The Khalas Tv Blog India ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਹੁਣ ਇੰਨਾਂ ਕਿਸਾਨਾਂ ਨੂੰ PM ਸਨਮਾਨ ਨਿਧੀ ਦਾ ਪੈਸਾ ਵਾਪਸ ਕਰਨਾ ਹੋਵੇਗਾ
India

ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਹੁਣ ਇੰਨਾਂ ਕਿਸਾਨਾਂ ਨੂੰ PM ਸਨਮਾਨ ਨਿਧੀ ਦਾ ਪੈਸਾ ਵਾਪਸ ਕਰਨਾ ਹੋਵੇਗਾ

PM ਕਿਸਾਨ ਸਨਮਾਨ ਨਿਧੀ ਯੋਜਨਾ ਦੀ ਦੁਰਵਰਤੋਂ ਕਰਨ ਵਾਲੇ ਕਿਸਾਨਾਂ ‘ਤੇ ਕੇਂਦਰ ਸਰਕਾਰ ਨੇ ਸ਼ਿ ਕੰਜਾ ਕੱਸ ਲਿਆ ਹੈ

ਦ ਖ਼ਾਲਸ ਬਿਊਰੋ : ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਆਰਥਿਕ ਮਦਦ ਲਈ ਹਰ ਸਾਲ  6 ਹਜ਼ਾਰ ਰੁਪਏ ਦੀ ਮਦਦ ਦੇਣ ਲਈ ਸਨਮਾਨ ਨਿਧੀ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਰਕਮ ਨੂੰ 3 ਕਿਸ਼ਤਾਂ ਦੇ ਰੂਪ ਵਿੱਚ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਇਆ ਜਾਂਦਾ ਹੈ।  ਪਰ ਹੁਣ ਇਸ ਨੂੰ ਲੈ ਕੇ  ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰ ਵੱਲੋਂ  12ਵੀਂ ਕਿਸ਼ਤ ਜਾਰੀ ਕਰਨ ਤੋਂ ਪਹਿਲਾਂ ਕੁਝ ਲੋਕਾਂ ਨੂੰ ਨੋਟਿਸ ਭੇਜ ਰਹੀ ਹੈ ਜਿੰਨਾਂ ਦੇ ਖਾਤੇ ਵਿੱਚ ਹੁਣ ਤੱਕ ਕਿਸਾਨ ਸਨਮਾਨ ਨਿਧੀ ਦੀ 11 ਕਿਸ਼ਤਾਂ ਆਇਆ ਨੇ, ਇਸ ਦੇ ਪਿਛੇ ਸਰਕਾਰ ਨੇ ਠੋਸ ਕਾਰਨ ਵੀ ਦੱਸਿਆ ਗਿਆ ਹੈ।

PM ਕਿਸਾਨ ਸਨਮਾਨ ਨਿਧੀ ਨੂੰ ਲੈ ਕੇ ਸਖ਼ਤ ਸਰਕਾਰ

ਰਿਪੋਰਟ ਦੇ ਮੁਤਾਬਿਕ ਕੁਝ ਲੋਕ ਕਿਸਾਨ ਸਨਮਾਨ ਨਿਧੀ ਦੀ  ਦੁਰਵਰਤੋਂ ਕਰ ਰਹੇ ਨੇ ਜਿੰਨਾਂ ਖਿਲਾ ਫ਼ ਹੁਣ ਕੇਂਦਰ ਸਰਕਾਰ ਸਖ਼ਤ ਹੋ ਗਈ ਹੈ,ਜਿੰਨਾਂ ਲੋਕਾਂ ਨੇ ਗਲਤ ਜਾਣਕਾਰੀ ਦੇ ਕੇ ਇਸ ਯੋਜਨਾ ਦਾ ਲਾਭ ਲਿਆ ਹੈ ਉਨ੍ਹਾਂ ਨੂੰ ਨੋਟਿਸ ਭੇਜਿਆ ਜਾ ਰਿਹਾ ਹੈ ਅਤੇ ਪੁਰਾਣੀ ਕਿਸ਼ਤ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਹਨ।  ਜੋ   ਪੈਸਾ ਨਹੀਂ ਦੇਣਗੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਕਿਸਾਨ ONLINE ਵੀ ਆਪਣਾ ਨਾਂ ਚੈੱਕ ਕਰ ਸਕਦੇ ਹਨ।

ਇਸ ਤਰ੍ਹਾਂ ONLINE ਚੈੱਕ ਹੋ ਸਕਦਾ ਹੈ ਨਾਂ

PM ਕਿਸਾਨ ਸਨਮਾਨ ਨਿਧੀ ਵਿੱਚੋਂ ਤੁਹਾਡਾ ਨਾਂ ਤਾਂ ਨਹੀਂ ਕੱਟ ਦਿੱਤਾ ਗਿਆ ਇਸ ਦੀ  ਜਾਣਕਾਰੀ ਹਾਸਲ ਕਰਨ ਦੇ ਲਈ ਤੁਹਾਨੂੰ PM KISAN ਦੇ ਪੋਰਟਲ ‘ਤੇ ਜਾਣਾ ਹੋਵੇਗਾ,ਜਿੱਥੇ ਤੁਹਾਨੂੰ ਫਾਰਮ ਕਾਰਨਰ ਦਾ ਆਪਸ਼ਨ ਵਿਖਾਈ ਦੇਵੇਗਾ, ਤੁਸੀਂ ਇਸ ਫਾਰਮ ‘ਤੇ ਕਲਿੱਕ ਕਰੋਂ, ਇਸ ਦੇ ਬਾਅਦ 12 ਨੰਬਰਾਂ ਦਾ ਅਧਾਰ ਜਾਂ ਫਿਰ ਫੋਨ ਨੰਬਰ ਦਰਜ ਕਰੋਂ ਇਸ ਦੇ ਬਾਅਦ ਜੇਕਰ ਲਿਖਿਆ ਹੋਇਆ ਆਉਂਦਾ ਹੈ ਕਿ ਤੁਸੀਂ  You are not eligible for any refund amount ਤਾਂ ਇਸ ਦਾ ਮਤਬਲ ਹੋਵੇਗਾ ਤੁਹਾਨੂੰ ਪੁਰਾਣੀ ਕਿਸ਼ਤ ਵਾਪਸ ਨਹੀਂ ਕਰਨੀ ਹੋਵੇਗੀ, ਜੇਕਰ ਤੁਹਾਨੂੰ Refund ਵਿਖਾਈ ਦਿੰਦਾ  ਹੈ ਤਾਂ ਤੁਹਾਨੂੰ ਸਾਰੀ ਕਿਸ਼ਤ ਵਾਪਸ ਕਰਨੀ ਹੋਵੇਗੀ, ਤੁਹਾਨੂੰ ਜਲਦ ਹੀ ਪੈਸਾ ਵਾਪਸ ਕਰਨ ਦਾ ਨੋਟਿਸ ਵੀ ਆ ਸਕਦਾ ਹੈ

Exit mobile version