾਈ ਸੈਨਾ ਨੇ ਯੂਰਪ ਦੇ ਏਅਰਬੱਸ ਨਾਲ ਸਤੰਬਰ 2021 ਵਿੱਚ ਇੱਕ ਸਮਝੌਤਾ ਕੀਤਾ ਸੀ। ਜਿਸ ਦੇ ਤਹਿਤ ਏਅਰਬੱਸ ,ਭਾਰਤੀ ਕੰਪਨੀ ਟਾਟਾ ਦੇ ਨਾਲ ਮਿਲ ਕੇ ਭਾਰਤ ਵਿੱਚ 40 ਜਹਾਜ਼ ਬਣਾਏਗੀ।

Exit mobile version